ਚੀਨ ''ਚ ਬਿਊਬਾਨਿਕ ਪਲੇਗ ਲਈ ਅਲਰਟ ਜਾਰੀ, ਮਹਾਮਾਰੀ ਫੈਲਣ ਦਾ ਖਤਰਾ

Monday, Jul 06, 2020 - 02:00 AM (IST)

ਚੀਨ ''ਚ ਬਿਊਬਾਨਿਕ ਪਲੇਗ ਲਈ ਅਲਰਟ ਜਾਰੀ, ਮਹਾਮਾਰੀ ਫੈਲਣ ਦਾ ਖਤਰਾ

ਬੀਜਿੰਗ (ਭਾਸ਼ਾ): ਉੱਤਰੀ ਚੀਨ ਦੇ ਇਕ ਸ਼ਹਿਰ ਵਿਚ ਐਤਵਾਰ ਨੂੰ ਬਿਊਬਾਨਿਕ ਪਲੇਗ ਦਾ ਇਕ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ। ਇਥੋਂ ਦੇ ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਪੀਪਲਸ ਡੇਲੀ ਆਨਲਾਈਨ ਦੀ ਖਬਰ ਮੁਤਾਬਕ ਅੰਦਰੂਨੀ ਮੰਗੋਲੀਆਈ ਖੁਦਮੁਖਤਿਆਰੀ ਖੇਤਰ, ਬਯਨੁਰ ਨੇ ਪਲੇਗ ਦੀ ਰੋਕਥਾਮ ਤੇ ਕੰਟਰੋਲ ਲਈ ਤੀਜੇ ਪੱਧਰ ਦੀ ਚਿਤਾਵਨੀ ਜਾਰੀ ਕੀਤੀ।

ਬਿਊਬਾਨਿਕ ਪਲੇਗ ਦਾ ਸ਼ੱਕੀ ਮਾਮਲਾ ਬਯਨੁਰ ਦੇ ਇਕ ਹਸਪਤਾਲ ਵਿਚ ਸ਼ਨੀਵਾਰ ਨੂੰ ਸਾਹਮਣੇ ਆਇਆ। ਸਥਾਨਕ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਚਿਤਾਵਨੀ 2020 ਦੇ ਅਖੀਰ ਤੱਕ ਜਾਰੀ ਰਹੇਗੀ। ਵਿਭਾਗ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਵਿਚ ਮਨੁੱਖੀ ਪਲੇਗ ਮਹਾਮਾਰੀ ਫੈਲਣ ਦਾ ਖਤਰਾ ਹੈ। ਜਨਤਾ ਨੂੰ ਆਤਮਰੱਖਿਆ ਦੇ ਲਈ ਜਾਗਰੂਕਤਾ ਤੇ ਸਮਰਥਾ ਵਧਾਉਣੀ ਚਾਹੀਦੀ ਹੈ ਤੇ ਗੰਭੀਰ ਸਿਹਤ ਹਾਲਾਤਾਂ ਦੌਰਾਨ ਤੁਰੰਤ ਜਾਣਕਾਰੀ ਦੇਣੀ ਚਾਹੀਦੀ ਹੈ। ਸਰਕਾਰੀ ਸ਼ਿਨਹੂਆ ਨਿਊਜ਼ ਏਜੰਸੀ ਨੇ  ਇਕ ਜੁਲਾਈ ਨੂੰ ਕਿਹਾ ਸੀ ਕਿ ਪੱਛਮੀ ਮੰਗੋਲੀਆ ਦੇ ਖੋਡ ਸੂਬੇ ਵਿਚ ਬਿਊਬਾਨਿਕ ਪਲੇਗ ਦੇ ਦੋ ਸ਼ੱਕੀ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਦੀ ਪ੍ਰਯੋਗਸ਼ਾਲਾ ਜਾਂਚ ਵਿਚ ਪੁਸ਼ਟੀ ਹੋ ਗਈ ਹੈ। 

ਦੱਸ ਦਈਏ ਕਿ ਚੀਨ ਹਾਲ ਹੀ ਵਿਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਉਭਰਿਆ ਹੈ। ਪਿਛਲੇ ਸਾਲ ਦਸੰਬਰ ਵਿਚ ਚੀਨ ਦੇ ਵੁਹਾਨ ਸ਼ਹਿਰ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਇਹ ਵਾਇਰਸ ਦੁਨੀਆ ਭਰ ਵਿਚ ਫੈਲ ਗਿਆ। ਹੁਣ ਤੱਕ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਕਾਰਣ 5.3 ਲੱਖ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ 1 ਕਰੋੜ 14 ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਵਿਚ ਇਸ ਵਾਇਰਸ ਦੇ 83,553 ਮਾਮਲੇ ਸਾਹਮਣੇ ਆਏ ਸਨ, ਉਥੇ ਹੀ 4,634 ਲੋਕਾਂ ਦੀ ਮੌਤ ਹੋਈ ਸੀ।


author

Baljit Singh

Content Editor

Related News