ਕੋਵਿਡ-19 : ਚੀਨ ਦੇ ਸ਼ਹਿਰ ਵਿਚ ਨਿਯਮ ਸਖਤ, ਬਾਲੀ ਘਰੇਲੂ ਸੈਲਾਨੀਆਂ ਲਈ ਖੁੱਲ੍ਹਾ

Friday, Jul 31, 2020 - 12:34 PM (IST)

ਕੋਵਿਡ-19 : ਚੀਨ ਦੇ ਸ਼ਹਿਰ ਵਿਚ ਨਿਯਮ ਸਖਤ, ਬਾਲੀ ਘਰੇਲੂ ਸੈਲਾਨੀਆਂ ਲਈ ਖੁੱਲ੍ਹਾ

ਬੀਜਿੰਗ- ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਵਿਚਕਾਰ ਚੀਨ ਨੇ ਸ਼ਿਨਜਿਆਂਗ ਸੂਬੇ ਦੀ ਰਾਜਧਾਨੀ ਵਿਚ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਵਾਇਰਸ ਦੇ ਉੱਚ ਖਤਰੇ ਵਾਲੇ ਖੇਤਰਾਂ ਤੋਂ ਉਰੂਮਕੀ ਆਉਣ ਵਾਲੇ ਲੋਕਾਂ ਲਈ ਦੋ ਹਫਤੇ ਦਾ ਇਕਾਂਤਵਾਸ ਲਗਾ ਦਿੱਤਾ ਗਿਆ ਹੈ। ਉੱਥੇ ਹੀ ਘੱਟ ਖਤਰੇ ਵਾਲੇ ਖੇਤਰਾਂ ਤੋਂ ਆਉਣ ਵਾਲੇ ਲੋਕਾਂ ਨੂੰ ਸਿਹਤਯਾਬ ਹੋਣ ਦੇ ਸਬੂਤ ਦੇਣੇ ਪੈਣਗੇ। ਸਥਾਨਕ ਲੋਕ ਜੇਕਰ ਬਾਹਰ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਸਿਹਤਮੰਦ ਹੋਣ ਦਾ ਸਬੂਤ ਦੇਣਾ ਪਵੇਗਾ। 

ਮੱਧ ਜੁਲਾਈ ਤੋਂ ਸ਼ਿਨਜਿਆਂਗ ਦੇ ਉਰੂਮਕੀ ਵਿਚ ਵਾਇਰਸ ਦੇ 600 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 112 ਨਵੇਂ ਮਾਮਲੇ ਸ਼ੁੱਕਰਵਾਰ ਨੂੰ ਸਾਹਮਣੇ ਆਏ ਹਨ। ਹਾਂਗਕਾਂਗ ਵਿਚ ਵਾਇਰਸ ਦਾ ਤੀਜਾ ਦੌਰ ਜਾਰੀ ਹੈ। ਇੱਥੇ ਸ਼ੁੱਕਰਵਾਰ ਨੂੰ 150 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਤੱਕ ਹਾਂਗਕਾਂਗ ਵਿਚ 3,151 ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਅਤੇ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ ਅਧਿਕਾਰੀਆਂ ਨੇ ਰੈਸਟੋਰੈਂਟ ਜਾਂ ਖਾਣ-ਪੀਣ ਵਾਲੇ ਸਥਾਨਾਂ ਵਿਚ ਪਾਬੰਦੀਆਂ ਵਿਚ ਸੋਧ ਕਰਦੇ ਹੋਏ ਸੀਮਤ ਸਮੇਂ ਅਤੇ ਘੱਟ ਗਿਣਤੀ ਵਿਚ ਲੋਕਾਂ ਦੇ ਬੈਠਣ ਦੀ ਮਨਜ਼ੂਰੀ ਦੇ ਦਿੱਤੀ ਹੈ। 

ਇੰਡੋਨੇਸ਼ੀਆ ਦੇ ਬਾਲੀ ਨੂੰ 4 ਮਹੀਨੇ ਦੀ ਤਾਲਾਬੰਦੀ ਮਗਰੋਂ ਸ਼ੁੱਕਰਵਾਰ ਨੂੰ ਘਰੇਲੂ ਸੈਲਾਨੀਆਂ ਲਈ ਖੋਲ੍ਹ ਦਿੱਤਾ ਗਿਆ। ਅਰਥ ਵਿਵਸਥਾ ਨੂੰ ਪਟੜੀ 'ਤੇ ਲਿਆਉਣ ਲਈ ਬੇਚੈਨ ਬਾਲੀ ਦੇ ਗਵਰਨਰ ਨੇ ਜਨਤਕ ਗਤੀਵਿਧੀਆਂ 'ਤੇ ਲਾਗੂ ਪਾਬੰਦੀਆਂ ਵਿਚ 3 ਹਫਤੇ ਪਹਲਾਂ ਤੋਂ ਰਿਆਇਤ ਦੇਣੀ ਸ਼ੁਰੂ ਕਰ ਦਿੱਤੀ ਸੀ। 


author

Lalita Mam

Content Editor

Related News