ਯੁੱਧ ਦੀ ਤਿਆਰੀ ''ਚ ਚੀਨ! ਤਾਈਵਾਨ ਵੱਲ ਭੇਜੇ 39 ਲੜਾਕੂ ਜਹਾਜ਼ ਅਤੇ ਤਿੰਨ ਸਮੁਦੰਰੀ ਜਹਾਜ਼
Thursday, Dec 22, 2022 - 12:45 PM (IST)
ਤਾਈਪੇ (ਏਪੀ) ਚੀਨ ਦੀ ਫ਼ੌਜ ਨੇ ਸ਼ਕਤੀ ਪ੍ਰਦਰਸ਼ਨ ਦੇ ਤਹਿਤ 24 ਘੰਟਿਆਂ ਦੇ ਅੰਦਰ 39 ਲੜਾਕੂ ਜਹਾਜ਼ ਅਤੇ ਤਿੰਨ ਸਮੁੰਦਰੀ ਜਹਾਜ਼ ਤਾਈਵਾਨ ਵੱਲ ਭੇਜੇ ਹਨ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਸਵੈ-ਸ਼ਾਸਿਤ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ। ਚੀਨ ਨੇ ਹਾਲ ਹੀ ਦੇ ਸਾਲਾਂ 'ਚ ਤਾਈਵਾਨ 'ਤੇ ਹਮਲਾਵਰ ਰੁਖ਼ ਅਪਣਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਫਿਜੀ 'ਚ 3 ਲੱਖ ਭਾਰਤੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਫ਼ੌਜੀ ਤਾਇਨਾਤ
ਚੀਨ ਦੀ ਫ਼ੌਜ ਪੀਪਲਜ਼ ਲਿਬਰੇਸ਼ਨ ਆਰਮੀ (PLA) ਲਗਭਗ ਰੋਜ਼ਾਨਾ ਤਾਈਵਾਨ ਵੱਲ ਹਵਾਈ ਜਹਾਜ਼ ਅਤੇ ਸਮੁੰਦਰੀ ਜਹਾਜ਼ ਭੇਜਦੀ ਹੈ। ਤਾਈਵਾਨ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਦੇ ਅਨੁਸਾਰ, ਬੁੱਧਵਾਰ ਸਵੇਰੇ 6 ਵਜੇ ਤੋਂ ਵੀਰਵਾਰ ਸਵੇਰੇ 6 ਵਜੇ ਦੇ ਵਿਚਕਾਰ, 30 ਚੀਨੀ ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਸਰਹੱਦ ਨੂੰ ਪਾਰ ਕੀਤਾ, ਜੋ ਚੀਨ ਅਤੇ ਤਾਈਵਾਨ ਨੂੰ ਵੱਖ ਕਰਦਾ ਹੈ। ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਜਹਾਜ਼ਾਂ ਨੇ ਤਾਈਵਾਨ ਦੇ ਦੱਖਣ-ਪੱਛਮ ਵੱਲ ਉਡਾਣ ਭਰੀ ਅਤੇ ਫਿਰ ਦੱਖਣ-ਪੂਰਬ ਵੱਲ ਚਲੇ ਗਏ। ਇਨ੍ਹਾਂ ਲੜਾਕੂ ਜਹਾਜ਼ਾਂ 'ਚ 21 ਜੇ-16 ਲੜਾਕੂ ਜਹਾਜ਼, ਚਾਰ ਐੱਚ-6 ਬੰਬਾਰ ਅਤੇ ਦੋ ਹੋਰ ਜਹਾਜ਼ ਸ਼ਾਮਲ ਸਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।