ਸ਼੍ਰੀਲੰਕਾ ਨੂੰ ਬਰਬਾਦ ਕਰਨ ’ਚ ਚੀਨ ਦਾ ਵੱਡਾ ਹੱਥ! ਵਜ੍ਹਾ ਕਰ ਦੇਵੇਗੀ ਤੁਹਾਨੂੰ ਵੀ ਹੈਰਾਨ
Thursday, Jul 14, 2022 - 05:24 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ)– ਭਾਰਤ ਦਾ ਨਜ਼ਦੀਕੀ ਟਾਪੂ ਦੇਸ਼ ਸ਼੍ਰੀਲੰਕਾ ਇਨ੍ਹੀਂ ਦਿਨੀਂ ਆਪਣੇ ਖਰਾਬ ਆਰਥਿਕ ਹਾਲਾਤ ਨਾਲ ਜੂਝ ਰਿਹਾ ਹੈ। ਸ਼੍ਰੀਲੰਕਾ ਦੇ ਬਰਬਾਦ ਹੋਣ ’ਚ ਉਸ ਦੇ ਨੇਤਾਵਾਂ ਦੇ ਨਾਲ-ਨਾਲ ਚੀਨ ਦਾ ਵੀ ਹੱਥ ਹੈ। ਸ਼੍ਰੀਲੰਕਾ ਦੇ ਹਾਲਾਤ ਉਨ੍ਹਾਂ ਦੇਸ਼ਾਂ ਲਈ ਵੀ ਚਿਤਾਵਨੀ ਹਨ, ਜੋ ਚੀਨ ਦੀ ਦੋਸਤੀ ਨੂੰ ਸ਼ਹਿਦ ਤੋਂ ਵੀ ਮਿੱਠੀ ਸਮਝ ਲੈਂਦੇ ਹਨ।
ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਇਹ ਮਿਠਾਸ ਉਨ੍ਹਾਂ ਨੂੰ ਸ਼ੂਗਰ ਦਾ ਮਰੀਜ਼ ਬਣਾ ਸਕਦੀ ਹੈ। ਐਨਾਲਿਸਟ ਬ੍ਰਹਮ ਚੇਲਾਨੀ ਮੁਤਾਬਕ ਲਗਭਗ ਦੋ ਦਹਾਕਿਆਂ ਤਕ ਰਾਜਪਕਸ਼ੇ ਪਰਿਵਾਰ ਨੇ ਸ਼੍ਰੀਲੰਕਾ ’ਤੇ ਰਾਜ ਕੀਤਾ। ਉਨ੍ਹਾਂ ਨੇ ਇਸ ਨੂੰ ਇਕ ਦੇਸ਼ ਵਾਂਗ ਨਹੀਂ, ਸਗੋਂ ਫੈਮਿਲੀ ਬਿਜ਼ਨੈੱਸ ਵਾਂਗ ਚਲਾਇਆ।
ਸ਼੍ਰੀਲੰਕਾ ’ਚ ਹੋਣ ਵਾਲੀਆਂ ਵੱਡੀਆਂ ਨਿਰਮਾਣ ਯੋਜਨਾਵਾਂ ਤੇ ਖਰਚ ਕਰਨ ਦੇ ਖਰਾਬ ਤਰੀਕਿਆਂ ਦੇ ਨਾਲ-ਨਾਲ ਉਨ੍ਹਾਂ ਨੇ ਸ਼੍ਰੀਲੰਕਾ ਨੂੰ ਕਰਜ਼ ਦੇ ਬੋਝ ਹੇਠ ਦਬਾ ਦਿੱਤਾ। ਇਸ ਦਾ ਕਾਰਨ ਸ਼੍ਰੀਲੰਕਾ ਆਜ਼ਾਦੀ ਤੋਂ ਬਾਅਦ ਤੋਂ ਹੁਣ ਤਕ ਦੇ ਸਭ ਤੋਂ ਖਰਾਬ ਆਰਥਿਕ ਸੰਕਟ ’ਤੇ ਪਹੁੰਚ ਗਿਆ। 2005 ’ਚ ਜਦੋਂ ਮਹਿੰਦਾ ਰਾਜਪਕਸ਼ੇ ਰਾਸ਼ਟਰਪਤੀ ਬਣੇ ਤਾਂ ਬਹੁਤ ਹੀ ਮਜ਼ਬੂਤੀ ਨਾਲ 10 ਸਾਲਾਂ ਤਕ ਰਾਜ ਕੀਤਾ ਪਰ 2015 ’ਚ ਉਹ ਚੋਣ ਹਾਰ ਗਏ ਤੇ ਰਾਜਪਕਸ਼ੇ ਪਰਿਵਾਰ ਸੱਤਾ ਤੋਂ ਬੇਦਖ਼ਲ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ : 'ਬੀਮਾਰ ਨਾ ਹੋਣ ਲੋਕ', ਜਾਣੋ ਸ਼੍ਰੀਲੰਕਾ ਦੇ ਡਾਕਟਰਾਂ ਨੇ ਕਿਉਂ ਦਿੱਤੀ ਇਹ ਅਨੋਖੀ ਸਲਾਹ
ਚੀਨ ਦੇ ਅਹਿਸਾਨ ਦਾ ਬਦਲਾ ਚੁਕਾਉਣ ਲਈ ਰਾਜਪਕਸ਼ੇ ਪਰਿਵਾਰ ਪੂਰੀ ਤਰ੍ਹਾਂ ਨਾਲ ਉਸ ਦੇ ਅੱਗੇ ਝੁਕ ਗਿਆ। ਚੀਨ ਨੂੰ ਇਥੇ ਵੱਡੇ-ਵੱਡੇ ਨਿਰਮਾਣ ਦੇ ਠੇਕੇ ਮਿਲੇ। ਚੀਨ ਨੇ ਵੱਡੀਆਂ ਵਿਆਜ ਦਰਾਂ ’ਤੇ ਸ਼੍ਰੀਲੰਕਾ ਨੂੰ ਕਰਜ਼ ਦਿੱਤਾ। ਰਾਜਪਕਸ਼ੇ ਪਰਿਵਾਰ ਦੇ ਘਰੇਲੂ ਜ਼ਿਲੇ ਹੰਬਨਟੋਟਾ ’ਚ ਵੱਡੇ ਪੱਧਰ ’ਤੇ ਫਿਜ਼ੂਲ ਦੇ ਨਿਰਮਾਣ ਕੀਤੇ ਗਏ। ਜਿਵੇਂ ਦੁਨੀਆ ਦਾ ਸਭ ਤੋਂ ਖਾਲੀ ਏਰਅਪੋਰਟ, ਇਕ ਅਜਿਹਾ ਕ੍ਰਿਕਟ ਸਟੇਡੀਅਮ, ਜਿਸ ’ਚ ਬੈਠਣ ਦੀ ਸਮਰੱਥਾ ਜ਼ਿਲੇ ਦੀ ਰਾਜਧਾਨੀ ਦੀ ਆਬਾਦੀ ਤੋਂ ਵੀ ਜ਼ਿਆਦਾ ਹੈ।
ਸ਼੍ਰੀਲੰਕਾ ’ਚ 2019 ’ਚ ਟੈਕਸ ’ਚ ਵੱਡੀ ਕਟੌਤੀ ਕੀਤੀ ਗਈ, ਜਿਸ ਨਾਲ ਦੇਸ਼ ਦਾ ਇਕ ਤਿਹਾਈ ਟੈਕਸ ਸਰਕਾਰ ਦੇ ਖਜ਼ਾਨੇ ਤੋਂ ਗਾਇਬ ਹੋ ਗਿਆ। ਇਸ ਤੋਂ ਬਾਅਦ ਮਹਾਮਾਰੀ ਕਾਰਨ ਸ਼੍ਰੀਲੰਕਾ ਦਾ ਟੂਰਿਜ਼ਮ ਤੇ ਕੱਪੜਾ ਉਦਯੋਗ ਪ੍ਰਭਾਵਿਤ ਹੋਇਆ। ਇਸ ਵਿਚਾਲੇ ਰੂਸ ਤੇ ਯੂਕਰੇਨ ਦਾ ਯੁੱਧ ਸ਼ੁਰੂ ਹੋ ਗਿਆ। ਇਹ ਉਹ ਕਾਰਨ ਸੀ, ਜੋ ਸ਼੍ਰੀਲੰਕਾ ਦੀ ਅਰਥ ਵਿਵਸਥਾ ਦੇ ਤਾਬੂਤ ਦਾ ਆਖਰੀ ਕਿੱਲ ਸਾਬਿਤ ਹੋਇਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।