ਬਲੈਕ ਹੋਲ ਦੀ ਤਸਵੀਰ ’ਤੇ ‘ਕਾਪੀ ਰਾਈਟ’ ਦਾ ਦਾਅਵਾ ਕਰਨ ਲਈ ਚੀਨੀ ਕੰਪਨੀ ਦੀ ਆਲੋਚਨਾ

Friday, Apr 12, 2019 - 06:58 PM (IST)

ਬਲੈਕ ਹੋਲ ਦੀ ਤਸਵੀਰ ’ਤੇ ‘ਕਾਪੀ ਰਾਈਟ’ ਦਾ ਦਾਅਵਾ ਕਰਨ ਲਈ ਚੀਨੀ ਕੰਪਨੀ ਦੀ ਆਲੋਚਨਾ

ਬੀਜਿੰਗ (ਭਾਸ਼ਾ)–ਬਲੈਕ ਹੋਲ ਦੀ ਤਸਵੀਰ ’ਤੇ ਕਾਪੀ ਰਾਈਟ ਦਾ ਦਾਅਵਾ ਕਰਨ ਲਈ ਇਕ ਚੀਨੀ ਆਨਲਾਈਨ ਤਸਵੀਰ ਪ੍ਰੋਵਾਈਡਰ ਦੀ ਆਲੋਚਨਾ ਕੀਤੀ ਗਈ ਹੈ। ਸਰਕਾਰੀ ‘ਚਾਈਨਾ ਡੇਲੀ’ ਨੇ ਸ਼ੁੱਕਰਵਾਰ ਨੂੰ ਖਬਰ ਦਿੱਤੀ ਹੈ ਕਿ ਖਗੋਲ ਮਾਹਿਰਾਂ ਨੇ ਬਲੈਕ ਹੋਲ ਦੀ ਤਸਵੀਰ ਜਾਰੀ ਕਰਨ ਤੋਂ ਤੁਰੰਤ ਬਾਅਦ ਵਿਜ਼ੁਅਲ ਚਾਈਨਾ ਗਰੁੱਪ ਦੀ ਵੈੱਬਸਾਈਟ ਨੇ ਆਪਣੇ ਹੱਥਾਂ ਨਾਲ ਤਸਵੀਰ ਲਾਈ ਅਤੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਤਸਵੀਰ ਦੀ ਵਰਤੋਂ ਕਰਨ ਲਈ ਰਕਮ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ।
ਕੰਪਨੀ ਨੇ ਵੀਰਵਾਰ ਨੂੰ ਜਾਰੀ ਬਿਆਨ ’ਚ ਦਾਅਵਾ ਕੀਤਾ ਕਿ ਉਸ ਨੇ ਮੀਡੀਆ ’ਚ ਇਸਤੇਮਾਲ ਲਈ ਈਵੈਂਟ ਹਾਰੀਜਨ ਟੈਲੀਸਕੋਪ ਤੋਂ ਤਸਵੀਰ ਦੀ ਕਾਪੀ ਰਾਈਟ ਹਾਸਲ ਕੀਤਾ ਹੈ ਅਤੇ ਵਣਜ ਇਸਤੇਮਾਲ ਲਈ ਇਹ ਕਾਪੀ ਰਾਈਟ ਨਹੀਂ ਹੈ। ਵਿਗਿਆਨੀ ਅਥਾਰਟੀਆਂ ਅਤੇ ਯੂਰਪੀਅਨ ਸਾਓਦਰਨ ਆਬਜ਼ਰਵੇਟਰੀ (ਈ. ਐੱਸ. ਓ.) ਅਤੇ ਨਾਸਾ ਦੀਆਂ ਵੈੱਬਸਾਈਟਾਂ ’ਤੇ ਸਮੱਗਰੀ ਮੁਫਤ ’ਚ ਉਪਲੱਬਧ ਹੈ, ਪਰ ਉਪਯੋਗਕਰਤਾ ਸ੍ਰੋਤ ਨੂੰ ਸਪੱਸ਼ਟ ਤੌਰ ’ਤੇ ਦੱਸਣ। ਅਖਬਾਰ ਨੇ ਕਿਹਾ ਕਿ ਈ.ਐੱਸ.ਓ. ਨੇ ਕਿਹਾ ਕਿ ਵਿਜ਼ੁਅਲ ਚਾਈਨਾ ਗਰੁੱਪ ਨੇ ਬਲੈਕ ਹੋਲ ਦੀਆਂ ਤਸਵੀਰਾਂ ਬਾਰੇ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ ਅਤੇ ਉਸ ਦਾ ਕਾਪੀ ਰਾਈਟ ’ਤੇ ਦਾਅਵਾ ਨਾਜਾਇਜ਼ ਹੈ।


author

Sunny Mehra

Content Editor

Related News