ਚੀਨ ਨੇ ਰਾਸ਼ਟਰੀ ਦਿਵਸ ''ਤੇ ਤਾਈਵਾਨ ਵੱਲ ਭੇਜੇ 25 ਲੜਾਕੂ ਜਹਾਜ਼
Friday, Oct 01, 2021 - 06:46 PM (IST)
ਤਾਈਪੇ-ਚੀਨ ਨੇ ਸ਼ੁੱਕਰਵਾਰ ਨੂੰ ਆਪਣੇ ਰਾਸ਼ਟਰੀ ਦਿਵਸ ਮੌਕੇ 'ਤੇ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ ਸਵੈ-ਸ਼ਾਸਤ ਤਾਈਵਾਨ ਵੱਲ 25 ਲੜਾਕੂ ਜਹਾਜ਼ ਭੇਜੇ। ਤਾਈਵਾਨ ਦੇ ਰੱਖਿਆ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਚੀਨ ਦੀ ਪੀਪੁਲਸ ਲਿਬ੍ਰੇਸ਼ਨ ਆਰਮੀ (ਪੀ.ਐੱਲ.ਏ.) ਦੇ 18 ਜੇ-16 ਲੜਾਕੂ ਜਹਾਜ਼ ਅਤੇ ਦੋ ਐੱਚ-6 ਬੰਬਾਰ ਜਹਾਜ਼ਾਂ ਨੇ ਤਾਈਵਾਨ ਵੱਲ ਉਡਾਣ ਭਰੀ।
ਇਹ ਵੀ ਪੜ੍ਹੋ :ਬਹਿਰੀਨ ਤੇ ਇਜ਼ਰਾਈਲ ਨੇ ਸੰਬੰਧਾਂ ਨੂੰ ਕੀਤਾ ਮਜ਼ਬੂਤ, ਮਨਾਮਾ 'ਚ ਪਹਿਲੀ ਵਾਰ ਦੂਤਘਰ ਦੀ ਕੀਤੀ ਸ਼ੁਰੂਆਤ
ਬਿਆਨ ਮੁਤਾਬਕ, ਜਵਾਬ 'ਚ ਤਾਈਵਾਨ ਨੇ ਹਵਾਈ ਗਸ਼ਤ ਦਲਾਂ ਨੂੰ ਤਾਇਨਾਤ ਕੀਤਾ ਅਤੇ ਆਪਣੇ ਹਵਾਈ ਰੱਖਿਆ ਤੰਤਰ ਰਾਹੀਂ ਚੀਨੀ ਜਹਾਜ਼ਾਂ ਦਾ ਪਤਾ ਲਾਇਆ। ਚੀਨ ਪਿਛਲੇ ਕਈ ਸਾਲਾਂ ਤੋਂ ਲਗਭਰ ਹਰ ਦਿਨ ਤਾਈਵਾਨ ਵੱਲ ਜਹਾਜ਼ ਭੇਜ ਰਿਹਾ ਹੈ ਕਿਉਂਕਿ ਉਹ ਇਸ ਖੇਤਰ 'ਤੇ ਆਪਣਾ ਦਾਅਵਾ ਜਤਾਉਂਦਾ ਹੈ। ਪਿਛਲੇ ਹਫਤੇ ਵੀ ਪੀ.ਐੱਲ.ਏ. ਨੇ ਤਾਈਵਾਨ ਵੱਲ 24 ਲੜਾਕੂ ਜਹਾਜ਼ ਭੇਜੇ ਸਨ।
ਇਹ ਵੀ ਪੜ੍ਹੋ : ਸਖਤ ਪਾਬੰਦੀਆਂ ਦੇ ਬਾਵਜੂਦ ਸਿੰਗਾਪੁਰ ਤੇ ਆਸਟ੍ਰੇਲੀਆ 'ਚ ਵਧ ਰਹੇ ਕੋਰੋਨਾ ਮਾਮਲੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।