ਚੀਨੀ ਕਮਿਊਨਿਸਟ ਪਾਰਟੀ ਦੀ ਕੈਡਰਾਂ ਨੂੰ ਚੇਤਾਵਨੀ, ਨਿੱਜੀ ਕਾਰੋਬਾਰਾਂ ’ਚ ਬੇਲੋੜੀ ਦਖਲਅੰਦਾਜ਼ੀ ਨਾ ਕਰਨ

Friday, Oct 20, 2023 - 12:06 PM (IST)

ਬੀਜਿੰਗ (ਬਿਊਰੋ) - ਚੀਨ ਦੀ ਅਰਥਵਿਵਸਥਾ ਕੋਵਿਡ ਤੋਂ ਬਾਅਦ ਦੀ ਅਸਥਿਰਤਾ ਅਤੇ ਏਕਾਧਿਕਾਰ ਵਿਰੋਧੀ ਮੁਹਿੰਮਾਂ ਤੋਂ ਉਭਰਨ ਲਈ ਸੰਘਰਸ਼ ਕਰ ਰਹੀ ਹੈ, ਅਜਿਹੇ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਘੱਟ ਹੁੰਦੇ ਵਪਾਰਕ ਵਿਸ਼ਵਾਸ ਨੂੰ ਹੁਲਾਰਾ ਦੇਣ ਦੀ ਕੋਸ਼ਿਸ਼ ’ਚ ਆਪਣੇ ਕੈਡਰਾਂ ਨੂੰ ਸੂਖਮ ਆਰਥਿਕ ਗਤੀਵਿਧੀਆਂ ਵਿਚ ਬੇਲੋੜੀ ਦਖਲਅੰਦਾਜ਼ੀ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ: ਕੈਨੇਡਾ ਜਾਣ ਵਾਲਿਆਂ ਲਈ ਵੱਡੀ ਮੁਸੀਬਤ, ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ ਹੁਣ ਲੰਮਾ ਪੈਂਡਾ ਕਰਨਾ ਪਵੇਗਾ ਤੈਅ

ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀ. ਪੀ. ਸੀ.) ਦੇ ਅਧਿਕਾਰੀ ਪਿਛਲੇ ਕੁਝ ਸਾਲਾਂ ਵਿਚ ਅਲੀਬਾਬਾ ਵਰਗੇ ਦੇਸ਼ ਦੇ ਅਰਬਾਂ ਡਾਲਰ ਦੇ ਕਾਰੋਬਾਰਾਂ ਅਤੇ ਜੈਕ ਮਾ ਵਰਗੇ ਉੱਦਮੀਆਂ ’ਤੇ ਲਗਾਮ ਕੱਸ ਣ ਲਈ ਏਕਾਧਿਕਾਰ ਵਿਰੋਧੀ ਮੁਹਿੰਮ ਵਿਚ ਸਭ ਤੋਂ ਅੱਗੇ ਰਹੇ। ਉਹ ਦੇਸ਼ ਦੀ ਸੰਘਰਸ਼ਸ਼ੀਲ ਆਰਥਿਕਤਾ ਨੂੰ ਮੁੜ ਸੁਰਜੀਤ ਕਰਨ ਲਈ ਨਿੱਜੀ ਖੇਤਰ ਪੱਖੀ ਨੀਤੀਆਂ ਦੇ ਭਰੋਸਾ ਦੇਣ ਤੋਂ ਬਾਅਦ ਇਸ ਸਾਲ ਮਾਰਚ ਵਿਚ ਸਵਦੇਸ਼ ਪਰਤੇ ਸਨ। ਇਸ ਤਰ੍ਹਾਂ ਦਾ ਭਰੋਸਾ ਦੇਣ ਵਾਲਿਆਂ ਵਿਚ ਪ੍ਰਧਾਨ ਮੰਤਰੀ ਲੀ ਕਿਵਿੰਗ ਮੁੱਖ ਤੌਰ ’ਤੇ ਸ਼ਾਮਲ ਸਨ, ਜਿਨ੍ਹਾਂ ਨੂੰ ਜੈਕ ਮਾ ਦਾ ਦੋਸਤ ਮੰਨਿਆ ਜਾਂਦਾ ਹੈ। ਰਾਸ਼ਟਰਪਤੀ ਸ਼ੀ ਨੇ ਵੀ ਇਸ ਤਰ੍ਹਾਂ ਦਾ ਭਰੋਸਾ ਦਿੱਤਾ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮੋਗਾ ਦੇ ਪਿੰਡ 'ਚ ਚੱਲੀਆਂ ਗੋਲੀਆਂ, ਸਰਪੰਚ ਸਮੇਤ 2 ਦੀ ਹੋਈ ਮੌਤ

ਏਕਾਧਿਕਾਰ ਵਿਰੋਧੀ ਕਾਰਵਾਈ ’ਚ ਕਈ ਵੱਡੇ ਉਦਯੋਗਪਤੀਆਂ ਨੂੰ ਸੁਰੱਖਿਆ ਏਜੰਸੀਆਂ ਆਪਣੇ ਨਾਲ ਲੈ ਗਈਆਂ ਸਨ, ਜਿਸ ਤੋਂ ਬਾਅਦ ਨਿੱਜੀ ਕਾਰੋਬਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੋਵਿਡ ਦੌਰਾਨ ਲਾਕਡਾਊਨ ਕਾਰਨ ਸਮੱਸਿਆ ਹੋਰ ਡੂੰਘੀ ਹੋ ਗਈ। ਸੀ. ਪੀ. ਸੀ. ਸੈਂਟਰਲ ਪਾਰਟੀ ਸਕੂਲ ਦੇ ਮੈਗਜ਼ੀਨ ‘ਸਟੱਡੀ ਟਾਈਮਜ਼’ ਵਿਚ ਬੁੱਧਵਾਰ ਨੂੰ ਛਪੇ ਇਕ ਲੇਖ ਵਿਚ ਪਾਰਟੀ ਵਰਕਰਾਂ ਨੂੰ ਅਜਿਹੇ ਕਾਰੋਬਾਰਾਂ ਵਿਚ ਬੇਲੋੜਾ ਦਖ਼ਲ ਨਾ ਦੇਣ ਦੀ ਚੇਤਾਵਨੀ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


sunita

Content Editor

Related News