ਚੀਨੀ ਵਿਗਿਆਨੀ ਦਾ ਦਾਅਵਾ, ਵੁਹਾਨ ਤੋਂ ਪੈਦਾ ਨਹੀਂ ਹੋਇਆ ਕੋਰੋਨਾਵਾਇਰਸ

03/20/2020 4:55:53 PM

ਬੀਜਿੰਗ (ਬਿਊਰੋ): ਪੂਰੀ ਦੁਨੀਆ ਵਿਚ ਕੋਰੋਨਾਵਾਇਰਸ ਨੇ ਕਹਿਰ ਵਰ੍ਹਾਇਆ ਹੋਇਆ ਹੈ। ਦੁਨੀਆ ਭਰ ਦੇ ਵਿਗਿਆਨੀ ਇਸ ਦੇ ਇਲਾਜ ਦੀ ਦਵਾਈ ਜਾਂ ਟੀਕਾ ਬਣਾਉਣ ਵਿਚ ਲੱਗੇ ਹੋਏ ਹਨ। ਇਸ ਵਿਚ ਚੀਨ ਦੇ ਸਿਹਤ ਸਲਾਹਕਾਰ ਅਤੇ ਵਿਗਿਆਨੀ ਡਾਕਟਰ ਝਾਂਗ ਨੈਨਸ਼ਾਨ ਨੇ ਦਾਅਵਾ ਕੀਤਾ ਹੈ ਕਿ ਕੋਰੋਨਾਵਾਇਰਸ ਵੁਹਾਨ ਸ਼ਹਿਰ ਵਿਚ ਪੈਦਾ ਨਹੀਂ ਹੋਇਆ। ਇਹ ਵਿਗਿਆਨੀ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੀ ਜਾਂਚ ਕਰ ਰਹੀ ਰਾਸ਼ਟਰੀ ਪੱਧਰ ਦੀ ਟੀਮ ਦੇ ਲੀਡਰ ਵੀ ਹਨ। ਇਹਨਾਂ ਨੂੰ ਚੀਨ ਵਿਚ ਕਾਫੀ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।

ਡਾਕਟਰ ਨੈਨਸ਼ਾਨ ਨੇ ਕਿਹਾ ਹੈ,''ਇਹ ਗੱਲ ਸਹੀ ਹੈ ਕਿ ਕੋਰੋਨਾਵਾਇਰਸ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਫੈਲਿਆ ਪਰ ਇਹ ਸਹੀ ਨਹੀਂ ਹੈ ਕਿ ਕੋਰੋਨਾਵਾਇਰਸ ਵੁਹਾਨ ਵਿਚ ਹੀ ਪੈਦਾ ਹੋਇਆ ਹੈ।'' 83 ਸਾਲਾ ਡਾਕਟਰ ਨੈਨਸ਼ਾਨ ਨੇ ਇਕ ਪ੍ਰੈੱਸ ਕਾਨਫਰੰਸ  ਕਰਕੇ ਦੁਨੀਆ ਭਰ ਦੀ ਮੀਡੀਆ ਨੂੰ ਕਿਹਾ ਹੈ ਕਿ ਵੁਹਾਨ ਕੋਰੋਨਾਵਾਇਰਸ ਦਾ ਜਨਮ ਸਥਾਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੁਹਾਨ ਇਕ ਸੂਬੇ ਦੀ ਰਾਜਧਾਨੀ ਹੈ ਅਤੇ ਇਸ ਵਿਚ 1.10 ਕਰੋੜ ਲੋਕ ਰਹਿੰਦੇ ਹਨ। ਹੋ ਸਕਦਾ ਹੈ ਕਿ ਇਹ ਵਾਇਰਸ ਕਿਤੋਂ ਬਾਹਰੋਂ ਦੀ ਇੱਥੇ ਆਇਆ ਹੋਵੇ ਅਤੇ ਤੇਜ਼ੀ ਨਾਲ ਫੈਲਿਆ ਹੋਵੇ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਕੋਰੋਨਾ ਨਾਲ ਨਜਿੱਠਣ ਲਈ ਪਾਕਿ ਨੂੰ ਦੇਵੇਗਾ 10 ਲੱਖ ਡਾਲਰ

ਡਾਕਟਰ ਨੈਨਸ਼ਾਨ ਨੇ ਕਿਹਾ,''ਸਾਡੇ ਵਿਗਿਆਨੀਆਂ, ਡਾਕਟਰਾਂ ਦੀ ਸਮੱਸਿਆ ਇਹ ਹੈ ਕਿ ਅਸੀਂ ਪਹਿਲਾਂ ਹੀ ਮੰਨ ਲੈਂਦੇ ਹਾਂ ਕਿ ਇਸੇ ਸ਼ਹਿਰ, ਇਨਸਾਨ, ਜਾਨਵਰ ਤੋਂ ਕੋਈ ਵਾਇਰਸ ਪੈਦਾ ਹੋਇਆ ਹੋਵੇਗਾ ਜਦਕਿ ਪਹਿਲਾਂ ਸਾਨੂੰ ਇਸ ਗੱਲ ਦੀ ਜਾਂਚ ਕਰਨੀ ਚਾਹੀਦੀ ਹੈ।'' ਉਹਨਾਂ ਨੇ ਕਿਹਾ ਕਿ ਵੁਹਾਨ ਤੋਂ ਕੋਰੋਨਾਵਾਇਰਸ ਫੈਲਣਾ ਸ਼ੁਰੂ ਹੋਇਆ ਪਰ ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਇਹ ਵਾਇਰਸ ਵੁਹਾਨ ਵਿਚ ਹੀ ਪੈਦਾ ਹੋਇਆ ਹੈ ਜਾਂ ਨਹੀਂ ਜਾਂ ਫਿਰ ਇਹ ਵੁਹਾਨ ਵਿਚ ਕਿਤੋਂ ਹੋਰ ਦੀ ਆਇਆ ਹੈ।

ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਹੀ ਬੀਜਿੰਗ ਤੋਂ ਚੀਨ ਦੀ ਸਰਕਾਰ ਦੇ ਬੁਲਾਰੇ ਝਾਓ ਲਿਜਿਯਾਨ ਨੇ ਦੋਸ਼ ਲਗਾਇਆ ਸੀ ਕਿ ਅਮਰੀਕੀ ਫੌਜ ਨੇ ਵੁਹਾਨ ਵਿਚ ਕੋਰੋਨਾਵਾਇਰਸ ਫੈਲਾਇਆ ਹੈ। ਇਸ ਦੇ ਬਾਅਦ ਹੀ ਪੂਰੇ ਦੇਸ਼ ਵਿਚ ਵਾਇਰਸ ਤੇਜ਼ੀ ਨਾਲ ਫੈਲਦਾ ਚਲਾ ਗਿਆ। ਜਨਵਰੀ ਤੋਂ ਤੇਜ਼ੀ ਨਾਲ ਫੈਲਣ ਵਾਲਾ ਕੋਰੋਨਾਵਾਇਰਸ 27 ਫਰਵਰੀ ਤੋਂ ਚੀਨ ਵਿਚ ਕਮਜ਼ੋਰ ਪੈਣ ਲੱਗਾ। ਹੁਣ ਸਥਾਨਕ ਪੱਧਰ 'ਤੇ ਨਵੇਂ ਮਾਮਲੇ ਸਾਹਮਣੇ ਨਹੀਂ ਆ ਰਹੇ। ਵੁਹਾਨ ਵਿਚ ਵੀ ਪਿਛਲੇ 24 ਘੰਟਿਆਂ ਵਿਚ ਇਕ ਵੀ ਸਥਾਨਕ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੱਥੇ ਦੱਸ ਦਈਏ ਕਿ ਚੀਨ ਵਿਚ ਕੋਰੋਨਾਵਾਇਰਸ ਕਾਰਨ ਹੁਣ ਤੱਕ 80,967 ਲੋਕ ਬੀਮਾਰ ਪੈ ਚੁੱਕੇ ਹਨ ਜਦਕਿ 3,245 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ 24 ਘੰਟਿਆਂ ਵਿਚ 39 ਲੋਕ ਇਨਫੈਕਟਿਡ ਪਾਏ ਗਏ ਹਨ ਪਰ ਇਹ ਲੋਕ ਚੀਨ ਵਿਚ ਬਾਹਰੋਂ ਆਏ ਸਨ।

ਪੜ੍ਹੋ ਇਹ ਅਹਿਮ ਖਬਰ- ਸਾਊਦੀ ਨੇ 14 ਦਿਨਾਂ ਲਈ ਰੱਦ ਕੀਤੀਆਂ ਘਰੇਲੂ ਉਡਾਣਾਂ ਤੇ ਆਵਾਜਾਈ ਸੇਵਾਵਾਂ


Vandana

Content Editor

Related News