ਡ੍ਰੈਗਨ ਦੀ ਨਵੀਂ ਚਾਲ, ਆਪਣੇ ਸੂਬੇ ''ਚ ਕੱਟੜਪੰਥੀਆਂ ਨੂੰ ਕੁਚਲਣ ਲਈ ਤਾਲਿਬਾਨ ਤੋਂ ਮੰਗੀ ਮਦਦ

Thursday, Jul 29, 2021 - 01:02 PM (IST)

ਡ੍ਰੈਗਨ ਦੀ ਨਵੀਂ ਚਾਲ, ਆਪਣੇ ਸੂਬੇ ''ਚ ਕੱਟੜਪੰਥੀਆਂ ਨੂੰ ਕੁਚਲਣ ਲਈ ਤਾਲਿਬਾਨ ਤੋਂ ਮੰਗੀ ਮਦਦ

ਬੀਜਿੰਗ (ਬਿਊਰੋ): ਤਾਲਿਬਾਨ ਦੇ ਵਫਦ ਨੇ ਬੁੱਧਵਾਰ ਨੂੰ ਤਿਆਨਜਿਨ ਸ਼ਹਿਰ ਵਿਚ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੈਠਕ ਕੀਤੀ। ਬੈਠਕ ਵਿਚ ਵਾਂਗ ਨੇ ਕਿਹਾ,''ਚੀਨ ਅਫਗਾਨਿਸਤਾਨ ਦੇ ਮਾਮਲੇ ਵਿਚ ਦਖਲ ਨਹੀਂ ਦੇਵੇਗਾ ਪਰ ਉੱਥੇ ਸ਼ਾਂਤੀ ਕਾਇਮ ਕਰਨ ਵਿਚ ਮਦਦ ਕਰੇਗਾ।'' ਇਸ ਮਗਰੋਂ ਵਾਂਗ ਨੇ ਚੀਨ ਵਲੋਂ ਨਵੀਂ ਚਾਲ ਖੇਡੀ। ਉਹਨਾਂ ਨੇ ਕਿਹਾ,''ਆਸ ਹੈ ਕਿ ਤਾਲਿਬਾਨ ਪੂਰਬੀ ਤੁਰਕਿਸਤਾਨ ਇਸਲਾਮਿਕ ਮੂਵਮੈਂਟ 'ਤੇ ਕਾਰਵਾਈ ਕਰੇਗਾ ਅਤੇ ਇਸ ਨੂੰ ਕੁਚਲ ਦੇਵੇਗਾ। ਉਹ ਚੀਨ ਵਿਰੋਧੀ ਇਸ ਅੱਤਵਾਦੀ ਸੰਗਠਨ ਨਾਲ ਸੰਬੰਧ ਤੋੜ ਲਵੇਗਾ। ਇਹ ਸੰਗਠਨ ਚੀਨ ਦੀ ਰਾਸ਼ਟਰੀ ਸੁਰੱਖਿਆ ਲਈ ਸਿੱਧਾ ਖਤਰਾ ਹੈ। ਇਹ ਸੰਗਠਨ ਚੀਨ ਦੇ ਝਿਂਜਿਯਾਂਗ ਸੂਬੇ ਵਿਚ ਸਰਗਰਮ ਹੈ।''

ਇੱਧਰ ਤਾਲਿਬਾਨ ਦੇ 9 ਮੈਂਬਰੀ ਵਫਦ ਦੀ ਅਗਵਾਈ ਇਸ ਦੇ ਮੁੱਖ ਵਾਰਤਾਕਾਰ ਅਬਦੁੱਲ ਗਨੀ ਬਰਾਦਰ ਨੇ ਕੀਤੀ। ਬਰਾਦਰ ਨੇ ਚੀਨ ਦਾ ਭਰੋਸਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ,''ਤਾਲਿਬਾਨ ਨੇ ਚੀਨ ਨੂੰ ਭਰੋਸਾ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਦੇਸ਼ ਦੀ ਸੁਰੱਖਿਆ ਖ਼ਿਲਾਫ਼ ਨਹੀਂ ਹੋਣ ਦੇਵੇਗਾ।'' ਇੱਥੇ ਦੱਸ ਦਈਏ ਕਿ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੀ ਚੀਨ ਦੌਰੇ ਤੋਂ ਪਰਤੇ ਹਨ। ਰੱਖਿਆ ਮਾਹਰਾਂ ਦਾ ਕਹਿਣਾ ਹੈ ਕਿ ਚੀਨ ਨੇ ਪਾਕਿਸਤਾਨ ਵਾਂਗ ਤਾਲਿਬਾਨ ਲਈ ਨਰਮ ਰਵੱਈਆ ਅਪਨਾ ਲਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿਸਤਾਨ 'ਚ 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਦੇ ਬਾਅਦ ਬੇਰਹਿਮੀ ਨਾਲ ਕਤਲ

ਚੀਨ ਨੂੰ ਸ਼ੱਕ ਹੈ ਕਿ ਤਾਲਿਬਾਨ ਚੀਨੀ ਝਿਂਜਿਯਾਂਗ ਸੂਬੇ ਵਿਚ ਉਇਗਰ ਮੁਸਲਮਾਨਾਂ ਨੂੰ ਉਸ ਖ਼ਿਲਾਫ਼ ਭੜਕਾ ਸਕਦਾ ਹੈ। ਇੱਥੋਂ ਤੱਕ ਕਿ ਉਹਨਾਂ ਨੂੰ ਹਥਿਆਰ-ਬਾਰੂਦ ਮੁਹੱਈਆ ਕਰਾ ਸਕਦਾ ਹੈ। ਇਸ ਦਾ ਅਸਰ ਸਿੱਧੇ  ਤੌਰ 'ਤੇ ਤੁਰਕਮੇਨਿਸਤਾਨ, ਉਜਬੇਕਿਸਤਾਨ ਅਤੇ ਤਜਾਕਿਸਤਾਨ ਤੋਂ ਹੋ ਰਹੇ ਚੀਨ ਦੇ ਆਰਥਿਕ ਸੰਬੰਧਾਂ 'ਤੇ ਵੀ ਪਵੇਗਾ। ਇਸ ਦੇ ਇਲਾਵਾ ਚੀਨ ਆਪਣੇ ਪੁਰਾਣੇ ਦੋਸਤ ਪਾਕਿਸਤਾਨ ਤੋਂ ਖੁਸ਼ ਨਹੀਂ ਹੈ। ਲਿਹਾਜਾ ਉਹ ਅਫਗਾਨਿਸਤਾਨ ਨੂੰ ਪਾਕਿਸਤਾਨ ਦੇ ਵਿਕਲਪ ਦੇ ਤੌਰ 'ਤੇ ਦੇਖ ਸਕਦਾ ਹੈ। ਅਫਗਾਨਸਿਤਾਨ ਦੀ ਚੁਣੀ ਹੋਈ ਸਰਕਾਰ ਅਤੇ ਤਾਲਿਬਾਨ ਦੋਵੇਂ ਹੀ ਦੇਸ਼ ਵਿਚ ਚੀਨੀ ਨਿਵੇਸ਼ ਦਾ ਸਵਾਗਤ ਕਰਨ ਲਈ ਉਤਸੁਕ ਹਨ।


author

Vandana

Content Editor

Related News