ਚੀਨ ਦੀ ਅਦਾਲਤ ਨੇ ਸਕੂਲੀ ਬੱਚਿਆਂ ਨੂੰ ਕੁਚਲਣ ਵਾਲੇ ਵਿਅਕਤੀ ਨੂੰ ਸੁਣਾਈ ਮੌਤ ਦੀ ਸਜ਼ਾ

Monday, Dec 23, 2024 - 06:24 PM (IST)

ਚੀਨ ਦੀ ਅਦਾਲਤ ਨੇ ਸਕੂਲੀ ਬੱਚਿਆਂ ਨੂੰ ਕੁਚਲਣ ਵਾਲੇ ਵਿਅਕਤੀ ਨੂੰ ਸੁਣਾਈ ਮੌਤ ਦੀ ਸਜ਼ਾ

ਬੈਂਕਾਕ (ਏਜੰਸੀ)- ਚੀਨ ਦੀ ਇਕ ਅਦਾਲਤ ਨੇ ਪਿਛਲੇ ਮਹੀਨੇ ਦੱਖਣੀ ਹੁਨਾਨ ਸੂਬੇ ਵਿਚ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਭੀੜ ਨੂੰ ਆਪਣੀ ਕਾਰ ਨਾਲ ਕੁਚਲਣ ਦੇ ਜ਼ੁਰਮ ਵਿਚ ਇਕ ਵਿਅਕਤੀ ਨੂੰ ਸੋਮਵਾਰ ਨੂੰ ਮੌਤ ਦੀ ਸਜ਼ਾ ਸੁਣਾਈ। ਹਾਲਾਂਕਿ ਮੌਤ ਦੀ ਸਜ਼ਾ 'ਤੇ 2 ਸਾਲ ਲਈ ਰੋਕ ਰਹੇਗੀ। ਚਾਂਗਡੇ ਇੰਟਰਮੀਡੀਏਟ ਪੀਪਲਜ਼ ਕੋਰਟ ਦੇ ਇਕ ਬਿਆਨ ਅਨੁਸਾਰ ਲਗਭਗ 30 ਲੋਕਾਂ ਨੂੰ ਕੁਚਲਣ ਦੀ ਘਟਨਾ ਦੇ ਬਾਅਦ ਹਮਲਾਵਰ ਹੁਆਂਗ ਵੇਨ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਬਾਈਡੇਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ 40 'ਚੋਂ 37 ਦੀ ਸਜ਼ਾ ਨੂੰ ਉਮਰ ਕੈਦ 'ਚ ਕੀਤਾ ਤਬਦੀਲ

ਸਰਕਾਰੀ ਅੰਕੜਿਆਂ ਮੁਤਾਬਕ ਜ਼ਖਮੀਆਂ ਵਿਚ 18 ਬੱਚੇ ਸਨ। ਸਰਕਾਰੀ ਹੁਕਮਾਂ ਤੋਂ ਬਾਅਦ ਹਮਲੇ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੋਂ ਹਟਾ ਦਿੱਤਾ ਗਿਆ ਸੀ ਅਤੇ ਘਟਨਾ ਬਾਰੇ ਸਰਕਾਰੀ ਅਦਾਰਿਆਂ ਤੋਂ ਸਿਰਫ ਸੰਖੇਪ ਬਿਆਨ ਜਾਰੀ ਕੀਤੇ ਗਏ ਸਨ। ਅਦਾਲਤ ਨੇ ਹਮਲਾਵਰ ਨੂੰ ਮੌਤ ਦੀ ਸਜ਼ਾ ਸੁਣਾਈ ਪਰ ਇਸ 'ਤੇ 2 ਸਾਲ ਲਈ ਰੋਕ ਲਗਾ ਦਿੱਤੀ। ਜੇਕਰ ਦੋਸ਼ੀ ਵਿਅਕਤੀ ਸਜ਼ਾ 'ਤੇ ਰੋਕ ਦੀ ਮਿਆਦ ਦੇ ਦੌਰਾਨ ਕੋਈ ਹੋਰ ਅਪਰਾਧ ਨਹੀਂ ਕਰਦਾ ਹੈ ਤਾਂ ਆਮ ਤੌਰ 'ਤੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਪ੍ਰਸਿੱਧ ਫਿਟਨੈਸ ਇੰਫਲੂਸਰ ਦੀ ਮੌਤ, ਸਿਰ 'ਚ ਵੱਜੀ ਸੀ ਗੋਲੀ

ਅਦਾਲਤ ਨੇ ਕਿਹਾ ਕਿ ਹੁਆਂਗ ਨੇ 19 ਨਵੰਬਰ ਨੂੰ ਨਿਵੇਸ਼ ਕੀਤਾ ਪੈਸਾ ਗੁਆਉਣ ਤੋਂ ਬਾਅਦ ਨਿਰਾਸ਼ਾ ਵਿੱਚ ਆਪਣੀ ਕਾਰ ਨਾਲ ਭੀੜ ਨੂੰ ਕੁਚਲ ਦਿੱਤਾ। ਲੋਕਾਂ 'ਤੇ ਹਥਿਆਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਸ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਅਦਾਲਤ ਦੇ ਬਿਆਨ ਵਿੱਚ ਕਿਹਾ ਗਿਆ ਹੈ, "ਹੁਆਂਗ ਵੇਨ ਦਾ ਨਿਸ਼ਾਨਾ ਮੁੱਖ ਤੌਰ 'ਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਸਨ। ਉਸ ਦੇ ਅਪਰਾਧਿਕ ਇਰਾਦੇ ਬੇਹੱਦ ਘਿਣਾਉਣੇ ਸਨ।''

ਇਹ ਵੀ ਪੜ੍ਹੋ: ਟਰੇਨ 'ਚ ਸੁੱਤੀ ਔਰਤ ਨੂੰ ਪਹਿਲਾਂ ਲਾਈ ਅੱਗ, ਫਿਰ ਬੈਠ ਕੇ ਵੇਖਦਾ ਰਿਹਾ, ਘਟਨਾ ਨਾਲ ਦਹਿਲਿਆ ਅਮਰੀਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News