ਹਾਂਗਕਾਂਗ ਤੋਂ ਬਾਅਦ ਚੀਨ ਪਹੁੰਚਿਆ ਤੂਫਾਨ ‘ਯਾਗੀ’
Saturday, Sep 07, 2024 - 12:56 AM (IST)
ਹਾਂਗਕਾਂਗ, (ਭਾਸ਼ਾ)- ਹਾਂਗਕਾਂਗ ਨੂੰ ਪਾਰ ਕਰਨ ਤੋਂ ਬਾਅਦ ਸ਼ਕਤੀਸ਼ਾਲੀ ਤੂਫ਼ਾਨ ‘ਯਾਗੀ’ ਨੇ ਸ਼ੁੱਕਰਵਾਰ ਨੂੰ ਚੀਨ ਦੇ ਟਾਪੂ ਸੂਬੇ ਹੈਨਾਨ ਵਿਚ ਦਸਤਕ ਦਿੱਤੀ, ਜਿਸ ਕਾਰਨ ਉਥੋਂ ਦਾ ਸਥਾਨਕ ਜਨਜੀਵਨ ਪ੍ਰਭਾਵਿਤ ਹੋਇਆ ਹੈ।
ਹੈਨਾਨ ਸੂਬੇ ਦੀ ਮੌਸਮ ਵਿਗਿਆਨ ਸੇਵਾ ਨੇ ਦੱਸਿਆ ਕਿ ਤੂਫਾਨ ਯਾਗੀ ਕਾਰਨ ਕਰੀਬ 245 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਤੂਫਾਨ ਸਥਾਨਕ ਸਮੇਂ ਅਨੁਸਾਰ ਸ਼ਾਮ 4:20 ਵਜੇ ਸੂਬੇ ਦੇ ਵੇਨਚਾਂਗ ਸ਼ਹਿਰ ਵਿਚ ਟਕਰਾਇਆ। ਚੀਨ ਦੇ ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਕਿਹਾ ਕਿ ਯਾਗੀ ਪਤਝੜ ਵਿਚ ਚੀਨ ਵਿਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਹੈਨਾਨ ’ਚ ਕਰੀਬ 4,20,000 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ।