ਸ਼ਿਨਜਿਆਂਗ ’ਚ ਮੁਸਲਿਮ ਆਬਾਦੀ ਘਟਾਉਣ ਲਈ ਉਈਗਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਚੀਨ
Thursday, May 13, 2021 - 03:44 PM (IST)
ਬੀਜਿੰਗ/ਚੀਨ— ਚੀਨ ’ਚ ਜਿੱਥੇ ਡਿੱਗਦੀ ਜਨਮ ਦਰ ਨੂੰ ਰੋਕਣ ਦੀ ਕੋਸ਼ਿਸ਼ ’ਚ ਦੇਸ਼ਭਰ ਦੀਆਂ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ, ਉਥੇ ਹੀ ਉਈਗਰ ਬਹੁਲ ਸ਼ਿਨਜਿਆਂਗ ’ਚ ਔਰਤਾਂ ਨੂੰ ਘੱਟ ਬੱਚੇ ਪੈਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਚੀਨ ’ਚ ਉਈਗਰ ਮੁਸਲਮਾਨਾਂ ਨਾਲ ਅੱਤਿਆਚਾਰਾਂ ਦਾ ਅਸਰ ਹੁਣ ਇਨ੍ਹਾਂ ਦੀ ਜਨਸੰਖਿਆ ’ਤੇ ਦਿੱਸਣ ਲੱਗਾ ਹੈ।
ਸ਼ਿਨਜਿਆਂਗ ’ਚ ਜਨਮ ਦਰ ਘੱਟ ਕਰਨ ਲਈ ਚੀਨ ਮੁਸਲਮਾਨ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਸ਼ੀ ਜਿਨਪਿੰਗ ਸਰਕਾਰ ਸ਼ਿਨਜਿਆਂਗ ਖੇਤਰ ਦੀਆਂ ਰਹਿਣ ਵਾਲੀਆਂ ਔਰਤਾਂ ਨੂੰ ਜਨਸੰਖਿਆ ਕੰਟਰੋਲ ਦੇ ਨਾਂ ’ਤੇ ਘੱਟ ਬੱਚੇ ਪੈਦਾ ਕਰਨ ਲਈ ਮਜਬੂਰ ਕਰਦੀ ਹੈ।
ਅਹਿਮ ਖ਼ਬਰ: ਏਜੰਟਾਂ ਨੇ ਸੁਫ਼ਨੇ ਵਿਖਾ ਕੇ ਦਿਵਾਏ ਸਨ ਪੰਜਾਬੀ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਦਾਖ਼ਲੇ, ਹੁਣ ਰੁਕੇ ਵੀਜ਼ੇ
ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਕ ਚੀਨ ਨੇ ਆਪਣੇ ਸ਼ਿਨਜਿਆਂਗ ਸੂਬੇ ’ਚ ਉਈਗਰ ਮੁਸਲਮਾਨਾਂ ’ਤੇ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਹੁਣ ਇਸ ਭਾਈਚਾਰੇ ਦੀ ਆਬਾਦੀ ਨੂੰ ਘੱਟ ਕਰਨ ਲਈ ਉਈਗਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਉਨ੍ਹਾਂ ਨੂੰ ਗਰਭ ਰੋਕੂ ਉਪਾਅ ਅਪਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਅਜਿਹਾ ਨਾ ਕਰਨ ’ਤੇ ਭਾਰੀ ਜੁਰਮਾਨੇ ਜਾਂ ਹਿਰਾਸਤ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਅਧਿਕਾਰੀਆਂ ਦਾ ਦਾਅਵਾ ਹੈ ਕਿ ਔਰਤਾਂ ਲਈ ਗਰਭ ਰੋਕੂ ਡਿਵਾਈਜ਼ ਲਗਵਾਉਣਾ ਖ਼ੁਦ ਦੀ ਇੱਛਾ ’ਤੇ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ: ਜਲੰਧਰ ’ਚੋਂ ਸਾਹਮਣੇ ਆਇਆ ਹੈਰਾਨ ਕਰਦਾ ਮਾਮਲਾ, ਪਤੀ ’ਤੇ ਸਮਲਿੰਗੀ ਹੋਣ ਦੇ ਦੋਸ਼ ਲਗਾ ਥਾਣੇ ਪੁੱਜੀ ਪਤਨੀ
ਸਰਕਾਰੀ ਸੂਚਨਾਵਾਂ ਅਤੇ ਮੀਡੀਆ ਰਿਪੋਰਟ ਮੁਤਾਬਕ ਚੀਨ ਦੀ ਸੱਤਾ ਧਿਰ ਕਮਿਊਨਿਸਟ ਪਾਰਟੀ ਖੇਤਰ ਦੀ ਆਬਾਦੀ ਕੰਟਰੋਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸ਼ਿਨਜਿਆਂਗ ਦੀਆਂ ਕਈ ਔਰਤਾਂ ਨੇ ਦੱਸਿਆ ਕਿ ਉਨ੍ਹਾਂ ’ਤੇ ਦਬਾਅ ਪਾਇਆ ਜਾਂਦਾ ਹੈ। ਜੇਕਰ ਕੋਈ ਔਰਤ ਕਈ ਬੱਚਿਆਂ ਦੀ ਮਾਂ ਹੈ ਅਤੇ ਉਸ ਨੇ ਗਰਭ ਰੋਕੂ ਪ੍ਰਕਿਰਿਆ ਅਪਣਾਉਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਉਸ ਨੂੰ ਭਾਰੀ ਜੁੁਰਮਾਨੇ ਜਾਂ ਹਿਰਾਸਤ ਦਾ ਕੇਂਦਰ ਦਾ ਸਾਹਮਣਾ ਕਰਨਾ ਪੈਂਦਾ ਹੈ। ਹਿਰਾਸਤ ਕੇਂਦਰ ਦਾ ਸਾਹਮਣਾ ਕਰਨ ਵਾਲੀਆਂ ਕੁਝ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਅੱਤਿਆਚਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੂੰ ਅਜਿਹੀਆਂ ਦਵਾਈਆਂ ਦਿੱਤੀਆਂ ਗਈਆਂ, ਜਿਸ ਨਾਲ ਉਨ੍ਹਾਂ ਨੂੰ ਪੀਰੀਅਡ ਆਉਣੇ ਬੰਦ ਹੋ ਗਏ ਅਤੇ ਸਰੀਰ ’ਚ ਕਈ ਸਮੱਸਿਆਵਾਂ ’ਚ ਆ ਗਈਆਂ।
ਇਹ ਵੀ ਪੜ੍ਹੋ: ਜਲੰਧਰ: ਲਾਕਡਾਊਨ ਦੌਰਾਨ ਬੱਸਾਂ 'ਚ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਲਈ ਪੰਜਾਬ ਰੋਡਵੇਜ਼ ਨੇ ਦਿੱਤੀ ਵੱਡੀ ਸਹੂਲਤ
ਦੱਸਣਯੋਗ ਹੈ ਕਿ ਪੱਛਮੀ ਸ਼ਿਨਜਿਆਂਗ ਸੂਬੇ ’ਚ 2017 ਅਤੇ 2019 ਦਰਮਿਆਨ ਜਨਮ ਦਰ ’ਚ ਬਹੁਤ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲੀ ਹੈ। ਇਹ ਗਿਰਾਵਟ ਇਸੇ ਲਈ ਧਿਆਨ ਖਿੱਚਦੀ ਹੈ ਕਿਉਂਕਿ ਹਾਲ ਹੀ ਦੇ ਇਤਿਹਾਸ ’ਚ ਕਿਸੇ ਵੀ ਖੇਤਰ ’ਚ ਜਨਮ ਦਰ ’ਚ ਆਈ ਇਹ ਗਿਰਾਵਟ ਸਭ ਤੋਂ ਵੱਧ ਗਿਰਾਵਟ ਹੈ। ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਦੇ ਮੁਸਲਿਮ ਇਲਾਕਿਆਂ ’ਚ ਜਨਮ ਦਰ 48.74 ਫ਼ੀਸਦੀ ਤੱਕ ਘੱਟ ਹੋ ਗਈ ਹੈ। ਆਸਟ੍ਰੇਲੀਆਈ ਥਿੰਕ ਟੈਂਕ ਆਸਟ੍ਰੇਲੀਅਨ ਸਟ੍ਰੇਟਜੀ ਪਾਲਿਸੀ ਇੰਸਟੀਚਿਊਟ ਦੀ ਇਕ ਨਵੀਂ ਰਿਪੋਰਟ ਅਨੁਸਾਰ ਉਨ੍ਹਾਂ ਇਲਾਕਿਆਂ ’ਚ 48.74 ਫ਼ੀਸਦੀ ਦੀ ਗਿਰਾਵਟ ਆਈ ਹੈ, ਜਿੱਥੇ ਉਈਗਰ, ਕਜਾਖ ਅਤੇ ਹੋਰ ਵੱਡੇ ਮੁਸਲਿਮ ਜਾਤੀ ਦੇ ਘੱਟ ਗਿਣਤੀ ਰਹਿੰਦੇ ਹਨ। ਇਹ ਰਿਪੋਰਟ ਚੀਨੀ ਸਰਕਾਰ ਦੇ ਕਰੀਬ ਇਕ ਦਹਾਕੇ ਦੇ ਅੰਕੜਿਆਂ ’ਤੇ ਆਧਾਰਿਤ ਹੈ। ਦੇਸ਼ ਦੇ ਸਭ ਤੋਂ ਵੱਡੇ ਘੱਟ ਗਿਣਤੀ ਖੇਤਰ ’ਚ 2017 ਅਤੇ 2018 ਦਰਮਿਆਨ ਵੀ ਜਨਮ ਦਰ 43.7 ਫ਼ੀਸਦੀ ਡਿੱਗੀ ਅਤੇ 1 ਲੱਖ 60 ਹਜ਼ਾਰ ਬੱਚਿਆਂ ਦਾ ਹੀ ਜਨਮ ਹੋਇਆ।
ਇਹ ਵੀ ਪੜ੍ਹੋ:ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?