ਆਸਟ੍ਰੇਲੀਆਈ PM ਬੋਲੇ- 'ਚੀਨ ਦਾ ਇਹ ਬਾਜ਼ਾਰ ਵਿਸ਼ਵ ਲਈ ਖਤਰਾ, ਹੋਵੇ ਕਾਰਵਾਈ'

04/04/2020 9:57:52 AM

ਕੈਨਬਰਾ : ਵਿਸ਼ਵ ਭਰ ਲਈ ਆਫਤ ਬਣ ਚੁੱਕੇ ਕੋਰੋਨਾ ਵਾਇਰਸ ਨੂੰ ਲੈ ਕੇ ਹੁਣ ਆਸਟ੍ਰੇਲੀਆ ਦੇ ਪੀ. ਐੱਮ. ਸਕੌਟ ਮੌਰੀਸਨ ਨੇ ਵੀ ਚੀਨ ਦੇ ਮਾਸ ਬਾਜ਼ਾਰ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਪਿੱਛੇ ਚੀਨ ਦੇ ਵੇਟ ਮਾਰਕੀਟ (ਮਾਸ ਬਾਜ਼ਾਰ) ਦਾ ਹੱਥ ਹੈ, ਜਿੱਥੇ ਕਈ ਤਰ੍ਹਾਂ ਦਾ ਮਾਸ ਵਿਕਦਾ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨੂੰ ਚੀਨੀ ਮਾਸ ਬਾਜ਼ਾਰ ਖਿਲਾਫ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ।

PunjabKesari

ਮੌਰੀਸਨ ਨੇ ਕਿਹਾ ਕਿ ਚੀਨ ਦਾ ਮਾਸ ਬਾਜ਼ਾਰ ਬਾਕੀ ਦੁਨੀਆ ਅਤੇ ਹੋਰ ਲੋਕਾਂ ਦੀ ਸਿਹਤ ਲਈ ਗੰਭੀਰ ਖਤਰਾ ਹੈ। ਪਿਛਲੇ ਸਾਲ ਇੱਥੋਂ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ। ਚੀਨ ਨੇ 'ਸੀਫੂਡ ਮਾਰਕੀਟ' ਨੂੰ ਜਨਵਰੀ ਵਿਚ ਬੰਦ ਕਰ ਦਿੱਤਾ ਸੀ ਅਤੇ ਹੁਣ ਫਿਰ ਹੌਲੀ-ਹੌਲੀ ਇੱਥੇ ਪਾਬੰਦੀ ਹਟਾ ਰਿਹਾ ਹੈ। 

PunjabKesari

ਜੋਨਸ ਹੌਪਕਿਨਜ਼ ਯੂਨੀਵਰਸਿਟੀ ਮੁਤਾਬਕ, ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ 10,97,909 ਹੋ ਗਈ ਹੈ ਅਤੇ ਘੱਟੋ-ਘੱਟ 59,131 ਲੋਕਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 5,330 ਲੋਕ ਇਸ ਨਾਲ ਪੀੜਤ ਹੋ ਚੁੱਕੇ ਹਨ।

PunjabKesari

ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਇਕ ਰੇਡੀਓ ਸਟੇਸ਼ਨ 'ਤੇ ਇੰਟਰਵੀਊ 'ਚ ਕਿਹਾ, "ਮਾਸ ਬਾਜ਼ਾਰ ਚਾਹੇ ਜਿੱਥੇ ਵੀ ਹੋਣ, ਉਹ ਗੰਭੀਰ ਖਤਰਾ ਹਨ। ਇਹ ਵਾਇਰਸ ਚੀਨ ਵਿਚ ਪੈਦਾ ਹੋਇਆ ਤੇ ਉੱਥੋਂ ਹੀ ਪੂਰੀ ਦੁਨੀਆ ਵਿਚ ਫੈਲਿਆ। ਇਹ ਸਾਨੂੰ ਸਭ ਨੂੰ ਪਤਾ ਹੈ, ਮੈਨੂੰ ਲੱਗਦਾ ਹੈ ਕਿ ਵਿਸ਼ਵ ਸਿਹਤ ਸੰਗਠਨ ਨੂੰ ਇਸ ਬਾਰੇ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਇਹ ਦੁਨੀਆ ਭਰ ਦੇ ਲੋਕਾਂ ਦੀ ਸਿਹਤ ਦਾ ਸਵਾਲ ਹੈ। ਹੁਣ ਜੋ ਪੈਸਾ ਖਰਚ ਹੋ ਰਿਹਾ ਹੈ, ਉਹ ਸੰਯੁਕਤ ਰਾਸ਼ਟਰ ਅਤੇ ਡਬਲਿਊ. ਐੱਚ. ਓ. ਵਲੋਂ ਹੀ ਤਾਂ ਆ ਰਿਹਾ ਹੈ।"
PunjabKesari

ਕੀ ਵਿਕਦਾ ਹੈ ਵੇਟ ਬਾਜ਼ਾਰ ਵਿਚ?
ਵੇਟ ਬਾਜ਼ਾਰ ਵਿਚ ਹਰ ਤਰ੍ਹਾਂ ਦੇ ਜਾਨਵਰਾਂ ਦਾ ਤਾਜ਼ਾ ਮਾਸ, ਮੱਛੀ ਅਤੇ ਸੀਫੂਡ ਮਿਲਦਾ ਹੈ। ਸਕੌਟ ਮੌਰੀਸਨ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕੌਮਾਂਤਰੀ ਸੰਸਥਾਵਾਂ ਨੂੰ ਵੇਟ ਬਾਜ਼ਾਰ 'ਤੇ ਧਿਆਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਆਸਟ੍ਰੇਲੀਆ ਵਿਚ ਵੇਟ ਮਾਰਕੀਟ ਨਹੀਂ ਹੈ, ਇਸ ਦਾ ਇਕ ਕਾਰਨ ਹੈ ਪਰ ਮੈਂ ਕਿਸੇ ਦੇ ਸੱਭਿਆਚਾਰ 'ਤੇ ਟਿੱਪਣੀ ਨਹੀਂ ਕਰ ਰਿਹਾ। ਮੈਂ ਬਸ ਇਹ ਕਹਿ ਰਿਹਾ ਹਾਂ ਕਿ ਜੇਕਰ ਇਸ ਤਰ੍ਹਾਂ ਦੇ ਫੂਡ ਸਪਲਾਈ ਨੂੰ ਲੈ ਕੇ ਸਾਵਧਾਨੀ ਨਾ ਵਰਤੀ ਗਈ ਤਾਂ ਇਹ ਬੇਹੱਦ ਖਤਰਨਾਕ ਹੋ ਸਕਦਾ ਹੈ। ਫਿਲਹਾਲ ਅਜੇ ਅਸੀਂ ਆਸਟ੍ਰੇਲੀਆ 'ਤੇ ਧਿਆਨ ਦੇਵਾਂਗੇ ਅਤੇ ਦੂਜੇ ਦੇਸ਼ਾਂ ਨੂੰ ਆਪਣਾ ਖੁਦ ਦਾ ਫੈਸਲਾ ਲੈਣ ਦੇਵਾਂਗੇ।"
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਕੋਰੋਨਾ ਵਾਇਰਸ ਨੂੰ ਚੀਨੀ ਵਾਇਰਸ ਕਹਿ ਚੁੱਕੇ ਹਨ ਤੇ ਚੀਨ ਇਸ 'ਤੇ ਇਤਰਾਜ਼ ਪ੍ਰਗਟਾ ਚੁੱਕਾ ਹੈ। ਉੱਥੇ ਹੀ ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਚੀਨ ਨੂੰ ਇਸ ਤਰ੍ਹਾਂ ਦੋਸ਼ ਨਹੀਂ ਦਿੱਤਾ ਜਾ ਸਕਦਾ ਜਿਵੇਂ ਇਬੋਲਾ ਵਾਇਰਸ ਲਈ ਅਫਰੀਕਾ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।


Lalita Mam

Content Editor

Related News