ਅੰਟਾਰਕਟਿਕਾ ਦੀ ਰਾਖੀ ਲਈ ਕਾਨੂੰਨ ਬਣਾਏਗਾ ਚੀਨ
Saturday, Mar 09, 2019 - 08:29 PM (IST)

ਬੀਜਿੰਗ (ਪੀ.ਟੀ.ਆਈ)-ਅੰਟਾਰਕਟਿਕਾ ਦੀ ਸੰਭਾਲ ਤੇ ਵਾਤਵਰਨ ਦੀ ਰਾਖੀ ਨੂੰ ਲੈ ਕੇ ਚੀਨ ਕਾਨੂੰਨ ਬਣਾਉਣ ਜਾ ਰਿਹਾ ਹੈ। ਕਿਉਕਿ ਉਹ ਬਰਫ ਤੇ ਸੰਸਾਥਨਾਂ ਪੱਖੋ ਅਮੀਰ ਇਸ ਟਾਪੂ ਉੱਪਰ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕਾਨੂੰਨ ਦਾ ਖਰੜਾ ਅੰਟਾਰਕਟਿਕਾ ਸਮਝੌਤੇ ਦੇ ਸਿਧਾਂਤਾ ਤੇ ਲੋੜਾਂ ਅਨੁਸਾਰ ਹੋਵੇਗਾ ਜਿਸ ਨੂੰ ਚੀਨ ਦੀ ਸੰਸਦ ਨੈਸ਼ਨਲ ਪੀਪਲ ਕਾਂਗਰਸ ਦੇ ਕਾਨੂੰਨੀ ਮਨਸੂਬੇ ਵਿਚ ਸ਼ਾਮਲ ਕੀਤਾ ਗਿਆਂ ਹੈ।