ਚੀਨ ਲੈ ਰਿਹਾ ''ਪੰਗੇ'' ! ਤਾਈਵਾਨ ਦੇ ਆਲੇ-ਦੁਆਲੇ ਕੀਤਾ ਫ਼ੌਜੀ ਅਭਿਆਸ
Tuesday, Dec 30, 2025 - 09:32 AM (IST)
ਇੰਟਰਨੈਸ਼ਨਲ ਡੈਸਕ- ਚੀਨ ਦੀ ਹਵਾਈ ਫੌਜ, ਜਲ ਸੈਨਾ ਅਤੇ ਰਾਕੇਟ ਬਲਾਂ ਨੇ ਤਾਈਵਾਨ ਟਾਪੂ ਦੇ ਆਲੇ-ਦੁਆਲੇ ਸਾਂਝਾ ਫੌਜੀ ਅਭਿਆਸ ਕੀਤਾ। ਬੀਜਿੰਗ ਨੇ ਇਸ ਕਦਮ ਨੂੰ ਵੱਖਵਾਦੀ ਅਤੇ ‘ਬਾਹਰੀ ਦਖਲਅੰਦਾਜ਼ੀ’ ਕਰਨ ਵਾਲੀਆਂ ਤਾਕਤਾਂ ਵਿਰੁੱਧ ‘ਸਖ਼ਤ ਚਿਤਾਵਨੀ’ ਦੱਸਿਆ ਹੈ। ਉੱਥੇ ਹੀ ਤਾਈਵਾਨ ਨੇ ਕਿਹਾ ਕਿ ਉਸ ਦੀ ਫੌਜ ਅਲਰਟ ’ਤੇ ਹੈ।
ਤਾਈਵਾਨ ਨੇ ਚੀਨੀ ਸਰਕਾਰ ਨੂੰ ‘ਸ਼ਾਂਤੀ ਦਾ ਸਭ ਤੋਂ ਵੱਡਾ ਦੁਸ਼ਮਣ’ ਕਿਹਾ। ਤਾਈਵਾਨ ਦੀ ਹਵਾਬਾਜ਼ੀ ਅਥਾਰਟੀ ਨੇ ਦੱਸਿਆ ਕਿ ਅਭਿਆਸ ਕਾਰਨ 1,00,000 ਤੋਂ ਵੱਧ ਅੰਤਰਰਾਸ਼ਟਰੀ ਹਵਾਈ ਯਾਤਰੀ ਉਡਾਣਾਂ ਰੱਦ ਹੋਣ ਜਾਂ ਡਾਇਵਰਜ਼ਨ ਕਾਰਨ ਪ੍ਰਭਾਵਿਤ ਹੋਣਗੇ। ਅਮਰੀਕਾ ਵੱਲੋਂ ਤਾਈਵਾਨ ਨੂੰ ਹਥਿਆਰਾਂ ਦੀ ਵਿਕਰੀ ਕਰਨ ’ਤੇ ਨਾਰਾਜ਼ਗੀ ਜ਼ਾਹਿਰ ਕਰਨ ਅਤੇ ਜਾਪਾਨੀ ਪ੍ਰਧਾਨ ਮੰਤਰੀ ਸਾਨੇ ਤਾਕਾਚੀ ਦੇ ਵਿਵਾਦਪੂਰਨ ਬਿਆਨ ਤੋਂ ਬਾਅਦ ਚੀਨ ਨੇ ਇਹ ਦੋ ਦਿਨਾਂ ਫੌਜੀ ਅਭਿਆਸ ਦਾ ਐਲਾਨ ਕੀਤਾ।
