ਚੀਨੀ ਵਿਦੇਸ਼ ਮੰਤਰੀ ਨੇ ਕੀਤਾ ਵਾਅਦਾ, ਕੋਵਿਡ ਖ਼ਿਲਾਫ਼ ਭਾਰਤ ਦੀ ਲੜਾਈ ’ਚ ਹਰ ਮਦਦ ਦੇਵੇਗਾ ਉਨ੍ਹਾਂ ਦਾ ਦੇਸ਼

04/29/2021 6:36:54 PM

ਬੀਜਿੰਗ (ਭਾਸ਼ਾ) : ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀਰਵਾਰ ਨੂੰ ਵਾਅਦਾ ਕੀਤਾ ਕਿ ਕੋਵਿਡ-19 ਦੇ ਵੱਧਦੇ ਮਾਮਲਿਆਂ ਖ਼ਿਲਾਫ਼ ਭਾਰਤ ਦੀ ਲੜਾਈ ਵਿਚ ਉਨ੍ਹਾਂ ਦਾ ਦੇਸ਼ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਚੀਨ ਮਹਾਮਾਰੀ ਰੋਕੂ ਵਸਤੂਆਂ ਨੂੰ ਤੇਜ਼ੀ ਨਾਲ ਭਾਰਤ ਪਹੁੰਚਾ ਰਿਹਾ ਹੈ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਲਿਖੇ ਪੱਤਰ ਵਿਚ ਵਾਂਗ ਨੇ ਕਿਹਾ, ‘ਚੀਨ ਪੱਖ, ਭਾਰਤ ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਉਨ੍ਹਾਂ ਦੇ ਪ੍ਰਤੀ ਹਮਦਰਦੀ ਰੱਖਦਾ ਹੈ।’

ਇਹ ਵੀ ਪੜ੍ਹੋ : ਕੋਰੋਨਾ ਅੱਗੇ ਬੇਵੱਸ ਹੋਈ ਮੋਦੀ ਸਰਕਾਰ, ਬਦਲਣੀ ਪਈ 16 ਸਾਲ ਪੁਰਾਣੀ ਨੀਤੀ

ਭਾਰਤ ਵਿਚ ਚੀਨ ਦੇ ਰਾਜਦੂਤ ਸੁਨ ਵੇਈਦੋਂਗ ਨੇ ਇਸ ਪੱਤਰ ਨੂੰ ਟਵਿਟਰ ’ਤੇ ਸਾਂਝਾ ਕੀਤਾ, ਜਿਸ ਵਿਚ ਲਿਖਿਆ ਹੈ, ‘ਕੋਰੋਨਾ ਵਾਇਰਸ ਮਨੁੱਖਤਾ ਦਾ ਸਾਂਝਾ ਦੁਸ਼ਮਣ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕਜੁੱਟ ਹੋ ਕੇ ਅਤੇ ਤਾਲਮੇਲ ਬਣਾ ਕੇ ਇਸ ਦਾ ਮੁਕਾਬਲਾ ਕਰਨ ਦੀ ਜ਼ਰੂਰਤ ਹੈ। ਚੀਨੀ ਪੱਖ ਭਾਰਤ ਸਰਕਾਰ ਅਤੇ ਉਥੋਂ ਦੇ ਲੋਕਾਂ ਨੂੰ ਮਹਾਮਾਰੀ ਨਾਲ ਲੜਾਈ ਵਿਚ ਸਮਰਥਨ ਕਰਦਾ ਹੈ।’

ਇਹ ਵੀ ਪੜ੍ਹੋ : 'ਕੋਵੀਸ਼ੀਲਡ ਟੀਕਾ ਲਗਵਾਉਣ ਵਾਲੇ ਹਰੇਕ ਚਾਰ ਵਿਅਕਤੀਆਂ 'ਚੋਂ ਇਕ 'ਚ ਦਿਖ ਰਹੇ ਹਲਕੇ ਬੁਰੇ ਪ੍ਰਭਾਵ'

ਵਾਂਗ ਨੇ ਕਿਹਾ ਕਿ ਚੀਨ ਵਿਚ ਉਤਪਾਦਿਤ ਮਹਾਮਾਰੀ ਰੋਕੂ ਵਸਤੂਆਂ ਤੇਜ਼ੀ ਨਾਲ ਭਾਰਤ ਵਿਚ ਦਾਖ਼ਲ ਹੋ ਰਹੀਆਂ ਹਨ ਤਾਂ ਕਿ ਭਾਰਤ ਦੀ ਇਸ ਮਹਾਮਾਰੀ ਵਿਚ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ, ‘ਚੀਨੀ ਪੱਖ ਭਾਰਤ ਦੀ ਜ਼ਰੂਰਤ ਦੇ ਅਨੁਰੂਪ ਹਰ ਸੰਭਵ ਸਮਰਥਨ ਅਤੇ ਮਦਦ ਪਹੁੰਚਾਉਣਾ ਜਾਰੀ ਰੱਖੇਗਾ। ਸਾਨੂੰ ਉਮੀਦ ਅਤੇ ਭਰੋਸਾ ਹੈ ਕਿ ਭਾਰਤ ਸਰਕਾਰ ਦੀ ਅਗਵਾਈ ਦੇ ਅਧੀਨ ਲੋਕ ਜਲਦੀ ਹੀ ਇਸ  ਮਹਾਮਾਰੀ ’ਤੇ ਕਾਬੂ ਪਾ ਲੈਣਗੇ।’ ਵਾਂਗ ਦਾ ਪੱਤਰ ਅਜਿਹੇ ਸਮੇਂ ਆਇਆ ਹੈ, ਜਦੋਂ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਦੀ ਪੂਰਬੀ ਲੱਦਾਖ ਦੇ ਬਾਕੀ ਬਚੇ ਤਣਾਅ ਵਾਲੇ ਇਲਾਕੇ ਤੋਂ ਵਾਪਸੀ ਹੋਣੀ ਬਾਕੀ ਹੈ। ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਫਰਵਰੀ ਵਿਚ ਪੈਗੋਂਗ ਝੀਲ ਦੇ ਇਲਾਕੇ ਤੋਂ ਪਿੱਛੇ ਹਟੀਆਂ ਸਨ।

ਇਹ ਵੀ ਪੜ੍ਹੋ : ਭਾਰਤ ਤੋਂ ਰੋਮ ਪੁੱਜੀ ਫਲਾਈਟ 'ਚ 23 ਯਾਤਰੀ ਨਿਕਲੇ ਕੋਰੋਨਾ ਪਾਜ਼ੇਟਿਵ, ਇਟਲੀ ਪ੍ਰਸ਼ਾਸਨ ਦੀ ਉੱਡੀ ਨੀਂਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News