ਇਸਲਾਮਾਬਾਦ ''ਚ ਚੀਨੀ ਵਣਜ ਦੂਤਘਰ ਦਾ ਦਫ਼ਤਰ ''ਤਕਨੀਕੀ ਮੁੱਦਿਆਂ'' ਕਾਰਨ ਅਸਥਾਈ ਤੌਰ ''ਤੇ ਬੰਦ

Wednesday, Feb 15, 2023 - 03:18 PM (IST)

ਇਸਲਾਮਾਬਾਦ ''ਚ ਚੀਨੀ ਵਣਜ ਦੂਤਘਰ ਦਾ ਦਫ਼ਤਰ ''ਤਕਨੀਕੀ ਮੁੱਦਿਆਂ'' ਕਾਰਨ ਅਸਥਾਈ ਤੌਰ ''ਤੇ ਬੰਦ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਵਿਚ ਵਿਗੜਦੀ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਚੀਨੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦੇਣ ਦੇ ਕੁਝ ਦਿਨ ਬਾਅਦ ਚੀਨ ਨੇ ‘ਤਕਨੀਕੀ ਮੁੱਦਿਆਂ’ ਕਾਰਨ ਇਸਲਾਮਾਬਾਦ ਵਿਚ ਆਪਣੇ ਦੂਤਘਰ ਦੇ ਵਣਜ ਸੈਕਸ਼ਨ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਹੈ। ਦੂਤਘਰ "ਤਕਨੀਕੀ ਸਮੱਸਿਆ" ਦੀ ਪ੍ਰਕਿਰਤੀ ਜਾਂ ਇਸ ਦੇ ਬੰਦ ਹੋਣ ਦੀ ਸਮਾਂ-ਸੀਮਾ ਬਾਰੇ ਖਾਸ ਜਾਣਕਾਰੀ ਦੇਣ ਤੋਂ ਗੁਰੇਜ਼ ਕਰਦੇ ਹੋਏ, ਆਪਣੀ ਵੈੱਬਸਾਈਟ 'ਤੇ ਇਸ ਦਾ ਐਲਾਨ ਕੀਤਾ।

ਸਬੰਧਤ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਤਕਨੀਕੀ ਮੁੱਦਿਆਂ ਦੇ ਕਾਰਨ, ਇਸਲਾਮਾਬਾਦ ਵਿੱਚ ਚੀਨੀ ਦੂਤਘਰ ਦਾ ਵਣਜ ਸੈਕਸ਼ਨ 13 ਫਰਵਰੀ, 2023 ਤੋਂ ਅਗਲੇ ਨੋਟਿਸ ਤੱਕ ਅਸਥਾਈ ਤੌਰ 'ਤੇ ਬੰਦ ਰਹੇਗਾ। ਇਹ ਨੋਟੀਫਿਕੇਸ਼ਨ ਚੀਨੀ ਸਰਕਾਰ ਵੱਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਨੋਟਿਸ ਤੋਂ ਬਾਅਦ ਆਇਆ ਹੈ, ਜਿਸ ਵਿੱਚ ਚੀਨੀ ਨਾਗਰਿਕਾਂ ਨੂੰ ਪਾਕਿਸਤਾਨ ਵਿੱਚ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਵਿਗੜਦੀ ਸੁਰੱਖਿਆ ਸਥਿਤੀ ਕਾਰਨ ਉਨ੍ਹਾਂ ਨੂੰ ਖ਼ਤਰਾ ਹੋ ਸਕਦਾ ਹੈ।

ਪਾਕਿਸਤਾਨ ਵਿਚ ਪਿਛਲੇ ਸਾਲ ਦੇ ਅਖੀਰ ਤੋਂ ਅੱਤਵਾਦੀ ਹਮਲਿਆਂ ਵਿਚ ਵਾਧਾ ਹੋਇਆ ਹੈ, ਜਦੋਂ ਪਾਕਿਸਤਾਨੀ ਤਾਲਿਬਾਨ ਸਮੂਹ ਨੇ ਸਰਕਾਰ ਨਾਲ ਆਪਣਾ ਸਮਝੌਤਾ ਰੱਦ ਕਰ ਦਿੱਤਾ ਸੀ। ਵੱਖ-ਵੱਖ ਅੱਤਵਾਦੀ ਪਾਕਿਸਤਾਨ 'ਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ 'ਤੇ ਕੰਮ ਕਰ ਰਹੇ ਚੀਨੀ ਨਾਗਰਿਕਾਂ 'ਤੇ ਹਮਲਾ ਕਰਦੇ  ਰਹੇ ਹਨ।


author

cherry

Content Editor

Related News