ਚੀਨ ਨੇ ਭਾਰਤੀ ਫੌਜ ਨੂੰ ਦਿੱਤੀ ਚਿਤਾਵਨੀ ਕਿਹਾ, ਲਓ ਇਤਿਹਾਸ ਤੋਂ ਸਬਕ

Friday, Jun 30, 2017 - 05:32 AM (IST)

ਬੀਜਿੰਗ— ਸਿੱਕਿਮ 'ਚ ਭਾਰਤ-ਚੀਨ ਸਰਹੱਦ 'ਤੇ ਦੋਹਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਵਿਚਾਲੇ ਚੀਨ ਨੇ ਭਾਰਤ ਨੂੰ ਇਤਿਹਾਸ ਤੋਂ ਸਬਕ ਲੈਣ ਦੀ ਚਿਤਾਵਨੀ ਦਿੱਤੀ ਹੈ। ਚੀਨ ਦੇ ਰੱਖਿਆ ਮੰਤਰਾਲੇ ਦੀ ਸੂਚਨਾ ਦਫਤਰ ਦੇ ਉਪ ਨਿਦੇਸ਼ਕ ਕਰਨਲ ਵੂ ਕਇਆਨ ਨੇ ਇਕ ਸਵਾਲ ਦੇ ਜਵਾਬ 'ਚ ਇਸ਼ਾਰਿਆਂ-ਇਸ਼ਾਰਿਆਂ 'ਚ 1962 ਦੀ ਲੜਾਈ ਦਾ ਜ਼ਿਕਰ ਕਰਦੇ ਹੋਏ ਕਿਹਾ, ''ਸਾਨੂੰ ਉਮੀਦ ਹੈ ਕਿ ਭਾਰਤੀ ਫੌਜ ਇਤਿਹਾਸ ਤੋਂ ਸਬਕ ਲਵੇਗੀ।'' ਕਰਨਲ ਵੂ ਦੀ ਇਹ ਪ੍ਰਤੀਕਿਰਿਆ ਉਸ ਸਵਾਲ 'ਤੇ ਆਈ ਜਿਸ 'ਚ ਭਾਰਤੀ ਫੌਜ ਪ੍ਰਧਾਨ ਜਨਰਲ ਬਿਪਿਨ ਰਾਵਤ ਦੇ ਉਸ ਬਿਆਨ ਬਾਰੇ ਪੁੱਛਿਆ ਗਿਆ ਸੀ ਜਿਸ 'ਚ ਉਨ੍ਹਾਂ ਕਿਹਾ ਸੀ ਕਿ ਭਾਰਤ ਢਾਈ ਮੋਰਚੇ 'ਤੇ ਲੜਾਈ ਲੜਨ ਲਈ ਤਿਆਰ ਹੈ। ਜਨਰਲ ਬਿਪਿਨ ਰਾਵਤ ਨੇ ਕਿਹਾ ਸੀ ਕਿ ਭਾਰਤ ਚੀਨ, ਪਾਕਿਸਤਾਨ, ਅਤੇ ਅੰਦਰੂਨੀ ਚੁਣੌਤੀਆਂ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਚੀਨ ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ''ਭਾਰਤੀ ਫੌਜ ਪ੍ਰਮੁੱਖ ਤੋਂ ਅਜਿਹੀ ਟਿੱਪਣੀ ਕਾਫੀ ਗੈਰ-ਜ਼ਿੰਮੇਦਾਰ ਹੈ। ਸਾਨੂੰ ਉਮੀਦ ਹੈ ਕਿ ਭਾਰਤੀ ਫੌਜ ਦਾ ਇਹ ਵਿਅਕਤੀ ਇਤਿਹਾਸ ਤੋਂ ਸੀਖ ਲੈ ਕੇ ਅਜਿਹੀ ਉਕਸਾਉਣ ਵਾਲੀ ਟਿੱਪਣੀ ਨਹੀਂ ਕਰੇਗਾ।''
ਉਥੇ ਹੀ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਤਾਜ਼ਾ ਵਿਵਾਦ ਉਦੋਂ ਹੀ ਸੁਲਝ ਸਕਦਾ ਹੈ ਜਦੋਂ ਭਾਰਤੀ ਫੌਜ ਇਸ ਖੇਤਰ 'ਚ ਵਾਪਸ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕੰਗ ਵੇ ਸਿੱਕਿਮ ਕੇ ਡੋਕਾ ਲਾ 'ਚ ਭਾਰਤੀ ਫੌਜ ਦੀ ਘੁਸਪੈਠ ਦਾ ਦਾਅਵਾ ਕਰਦੇ ਹੋਏ ਤਸਵੀਰ ਦਿਖਾਈ। ਉਨ੍ਹਾਂ ਕਿਹਾ, ''ਇਸ ਗੈਰ-ਕਾਨੂੰਨੀ ਘੁਸਪੈਠ ਬਾਰੇ ਅਸੀਂ ਨਵੀਂ ਦਿੱਲੀ ਅਤੇ ਬੀਜਿੰਗ 'ਚ ਭਾਰਤ 'ਚ ਵਿਰੋਧ ਦਰਜ ਕਰਵਾ ਦਿੱਤਾ ਹੈ।


Related News