ਭਾਰਤ ’ਚ ਹੁਣ ਵੀਜ਼ਾ ਅਰਜ਼ੀਆਂ ਆਨਲਾਈਨ ਸਵੀਕਾਰ ਕਰੇਗਾ ਚੀਨੀ ਦੂਤਘਰ
Tuesday, Dec 23, 2025 - 03:12 AM (IST)
ਬੀਜਿੰਗ - ਦਿੱਲੀ ਵਿਚ ਸਥਿਤ ਚੀਨੀ ਦੂਤਘਰ ਨੇ ਭਾਰਤੀ ਪਾਸਪੋਰਟ ਧਾਰਕਾਂ ਲਈ ਆਨਲਾਈਨ ਵੀਜ਼ਾ ਅਰਜ਼ੀਆਂ ਦੀ ਸਹੂਲਤ ਲਈ ‘ਚੀਨ ਆਨਲਾਈਨ ਵੀਜ਼ਾ ਐਪਲੀਕੇਸ਼ਨ ਸਿਸਟਮ’ ਸ਼ੁਰੂ ਕੀਤਾ ਹੈ। ਇਹ ਜਾਣਕਾਰੀ ਇਕ ਸੋਸ਼ਲ ਮੀਡੀਆ ਰਿਪੋਰਟ ’ਚ ਸੋਮਵਾਰ ਨੂੰ ਦਿੱਤੀ ਗਈ ਹੈ।
ਸ਼ੇਨਜ਼ੇਨ ਸਥਿਤ ਚੀਨੀ ਆਨਲਾਈਨ ਪੋਰਟਲ ਗ੍ਰੇਟਰ ਬੇ ਏਰੀਆ (ਜੀ. ਬੀ. ਏ.) ਅਨੁਸਾਰ ਇਹ ਪ੍ਰਕਿਰਿਆ ਪਿਛਲੀ ਪ੍ਰਕਿਰਿਆ ਨਾਲੋਂ ਆਸਾਨ ਹੈ, ਜਿਸ ਵਿਚ ਬਿਨੈਕਾਰਾਂ ਨੂੰ ਖੁਦ ਹਾਜ਼ਰ ਹੋ ਕੇ ਕਈ ਕਾਗਜ਼ੀ ਦਸਤਾਵੇਜ਼ ਜਮ੍ਹਾਂ ਕਰਾਉਣੇ ਪੈਂਦੇ ਸਨ। ਇਸ ਤੋਂ ਪਹਿਲਾਂ, ਭਾਰਤ ਵਿਚ ਚੀਨੀ ਦੂਤਘਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਵੀਚੈਟ’ ’ਤੇ ਐਲਾਨ ਕੀਤਾ ਸੀ ਕਿ ਆਨਲਾਈਨ ਵੀਜ਼ਾ ਸੇਵਾ ਪ੍ਰਣਾਲੀ 22 ਦਸੰਬਰ ਤੋਂ ਸ਼ੁਰੂ ਕੀਤੀ ਜਾਵੇਗੀ।
