ਚੀਨ ਨੇ ਤਾਈਵਾਨ ਨੇੜੇ ਭੇਜੇ ਜੰਗੀ ਬੇੜੇ, ਫੌਜੀ ਜਹਾਜ਼ ਤੇ ਗੁਬਾਰੇ

Sunday, Dec 08, 2024 - 01:05 PM (IST)

ਤਾਈਪੇ (ਏਪੀ)- ਚੀਨ ਨੇ ਤਾਈਵਾਨ 'ਤੇ ਆਪਣੇ ਦਾਅਵਿਆਂ ਨੂੰ ਲੈ ਕੇ ਦਬਾਅ ਬਣਾਉਣ ਦੀ ਰਣਨੀਤੀ ਤਹਿਤ 14 ਜੰਗੀ ਜਹਾਜ਼, ਸੱਤ ਫੌਜੀ ਜਹਾਜ਼ ਅਤੇ ਚਾਰ ਗੁਬਾਰੇ ਟਾਪੂ ਨੇੜੇ ਭੇਜੇ। ਤਾਈਵਾਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਚੀਨ ਨੇ ਇਹ ਫੌਜੀ ਗਤੀਵਿਧੀਆਂ ਅਜਿਹੇ ਸਮੇਂ 'ਚ ਕੀਤੀਆਂ ਹਨ, ਜਦੋਂ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਦੀ ਅਮਰੀਕਾ ਸਮੇਤ ਪ੍ਰਸ਼ਾਂਤ ਮਹਾਸਾਗਰ ਦੇ ਸਹਿਯੋਗੀਆਂ ਦੀ ਹਾਲੀਆ ਯਾਤਰਾ ਦੇ ਜਵਾਬ 'ਚ ਬੀਜਿੰਗ ਇਸ ਟਾਪੂ ਦੇ ਆਲੇ-ਦੁਆਲੇ ਫੌਜੀ ਅਭਿਆਸ ਕਰ ਸਕਦਾ ਹੈ। ਚੀਨ 2 ਕਰੋੜ 30 ਲੱਖ ਲੋਕਾਂ ਦੀ ਆਬਾਦੀ ਵਾਲੇ ਸਵੈ-ਸ਼ਾਸਨ ਵਾਲੇ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਤਾਈਵਾਨ ਦੇ ਦੂਜੇ ਦੇਸ਼ਾਂ ਦੇ ਰਸਮੀ ਸਬੰਧਾਂ 'ਤੇ ਇਤਰਾਜ਼ ਜਤਾਉਂਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਨੀਦਰਲੈਂਡ : ਅਪਾਰਟਮੈਂਟ 'ਚ ਜਬਰਦਸਤ ਧਮਾਕਾ, 2 ਲੋਕਾਂ ਦੀ ਮੌਤ, ਕਈ ਲਾਪਤਾ

ਅਮਰੀਕਾ ਸਮੇਤ ਬਹੁਤੇ ਦੇਸ਼ ਤਾਈਵਾਨ ਨੂੰ ਇੱਕ ਦੇਸ਼ ਦੇ ਰੂਪ ਵਿੱਚ ਮਾਨਤਾ ਨਹੀਂ ਦਿੰਦੇ ਪਰ ਅਮਰੀਕਾ ਅਣਅਧਿਕਾਰਤ ਤੌਰ 'ਤੇ ਤਾਈਵਾਨ ਦਾ ਵੱਡਾ ਸਮਰਥਕ ਹੈ ਅਤੇ ਉਸ ਨੂੰ ਹਥਿਆਰ ਵੇਚਦਾ ਹੈ। ਚੀਨ ਦੀ ਸਰਕਾਰ ਨੇ ਲੋੜ ਪੈਣ 'ਤੇ ਫੌਜੀ ਬਲ ਦੁਆਰਾ ਤਾਈਵਾਨ 'ਤੇ ਕਬਜ਼ਾ ਕਰਨ ਦੀ ਸਹੁੰ ਖਾਧੀ ਹੈ ਅਤੇ ਲਗਭਗ ਰੋਜ਼ਾਨਾ ਇਸ ਟਾਪੂ ਨੇੜੇ ਸਮੁੰਦਰੀ ਜਹਾਜ਼ ਅਤੇ ਫੌਜੀ ਜਹਾਜ਼ ਭੇਜਦੇ ਹਨ। ਤਾਈਵਾਨ ਦੇ ਰੱਖਿਆ ਮੰਤਰਾਲ ਨੇ ਕਿਹਾ ਕਿ ਛੇ ਜਹਾਜ਼ਾਂ ਨੇ ਤਾਈਵਾਨ ਸਟ੍ਰੇਟ ਦੀ ਕੇਂਦਰੀ ਲਾਈਨ ਨੂੰ ਪਾਰ ਕੀਤਾ, ਜੋ ਤਾਈਵਾਨ ਅਤੇ ਚੀਨਵਿਚਕਾਰ ਇੱਕ ਅਣਅਧਿਕਾਰਤ ਸਰਹੱਦੀ ਖੇਤਰ ਹੈ। ਮੰਤਰਾਲੇ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਗੁਬਾਰਾ ਟਾਪੂ ਦੇ ਉੱਤਰੀ ਸਿਰੇ ਤੋਂ ਲੰਘਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News