ਕਈ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਬੌਖਲਾਇਆ ਚੀਨ, ਕਿਹਾ-ਚੁਕਾਉਣੀ ਪਵੇਗੀ ਹੰਕਾਰ ਦੀ ਕੀਮਤ

Thursday, Mar 25, 2021 - 10:43 PM (IST)

ਕਈ ਦੇਸ਼ਾਂ ਦੀਆਂ ਪਾਬੰਦੀਆਂ ਤੋਂ ਬਾਅਦ ਬੌਖਲਾਇਆ ਚੀਨ, ਕਿਹਾ-ਚੁਕਾਉਣੀ ਪਵੇਗੀ ਹੰਕਾਰ ਦੀ ਕੀਮਤ

ਬੀਜਿੰਗ-ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਪੱਛਮੀ ਸ਼ਿਨਜਿਆਂਗ ਸੂਬੇ 'ਚੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ 'ਚ ਅਮਰੀਕਾ, ਯੂਰਪੀਨ ਯੂਨੀਅਨ, ਕੈਨੇਡਾ ਅਤੇ ਬ੍ਰਿਟੇਨ ਵੱਲ਼ੋਂ ਸੰਯੁਕਤ ਤੌਰ 'ਤੇ ਉਸ 'ਤੇ ਲਾਈਆਂ ਗਾਈਆਂ ਪਾਬੰਦੀਆਂ ਦੇ ਵਿਰੋਧ 'ਚ ਵਿਦੇਸ਼ ਡਿਪਲੋਮੈਟਾਂ ਨੂੰ ਤਲਬ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਚੁਨਇੰਗ ਨੇ ਨਵੀਆਂ ਪਾਬੰਦੀਆਂ ਨੂੰ ਬਦਨਾਮ ਕਰਨ ਵਾਲੇ ਅਤੇ ਚੀਨੀ ਲੋਕਾਂ ਦੇ ਵੱਕਾਰ ਨੂੰ ਨਫਰਤ ਕਰਨ ਲਈ ਕਿਹਾ।

ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ

ਚੁਨਇੰਗ ਨੇ ਰੋਜ਼ਾਨਾ ਬ੍ਰੀਫਿੰਗ 'ਚ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਉਨ੍ਹਾਂ ਨੂੰ ਚਿਤਾਵਨੀ ਦਿੰਦਾ ਹਾਂ ਕਿ ਉਨ੍ਹਾਂ ਨੂੰ ਰਾਸ਼ਟਰੀ ਹਿੱਤਾਂ ਅਤੇ ਸਨਮਾਨ ਦੀ ਰੱਖਿਆ ਲਈ ਚੀਨੀ ਲੋਕਾਂ ਦੇ ਦ੍ਰਿੜਤਾ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਅਤੇ ਉਨ੍ਹਾਂ ਨੂੰ ਆਪਣੀ ਮੂਰਖਤਾ ਅਤੇ ਹੰਕਾਰ ਦੀ ਕੀਮਤ ਚੁਕਾਉਣੀ ਹੋਵੇਗੀ। ਇਸ ਨਾਲ ਕੁਝ ਘੰਟੇ ਪਹਿਲਾਂ ਚੀਨ ਅਤੇ ਰੂਸ ਦੇ ਵਿਦੇਸ਼ ਮੰਤਰੀਆਂ ਨੇ ਦੋਵਾਂ ਦੇਸ਼ਾਂ ਵਿਰੁੱਧ ਆਲੋਚਨਾ ਅਤੇ ਪਾਬੰਦੀਆਂ ਦੀ ਨਿੰਦਾ ਕੀਤੀ ਸੀ।

ਦੱਖਣੀ ਚੀਨ ਦੇ ਸ਼ਹਿਰ ਨਾਨਿੰਗ 'ਚ ਇਕ ਪ੍ਰੈੱਸ ਕਾਨਫੰਰਸ 'ਚ ਚੀਨ ਦੇ ਵਾਂਗ ਯੀ ਅਤੇ ਰੂਸ ਦੇ ਸਰਜੇਈ ਲਾਵਰੋਵ ਨੇ ਉਨ੍ਹਾਂ ਦੀ ਰਾਜਨੀਤੀ ਵਿਵਸਥਾ ਨੂੰ ਲੇ ਕੇ ਬਾਹਰੀ ਆਲੋਚਨਾ ਨੂੰ ਖਾਰਿਜ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਜਲਵਾਯੂ ਪਰਿਵਰਤਨ ਤੋਂ ਲੈ ਕੇ ਕੋਰੋਨਾ ਵਾਇਰਸ ਮਹਾਮਾਰੀ ਤੱਕ ਦੇ ਮੁੱਦਿਆਂ 'ਤੇ ਗਲੋਬਲੀ ਪੱਧਰ 'ਤੇ ਤਰੱਕੀ ਲਈ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News