ਭਾਰਤ ਦੀ ਸਰਜੀਕਲ ਸਟ੍ਰਾਈਕ ''ਤੇ ਚੀਨ ਨੇ ਦਿੱਤਾ ਇਹ ਬਿਆਨ

12/27/2017 10:00:27 PM

ਬੀਜਿੰਗ— ਭਾਰਤ ਵਲੋਂ ਪਾਕਿਸਤਾਨ 'ਤੇ ਕੀਤੀ ਗਈ ਸਰਜੀਕਲ ਸਟ੍ਰਾਈਕ 'ਤੇ ਚੀਨ ਨੇ ਬੁੱਧਵਾਰ ਨੂੰ ਕਿਹਾ ਕਿ ਦੋਵੇਂ ਦੇਸ਼ ਸ਼ਾਂਤੀ ਬਣਾਏ ਰੱਖਣ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਨੇ ਕਿਹਾ ਕਿ ਬੀਜਿੰਗ ਨੇ ਸਰਹੱਦ ਪਾਰ ਤੋਂ ਗੋਲੀਬਾਰੀ ਤੇ ਭਾਰਤੀ ਫੌਜ ਦੇ ਕਮਾਂਡੋ ਵਲੋਂ ਇਸ ਹਫਤੇ ਤਿੰਨ ਪਾਕਿਸਤਾਨੀ ਫੌਜੀਆਂ ਨੂੰ ਢੇਰ ਕਰਨ ਦੀਆਂ ਖਬਰਾਂ 'ਤੇ ਗੌਰ ਕੀਤਾ ਹੈ। ਉਹ ਇਸ ਦੇ ਨਾਲ ਹੀ ਕੰਟਰੋਲ ਲਾਈਨ 'ਤੇ ਤਣਾਅ ਦੇ ਮੌਜੂਦਾ ਦੌਰ 'ਤੇ ਟਿੱਪਣੀ ਕਰਨ ਤੋਂ ਬਚੀ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਖੇਤਰੀ ਸ਼ਾਂਤੀ ਤੇ ਸਥਿਰਤਾ ਦੇ ਲਈ ਵਚਨਬੱਧ ਰਹਿਣਾ ਚਾਹੀਦਾ ਹੈ।
ਹੁਆ ਨੇ ਇਕ ਬਿਆਨ ਦੇ ਜਵਾਬ 'ਚ ਕਿਹਾ ਕਿ ਸਾਂਝੇ ਗੁਆਂਢੀ ਤੇ ਭਾਰਤ-ਪਾਕਿਸਤਾਨ ਦੇ ਦੋਸਤ ਦੇ ਰੂਪ 'ਚ ਅਸੀਂ ਉਮੀਦ ਕਰਦੇ ਹਾਂ ਕਿ ਦੋਵੇਂ ਦੇਸ਼ ਗੱਲਬਾਤ ਦੇ ਰਾਹੀਂ ਵਿਵਾਦਾਂ ਦਾ ਸਹੀ ਤਰੀਕੇ ਨਾਲ ਹੱਲ ਕਰ ਸਕਦੇ ਹਨ ਤੇ ਦੋਵੇਂ ਦੇਸ਼ ਦੱਖਣ ਏਸ਼ੀਆਈ ਇਲਾਕੇ ਦੀ ਸ਼ਾਂਤੀ ਤੇ ਸਥਿਰਤਾ ਦੇ ਲਈ ਸੰਯੁਕਤ ਤੌਰ 'ਤੇ ਵਚਨਬੱਧ ਰਹਿਣਗੇ।
ਭਾਰਤੀ ਫੌਜ ਦੇ ਸੂਤਰਾਂ ਨੇ ਨਵੀਂ ਦਿੱਲੀ 'ਚ ਕਿਹਾ ਸੀ ਕਿ 'ਘਾਤਕ' ਕਮਾਂਡੋ ਦੇ ਇਕ ਛੋਟੇ ਸਮੂਹ ਨੇ ਸੋਮਵਾਰ ਨੂੰ ਕੰਟਰੋਲ ਲਾਈਨ ਤੋਂ ਪਾਰ ਤਕਰੀਬਨ 200 ਤੋਂ 300 ਮੀਟਰ ਦੀ ਦੂਰੀ 'ਤੇ ਸਥਿਤ ਪਾਕਿਸਤਾਨੀ ਚੌਕੀ ਨੂੰ ਨਿਸ਼ਾਨਾ ਬਣਾਇਆ। ਇਸ 'ਚ 5 ਪਾਕਿਸਤਾਨੀ ਰੇਂਜ ਮਾਰੇ ਗਏ ਸਨ ਤੇ ਪੰਜ ਫੌਜੀ ਜ਼ਖਮੀ ਹੋਏ ਸਨ।


Related News