ਪੇਲੋਸੀ ਦੇ ਤਾਈਵਾਨ ਦਾ ਦੌਰਾ ਕਰਨ 'ਤੇ ਚੀਨ ਨੇ 'ਸਖਤ ਕਦਮ' ਚੁੱਕਣ ਦੀ ਦਿੱਤੀ ਧਮਕੀ
Tuesday, Jul 19, 2022 - 11:31 PM (IST)
 
            
            ਬੀਜਿੰਗ-ਚੀਨ ਦੇ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਂਸੀ ਪੇਲੋਸੀ ਤਾਈਵਾਨ ਦੌਰੇ ਦੀ ਆਪਣੀ ਕਥਿਤ ਯੋਜਨਾ 'ਤੇ ਅੱਗੇ ਵਧਦੀ ਹੈ ਤਾਂ ਚੀਨ 'ਦ੍ਰਿੜ ਅਤੇ ਸਖ਼ਤ ਕਦਮ' ਚੁੱਕੇਗਾ।ਇਕ ਰਿਪੋਰਟ ਮੁਤਾਬਕ ਪੇਲੋਸੀ ਅਗਸਤ 'ਚ ਇਸ ਸਵੈ-ਸ਼ਾਸਨ ਵਾਲੇ ਟਾਪੂ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੀ ਹੈ ਜਿਸ ਨੂੰ ਚੀਨ ਆਪਣਾ ਹਿੱਸਾ ਦੱਸਦਾ ਹੈ।
ਇਹ ਵੀ ਪੜ੍ਹੋ : ਜਾਣੋ ਕੈਨੇਡਾ 'ਚ ਕਿਵੇਂ ਹੁੰਦੀ ਹੈ Blueberry ਦੀ ਖੇਤੀ (ਵੀਡੀਓ)
ਜ਼ਿਕਰਯੋਗ ਹੈ ਕਿ ਪੇਲੋਸੀ ਦੀ ਬੀਤੇ ਅਪ੍ਰੈਲ 'ਚ ਹੀ ਤਾਈਵਾਨ ਦੀ ਯਾਤਰਾ ਕਰਨ ਦਾ ਪ੍ਰੋਗਰਾਮ ਸੀ ਪਰ ਉਸ ਸਮੇਂ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਲਪੇਟ 'ਚ ਆਉਣ ਕਾਰਨ ਉਨ੍ਹਾਂ ਨੂੰ ਆਪਣਾ ਦੌਰਾ ਰੱਦ ਕਰਨਾ ਪਿਆ ਸੀ। ਪੇਲੋਸੀ ਬੀਤੇ 25 ਸਾਲਾ 'ਚ ਵਾਸ਼ਿੰਗਟਨ ਦੇ ਕਰੀਬੀ ਸਹਿਯੋਗੀ ਤਾਈਵਾਨ ਦਾ ਦੌਰਾ ਕਰਨ ਵਾਲੀ ਪਹਿਲੀ ਸਰਵਉੱਚ ਅਮਰੀਕੀ ਸੰਸਦ ਮੈਂਬਰ ਹੋਵੇਗੀ। ਉਨ੍ਹਾਂ ਤੋਂ ਪਹਿਲਾਂ 1997 'ਚ ਅਮਰੀਕੀ ਪ੍ਰਤੀਨਿਧੀ ਸਭਾ ਦੇ ਤਤਕਾਲੀ ਸਪੀਕਰ ਨਿਊਟ ਗਿੰਗਰਿਚ ਨੇ ਤਾਈਵਾਨ ਦਾ ਦੌਰਾ ਕੀਤਾ ਸੀ।
ਇਹ ਵੀ ਪੜ੍ਹੋ : ਰੂਸ ਨੇ ਭਾਰਤ ਨੂੰ LNG ਦੀ ਸਪਲਾਈ ’ਚ ਕੀਤਾ ਡਿਫਾਲਟ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            