''ਚੀਨ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਘੱਟ ਅਸਰਦਾਰ''

Sunday, Apr 11, 2021 - 06:55 PM (IST)

''ਚੀਨ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਘੱਟ ਅਸਰਦਾਰ''

ਬੀਜਿੰਗ-ਚੀਨ ਦੇ ਚੋਟੀ ਦੇ ਰੋਗ ਕੰਟਰੋਲ ਅਧਿਕਾਰੀ ਨੇ ਕਿਹਾ ਕਿ ਦੇਸ਼ ਦੇ ਕੋਰੋਨਾ ਵਾਇਰਸ ਇਨਫੈਕਸ਼ਨ ਰੋਕੂ ਟੀਕੇ ਘੱਟ ਅਸਰਦਾਰ ਹਨ ਅਤੇ ਸਰਕਾਰ ਇਨ੍ਹਾਂ ਨੂੰ ਹੋਰ ਪ੍ਰਭਾਵੀ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਚੀਨ ਦੇ ਰੋਗ ਕੰਰਟੋਲ ਕੇਂਦਰ (ਸੀ.ਡੀ.ਸੀ.) ਦੇ ਨਿਰਦੇਸ਼ਕ ਗਾਓ ਫੂ ਨੇ ਸ਼ਨੀਵਾਰ ਨੂੰ ਚੇਂਗਦੂ ਸ਼ਹਿਰ 'ਚ ਸੈਮੀਨਾਰ 'ਚ ਕਿਹਾ ਕਿ ਚੀਨ ਦੇ ਟੀਕਿਆਂ 'ਚ 'ਬਚਾਅ ਦਰ ਬਹੁਤ ਜ਼ਿਆਦਾ ਨਹੀਂ ਹੈ। ਗਾਓ ਦਾ ਇਹ ਬਿਆਨ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦ ਚੀਨ ਨੇ ਹੋਰ ਦੇਸ਼ਾਂ ਨੂੰ ਟੀਕੇ ਦੀਆਂ ਕਰੋੜਾਂ ਖੁਰਾਕਾਂ ਦਿੱਤੀਆਂ ਹਨ ਅਤੇ ਪੱਛਮੀ ਦੇਸ਼ਾਂ ਦੇ ਟੀਕਿਆਂ ਦੇ ਅਸਰਦਾਰ ਹੋਣ 'ਤੇ ਸ਼ੱਕ ਪੈਦਾ ਕਰਨ ਅਤੇ ਉਤਸ਼ਾਹ ਦੇਣ ਦੀ ਵੀ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ-ਫਾਈਜ਼ਰ ਨੇ ਮੰਗੀ ਅੱਲ੍ਹੜਾਂ ਨੂੰ ਕੋਰੋਨਾ ਵੈਕਸੀਨ ਲਾਉਣ ਦੀ ਇਜਾਜ਼ਤ

ਉਨ੍ਹਾਂ ਨੇ ਕਿਹਾ ਕਿ ਹੁਣ ਇਸ ਗੱਲ 'ਤੇ ਗੰਭੀਰਤਾ ਨਾਲ ਵਿਚਾਰ ਹੋ ਰਿਹਾ ਹੈ ਕਿ ਸਾਨੂੰ ਟੀਕਾਕਰਨ ਪ੍ਰਕਿਰਿਆ ਲਈ ਵੱਖ-ਵੱਖ ਟੀਕਿਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਗਾਓ ਦੀ ਟਿਪਣੀ ਜਾਂ ਅਧਿਕਾਰਿਤ ਯੋਜਨਾਵਾਂ 'ਚ ਸੰਭਾਵਿਤ ਪਰਿਵਰਤਨਾਂ ਨੂੰ ਲੈ ਕੇ ਸਵਾਲਾਂ ਦੇ ਸਿੱਧੇ ਜਵਾਬ ਨਹੀਂ ਦਿੱਤੇ। ਪਰ ਸੀ.ਡੀ.ਸੀ. ਦੇ ਇਕ ਹੋਰ ਅਧਿਕਾਰੀ ਨੇ ਕਿਹਾ ਕਿ ਐੱਮ.ਆਰ.ਐੱਨ.ਏ.-ਆਧਾਰਿਤ ਟੀਕਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-ਵੱਡੀ ਕਾਮਯਾਬੀ : ਕੋਵਿਡ-19 ਮਰੀਜ਼ਾਂ ਦੇ ਇਲਾਜ 'ਚ 'ਸੈਨੋਟਾਈਜ਼' ਵਧੇਰੇ ਅਸਰਦਾਰ

ਅਧਿਕਾਰੀ ਵਾਂਗ ਹੁਆਂਗ ਨੇ ਕਿਹਾ ਕਿ ਸਾਡੇ ਦੇਸ਼ 'ਚ ਵਿਕਸਿਤ ਐੱਮ.ਆਰ.ਐੱਨ.ਏ.-ਆਧਾਰਿਤ ਟੀਕੇ ਵੀ ਕਲੀਨਿਕਲ ਪ੍ਰੀਖਣ ਪੜਾਅ 'ਚ ਦਾਖਲ ਹੋ ਚੁੱਕੇ ਹਨ। ਵਿਦੇਸ਼ ਮੰਤਰਾਲਾ ਮੁਤਾਬਕ ਦੋ ਦੇਸ਼ਾਂ ਦੀਆਂ ਦਵਾਈ ਨਿਰਮਾਤਾਵਾਂ ਕੰਪਨੀਆਂ ਸਿਨੋਵੈਕ ਅਤੇ ਸਿਨੋਪਾਰਮ ਵੱਲੋਂ ਬਣਾਏ ਗਏ ਟੀਕੇ, ਮੈਕਸੀਕੋ, ਤੁਰਕੀ, ਇੰਡੋਨੇਸ਼ੀਆ, ਹੰਗਰੀ, ਬ੍ਰਾਜ਼ੀਲ ਸਮੇਤ 22 ਦੇਸ਼ਾਂ 'ਚ ਨਿਰਯਾਤ ਕੀਤੇ ਗਏ ਹਨ। ਬ੍ਰਾਜ਼ੀਲ ਦੇ ਖੋਜਕਰਤਾਵਾਂ ਨੇ ਚੀਨ ਦੀ ਟੀਕਾ ਨਿਰਮਾਤਾ ਕੰਪਨੀ ਸਿਨੋਵੈਕ ਦੇ ਇਨਫੈਕਸ਼ਨ ਰੋਕੂ ਟੀਕਿਆਂ ਦੇ ਅਸਰਦਾਰ ਹੋਣ ਦੀ ਦਰ ਲੱਛਣ ਵਾਲੇ ਇਨਫੈਕਸ਼ਨ ਤੋਂ ਬਚਾਅ 'ਚ 50.4 ਫੀਸਦੀ ਪਾਈ।

ਇਹ ਵੀ ਪੜ੍ਹੋ-ਵੱਡਾ ਖੁਲਾਸਾ : 80 ਫੀਸਦੀ ਅਮਰੀਕੀ ਬਾਜ਼ਾਂ ਦੇ ਸਰੀਰ 'ਚੋਂ ਮਿਲਿਆ ਜ਼ਹਿਰ, ਜਾਣੋਂ ਕਿਉਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News