ਕਿਮ ਜੋਂਗ ਉਨ ਦੀ ਬੀਮਾਰੀ ਦਾ ਰਹੱਸ ਵਧਿਆ, ਚੀਨ ਨੇ ਉੱਤਰੀ ਕੋਰੀਆ ਭੇਜੇ ਆਪਣੇ ਡਾਕਟਰ

Saturday, Apr 25, 2020 - 12:27 PM (IST)

ਕਿਮ ਜੋਂਗ ਉਨ ਦੀ ਬੀਮਾਰੀ ਦਾ ਰਹੱਸ ਵਧਿਆ, ਚੀਨ ਨੇ ਉੱਤਰੀ ਕੋਰੀਆ ਭੇਜੇ ਆਪਣੇ ਡਾਕਟਰ

ਪੇਇਚਿੰਗ- ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੇ ਬੀਮਾਰ ਹੋਣ ਦੀਆਂ ਖਬਰਾਂ ਵਿਚਕਾਰ ਚੀਨ ਤੋਂ ਡਾਕਟਰਾਂ ਦੀ ਇਕ ਟੀਮ ਉੱਤਰੀ ਕੋਰੀਆ ਭੇਜੇ ਜਾਣ ਦੀ ਖਬਰ ਆਈ ਹੈ, ਜਿਸ ਕਾਰਨ ਕਿਮ ਦੀ ਸਿਹਤ ਸਬੰਧੀ ਲਾਏ ਜਾ ਰਹੇ ਕਿਆਸ ਤੇਜ਼ ਹੋ ਗਏ ਹਨ। ਕਿਮ ਜੋਂਗ ਦੀ ਸਿਹਤ ਕਿੰਨੀ ਖਰਾਬ ਹੈ, ਇਸ ਨੂੰ ਲੈ ਕੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਹੈ। ਹਾਲਾਂਕਿ ਪਿਛਲੇ ਦਿਨਾਂ ਤੋਂ ਅਜਿਹੀਆਂ ਖਬਰਾਂ ਸਨ ਕਿ ਦਿਲ ਸਬੰਧੀ ਬੀਮਾਰੀ ਲਈ ਆਪਰੇਸ਼ਨ ਤੋਂ ਬਾਅਦ ਕਿਮ ਜੋਂਗ ਦੀ ਸਿਹਤ ਜ਼ਿਆਦਾ ਵਿਗੜ ਗਈ ਸੀ। 
 

ਮੈਡੀਕਲ ਸਲਾਹ ਦੇਣ ਲਈ ਗਈ ਟੀਮ
ਤਾਜ਼ਾ ਜਾਣਕਾਰੀ ਮੁਤਾਬਕ ਚੀਨ ਨੇ ਉੱਤਰੀ ਕੋਰੀਆ ਲਈ ਮੈਡੀਕਲ ਮਾਹਰਾਂ ਦੀ ਇਕ ਟੀਮ ਭੇਜੀ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਇਹ ਟੀਮ ਕਿਮ ਜੋਂਗ ਉਨ ਨੂੰ ਸਲਾਹ ਦੇਣ ਲਈ ਭੇਜੀ ਗਈ ਹੈ। 
ਰਿਪੋਰਟਾਂ ਦੀ ਮੰਨੀਏ ਤਾਂ ਕਮਿਊਨਿਸਟ ਪਾਰਟੀ ਦੇ ਇੰਟਰਨੈਸ਼ਨਲ ਲਾਇਜਨ ਡਿਪਾਰਟਮੈਂਟ ਦੇ ਇਕ ਸੀਨੀਅਰ ਮੈਂਬਰ ਦੀ ਅਗਵਾਈ ਵਿਚ ਪੇਇਚਿੰਗ ਤੋਂ ਕੋਰੀਆ ਲਈ ਟੀਮ ਭੇਜੀ ਗਈ ਹੈ। 
ਇਸ ਤੋਂ ਪਹਿਲਾਂ ਖਬਰਾਂ ਸਨ ਕਿ ਕਿਮ ਦੀ ਹਾਲਤ ਬਹੁਤ ਗੰਭੀਰ ਹੈ ਤੇ ਟਰੰਪ ਨੇ ਵੀ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਕੀਤੀ ਸੀ। ਉਂਝ ਟਰੰਪ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਕਿਮ ਦੀ ਸਿਹਤ ਬਾਰੇ ਯਕੀਨੀ ਤੌਰ 'ਤੇ ਕੁਝ ਨਹੀਂ ਪਤਾ ਪਰ ਜੇਕਰ ਇਹ ਖਬਰਾਂ ਸੱਚ ਹਨ ਕਿ ਕਿਮ ਦੀ ਸਿਹਤ ਖਰਾਬ ਹੈ ਤਾਂ ਇਹ ਚਿੰਤਾ ਦਾ ਵਿਸ਼ਾ ਹੈ। ਇਸ ਮਗਰੋਂ ਸੂਤਰਾਂ ਨੇ ਕਿਹਾ ਕਿ ਕਿਮ ਦੀ ਸਿਹਤ ਥੋੜ੍ਹੀ ਖਰਾਬ ਹੈ ਤੇ ਉਹ ਜਲਦੀ ਹੀ ਪਬਲਿਕ ਅੱਗੇ ਆਉਣਗੇ ਪਰ ਸੱਚ ਕੀ ਹੈ ਅਜੇ ਕੋਈ ਨਹੀਂ ਦੱਸ ਸਕਦਾ।
 


author

Lalita Mam

Content Editor

Related News