ਮਿਸ਼ਨ ’ਤੇ ਪੁਲਾੜ ਯਾਤਰੀਆਂ ਅਤੇ ਚੂਹਿਆਂ ਨੂੰ ਭੇਜ ਰਿਹੈ ਚੀਨ
Saturday, Nov 01, 2025 - 12:57 AM (IST)
ਜਿਊਕਵਾਨ, (ਭਾਸ਼ਾ)- ਚੀਨ ਸ਼ੁੱਕਰਵਾਰ ਨੂੰ ਆਪਣੇ ਪੁਲਾੜ ਸਟੇਸ਼ਨ ਲਈ ਸ਼ੇਨਝੋਉ-21 ਪੁਲਾੜ ਗੱਡੀ ਨੂੰ ਦਾਗਣ ਵਾਲਾ ਹੈ, ਜਿਸ ’ਚ ਤਿੰਨ ਪੁਲਾੜ ਯਾਤਰੀਆਂ ਦੇ ਨਾਲ 4 ਚੂਹੇ ਵੀ ਭੇਜੇ ਜਾ ਰਹੇ ਹਨ।
ਉੱਤਰ-ਪੱਛਮੀ ਚੀਨ ਦੇ ਜਿਊਕਵਾਨ ਲਾਂਚਿੰਗ ਕੇਂਦਰ ਤੋਂ ਉਡਾਣ ਭਰਨ ਜਾ ਰਹੇ ਨਵੀਂ ਪੁਲਾੜ ਯਾਤਰੀ ਟੀਮ ’ਚ ਪਾਇਲਟ ਅਤੇ ਮਿਸ਼ਨ ਕਮਾਂਡਰ ਝਾਂਗ ਲੂ ਵੀ ਸ਼ਾਮਲ ਹਨ, ਜੋ ਦੋ ਸਾਲ ਪਹਿਲਾਂ ਪੁਲਾੜ ਸਟੇਸ਼ਨ ਲਈ ਸ਼ੇਨਝੋਉ-15 ਮਿਸ਼ਨ ’ਤੇ ਵੀ ਸਨ। ਬਾਕੀ ਦੋ ਪਹਿਲੀ ਵਾਰ ਉਡਾਣ ਭਰ ਰਹੇ ਹਨ।
32 ਸਾਲਾ ਇੰਜੀਨੀਅਰ ਵੂ ਫੇਈ ਪੁਲਾੜ ਗੱਡੀ ’ਚ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪੁਲਾੜ ਯਾਤਰੀ ਹਨ। ਉੱਥੇ ਹੀ, ਝਾਂਗ ਹੋਂਗਝਾਂਗ ਇਕ ਪੇਲੋਡ ਮਾਹਰ ਹਨ। ਚੀਨ ਪਹਿਲੀ ਵਾਰ ਆਪਣੇ ਪੁਲਾੜ ਸਟੇਸ਼ਨ ’ਤੇ ਚੂਹੇ ਭੇਜ ਰਿਹਾ ਹੈ।
