ਸਾਲ 2021 ਦੀ ਸ਼ੁਰੂਆਤ ''ਚ 5 ਕਰੋੜ ਲੋਕਾਂ ਦੇ ਟੀਕਾਕਰਨ ਦੀ ਤਿਆਰੀ ''ਚ ਚੀਨ
Friday, Dec 18, 2020 - 05:59 PM (IST)
ਬੀਜਿੰਗ (ਬਿਊਰੋ): ਚੀਨ ਨਵੇਂ ਸਾਲ ਦੀ ਸ਼ੁਰੂਆਤ ਵਿਚ ਉੱਚ ਤਰਜੀਹ ਵਾਲੇ ਸਮੂਹਾਂ ਦੇ 5 ਕਰੋੜ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਯੋਜਨਾ ਬਣਾ ਰਿਹਾ ਹੈ। ਦੱਖਣ ਚੀਨ ਮੋਰਨਿੰਗ ਪੋਸਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚੀਨ ਅਗਲੇ ਸਾਲ ਦੀ ਸ਼ੁਰੂਆਤ ਵਿਚ 5 ਕਰੋੜ ਲੋਕਾਂ ਦਾ ਟੀਕਾਕਰਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਚੀਨੀ ਕੰਪਨੀਆਂ ਸਿਨੋਫਾਰਮ ਅਤੇ ਸਿਨੋਵੇਕ ਬਾਇਓਟੇਕ ਲਿਮੀਟਿਡ ਵੱਲੋਂ ਬਣਾਏ ਗਏ ਟੀਕਿਆਂ ਦੀਆਂ 10 ਕਰੋੜ ਖੁਰਾਕਾਂ ਵੰਡਣ ਦੀ ਤਿਆਰੀ ਵਿਚ ਹੈ।
ਦੇਸ਼ ਨੇ ਸਿਨੋਫਾਰਮ ਤੋਂ ਦੋ ਅਤੇ ਸਿਨੋਵੇਕ ਬਾਇਓਟੇਕ ਤੋਂ ਇਕ ਟੀਕੇ ਨੂੰ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਹੈ। ਮਿਲਟਰੀ ਵਰਤੋਂ ਲਈ ਕੈਨਸਿਨੋ ਬਾਇਓਲੌਜੀਕਸ ਇੰਕ ਨੂੰ ਚੌਥੀ ਇਜਾਜ਼ਤ ਦਿੱਤੀ।ਐੱਸ.ਸੀ.ਐੱਮ.ਪੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨੀ ਅਧਿਕਾਰੀਆਂ ਨੂੰ 15 ਜਨਵਰੀ ਤੱਕ ਪਹਿਲੇ 5 ਕਰੋੜ ਲੋਕਾਂ ਨੂੰ ਡੋਜ਼ ਦੇਣ ਲਈ ਕਿਹਾ ਗਿਆ ਹੈ। ਇਸ ਦੇ ਬਾਅਦ ਦੂਜਾ ਪੜਾਅ 15 ਫਰਵਰੀ ਤੱਕ ਚੱਲੇਗਾ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਮੋਡਰਨਾ ਦੀ ਕੋਰੋਨਾ ਵੈਕਸੀਨ ਨੂੰ ਮਿਲੀ FDA ਦੀ ਮਨਜ਼ੂਰੀ
ਉੱਚ ਤਰਜੀਹ ਵਾਲੇ ਸਮੂਹਾਂ ਦੇ ਲਈ ਸਮੂਹਿਕ ਟੀਕਾਕਰਨ ਦਾ ਉਦੇਸ਼ ਬੀਮਾਰੀ ਦੇ ਪ੍ਰਸਾਰ ਦੇ ਜੋਖਮ ਨੂੰ ਘੱਟ ਕਰਨਾ ਹੈ। ਉੱਚ ਤਰਜੀਹ ਵਾਲੇ ਸਮੂਹ ਵਿਚ ਸਿਹਤ ਕਾਰਕੁੰਨ, ਪੁਲਸ ਅਧਿਕਾਰੀ, ਫਾਇਰ ਫਾਈਟਰਜ਼, ਕਸਟਮ ਅਧਿਕਾਰੀ, ਕਾਰਗੋ ਹੈਂਡਲਰ ਅਤੇ ਟਰਾਂਸਪੋਰਟ ਕਰਮਚਰੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਚੀਨ ਦੇ ਸਿਚੁਆਨ ਸੂਬੇ ਵਿਚ ਅਗਲੇ ਮਹੀਨੇ ਦੀ ਸ਼ੁਰੂ ਵਿਚ ਬਜ਼ੁਰਗਾਂ ਅਤੇ ਲੋਕਾਂ ਦਾ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ।
ਨੋਟ- ਸਾਲ 2021 ਦੀ ਸ਼ੁਰੂਆਤ 'ਚ 5 ਕਰੋੜ ਲੋਕਾਂ ਦਾ ਟੀਕਾਕਰਨ ਦੀ ਤਿਆਰੀ 'ਚ ਚੀਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।