ਬਿ੍ਰਟਿਸ਼ ਨਾਗਰਿਕਤਾ ਵਾਲੇ ਹਾਂਗਕਾਂਗ ਦੇ ਵਾਸੀਆਂ ਤੋਂ ਬਦਲਾ ਲਵੇਗਾ ਚੀਨ

Monday, Feb 08, 2021 - 09:18 PM (IST)

ਇੰਟਰਨੈਸ਼ਨਲ ਡੈਸਕ- ਬਿ੍ਰਟੇਨ ਦੀ ਹਾਂਗਕਾਂਗ ਦੇ ਵਾਸੀਆਂ ਨੂੰ ਬੀ. ਐੱਨ. ਓ. ਦੇ ਰਾਹੀ ਬਿ੍ਰਟਿਸ਼ ਨਾਗਰਿਕਤਾ ਦੇਣ ਦੀ ਪੇਸ਼ਕਸ਼ ਚੀਨ ਨੂੰ ਰਾਸ ਨਹੀਂ ਆ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਚੀਨ ਬਿ੍ਰਟਿਸ਼ ਨਾਗਰਿਕਤਾ ਵਾਲੇ ਹਾਂਗਕਾਂਗ ਦੇ ਵਾਸੀਆਂ ਨੂੰ ਬਦਲਾ ਦੀ ਯੋਜਨਾ ਬਣਾ ਰਿਹਾ ਹੈ। ਬਿ੍ਰਟੇਨ-ਹਾਂਗਕਾਂਗ ਦਖਲ ਨੂੰ ਲੈ ਕੇ ਟੀਚ ਮਾਰਚ ’ਚ ਜਵਾਬੀ ਕਦਮ ਚੁੱਕਣ ’ਤੇ ਵਿਚਾਰ ਕਰ ਰਿਹਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਚੀਨ ਬੀ. ਐੱਨ. ਓ. ਪਾਸਪੋਰਟ ਧਾਰਕਾਂ ਦੀ ਚੀਨੀ ਨਾਗਰਿਕਤਾ ਅਤੇ ਹਾਂਗਕਾਂਗ ਦੇ ਸਥਾਈ ਨਿਵਾਸ ਨੂੰ ਖੋਹ ਸਕਦਾ ਹੈ। ਬਿ੍ਰਟਿਸ਼ ਨੈਸ਼ਨਲ ਓਵਰਸੀਜ਼ ਪਾਸਪੋਰਟ (ਬੀ. ਐੱਨ. ਓ.) ਯੋਜਨ ਦੇ ਤਹਿਤ ਬਿ੍ਰਟਿਸ਼ ਨਾਗਰਿਕਤਾ ਰੱਖਣ ’ਤੇ ਹਾਂਗਕਾਂਗ ਨਿਵਾਸੀਆਂ ਨੂੰ ਹੁਣ ਇਸ ਗੱਲ ਦਾ ਐਲਾਨ ਕਰਨਾ ਪਵੇਗਾ।
ਬੀਜਿੰਗ ਦੇ ਬੀਹਾਂਗ ਯੂਨੀਵਰਸਿਟੀ ਲਾ ਸਕੂਲ ’ਚ ਐਸੋਸੀਏਟ ਪ੍ਰੋਫੈਸਰ, ਹਾਂਗਕਾਂਗ ਅਤੇ ਮਕਾਓ ਸਟੱਡੀਜ਼ ਦੇ ਚੀਨੀ ਐਸੋਸ਼ੀਏਸ਼ਨ ਦੇ ਡਾਇਰੈਕਟਰ ਤਿਆਨ ਫ਼ਿਲੌਂਗ ਨੇ ਇਕ ਇੰਟਰਵਿਊ ’ਚ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਸਥਾਈ ਕਮੇਟੀ ਮਾਰਚ ’ਚ ਦੂਜੀ ਵਾਰ ਚੀਨ ਦੇ ਰਾਸ਼ਟਰੀਅਤਾ ਕਾਨੂੰਨ ਦੀ ਵਿਆਖਿਆ ਕਰੇਗੀ। ਤਿਆਨ ਨੇ ਕਿਹਾ ਕਿ ਜੇਕਰ ਬੀ. ਐੱਨ. ਓ. ਵੀਜ਼ਾ ਬਿਨੈਕਾਰਾਂ ਦੀ ਗਿਣਤੀ ਇਸ ਮਹੀਨੇ 20,000 ਤੋਂ 30,000 ਤੱਕ ਪਹੁੰਚ ਜਾਂਦੀ ਹੈ ਤਾਂ ਇਹ ਇਕ ਖਤਰਨਾਕ ਪੱਧਰ ਹੋਵੇਗਾ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News