ਚੀਨ ਦੀ ਜੀਡੀਪੀ ਨੂੰ ਲੱਗਾ ਟ੍ਰੇਡ ਵਾਰ ਦਾ 'ਗ੍ਰਹਿਣ'

07/15/2019 2:20:29 PM

ਪੇਈਚਿੰਗ— ਅਮਰੀਕਾ ਵਲੋਂ ਚੀਨੀ ਉਤਪਾਦਾਂ 'ਤੇ ਟੈਰਿਫ ਵਧਾਉਣ ਤੇ ਵਪਾਰ ਦੇ ਮੋਰਚੇ 'ਤੇ ਤਣਾਅ ਦੇ ਵਿਚਾਲੇ ਪੇਈਚਿੰਗ ਲਈ ਆਰਥਿਕ ਫ੍ਰੰਟ 'ਤੇ ਵੀ ਬੁਰੀ ਖਬਰ ਆਈ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਚੀਨ ਨੇ ਸੋਮਵਾਰ ਨੂੰ ਦੱਸਿਆ ਕਿ ਦੂਜੀ ਤਿਮਾਹੀ 'ਚ ਉਸ ਦਾ ਆਰਥਿਕ ਵਿਕਾਸ ਪਿਛਲੇ ਤਿੰਨ ਦਹਾਕਿਆਂ 'ਚ ਸਭ ਤੋਂ ਘੱਟ ਗਤੀ ਨਾਲ ਵਧਿਆ ਹੈ।

ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ ਦੇ ਹਵਾਲੇ ਨਾਲ ਚੀਨੀ ਅਖਬਾਰ ਸਾਊਥ ਚਾਈਨਾ ਮਾਰਨਿੰਗ ਨੇ ਲਿਖਿਆ ਕਿ ਦੇਸ਼ ਦਾ ਜੀਡੀਪੀ ਗ੍ਰੋਥ ਪਹਿਲੇ ਕੁਆਰਟਰ ਦੇ 6.4 ਫੀਸਦੀ ਤੋਂ ਘੱਟ ਕੇ ਅਪ੍ਰੈਲ-ਜੂਨ ਦੇ ਵਿਚਾਲੇ ਦੂਜੀ ਤਿਮਾਹੀ 'ਚ 6.2 ਫੀਸਦੀ 'ਤੇ ਪਹੁੰਚ ਗਈ ਹੈ। ਚੀਨ ਦੇ ਪ੍ਰਧਾਨ ਮੰਤਰੀ ਲੀ ਕਿਯਾਂਗ ਨੇ ਮਾਰਚ 'ਚ ਦੇਸ਼ ਦੇ ਆਰਥਿਕ ਵਾਧੇ ਦਾ ਟੀਚਾ 6 ਤੋਂ 6.5 ਫੀਸਦੀ ਦੇ ਵਿਚਾਲੇ ਤੈਅ ਕੀਤਾ ਸੀ। ਨਿਊਯਾਰਕ ਟਾਈਮ ਦੇ ਮੁਤਾਬਕ ਦੂਜੇ ਕੁਆਰਟਰ ਦਾ ਅੰਕੜਾ ਅਨੁਮਾਨ ਦੇ ਮੁਤਾਬਕ ਹੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਤੇ ਚੀਨ ਦੇ ਵਿਚਾਲੇ ਮਈ 'ਚ ਵਪਾਰ ਗੱਲਬਾਤ ਟੁੱਟਣ ਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੀਨੀ ਉਤਪਾਦਾਂ 'ਤੇ ਟੈਰਿਫ ਵਧਾਉਣ ਤੋਂ ਬਾਅਦ ਚੀਨ ਦੀ ਅਰਥਵਿਵਸਥਾ 'ਚ ਲੋਕਾਂ ਦਾ ਭਰੋਸਾ ਘਟਿਆ ਹੈ। ਬੀਤੇ ਸ਼ੁੱਕਰਵਾਰ ਨੂੰ ਚੀਨ ਦੀ ਸਰਕਾਰ ਨੇ ਦੱਸਿਆ ਸੀ ਕਿ ਜੂਨ 'ਚ ਐਕਸਪੋਰਟ 1.2 ਫੀਸਦੀ ਘਟਿਆ ਹੈ।


Baljit Singh

Content Editor

Related News