ਹਾਂਗਕਾਂਗ ਮਸਲੇ ''ਤੇ ਵਿਦੇਸ਼ੀ ਦਖਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਚੀਨੀ ਵਿਦੇਸ਼ ਮੰਤਰੀ
Sunday, May 24, 2020 - 10:10 PM (IST)
ਬੀਜਿੰਗ (ਭਾਸ਼ਾ)- ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਹਾਂਗਕਾਂਗ ਵਿਚ ਵਿਵਾਦਿਤ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਦੇ ਪੱਖ ਵਿਚ ਦਲੀਲ ਦਿੰਦੇ ਹੋਏ ਐਤਵਾਰ ਨੂੰ ਕਿਹਾ ਕਿ ਪੂਰਬੀ ਬ੍ਰਿਟਿਸ਼ ਉਪ-ਨਿਵੇਸ਼ਕ 'ਤੇ ਗੈਰ-ਕਾਨੂੰਨੀ ਰੂਪ ਨਾਲ ਵਧੇਰੇ ਵਿਦੇਸ਼ੀ ਦਖਲਅੰਦਾਜੀ ਦੇ ਕਾਰਣ ਚੀਨ ਦੀ ਰਾਸ਼ਟਰੀ ਸੁਰੱਖਿਆ 'ਤੇ ਗੰਭੀਰ ਖਤਰਾ ਪੈਦਾ ਹੋ ਗਿਆ ਹੈ। ਹਾਂਗਕਾਂਗ ਵਿਚ ਨਵਾਂ ਸੁਰੱਖਿਆ ਕਾਨੂੰਨ ਲਾਗੂ ਕਰਕੇ ਉਸ 'ਤੇ ਆਪਣਾ ਕੰਟਰੋਲ ਪੁਖਤਾ ਕਰਨਾ ਚਾਹੁੰਦਾ ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਨਵੇਂ ਕਾਨੂੰਨ ਨੂੰ ਹਾਂਗਕਾਂਗ ਦੇ ਲਈ ਮੌਤ ਦੀ ਘੰਟੀ ਕਰਾਰ ਦਿੱਤਾ ਸੀ। ਵਾਂਗ ਨੇ ਹਾਂਗਕਾਂਗ ਵਿਚ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਦਖਲ 'ਤੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਹ ਚੀਨ ਦਾ ਅੰਦਰੂਨੀ ਮਾਮਲਾ ਹੈ ਤੇ ਕਿਸੇ ਵੀ ਤਰ੍ਹਾਂ ਦੀ ਬਾਹਰੀ ਦਖਲਅੰਦਾਜੀ ਨੂੰ ਦਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ (ਐਚ.ਕੇ.ਐਸ.ਏ.ਆਰ.) ਦੇ ਲਈ ਨਿਆਇਕ ਵਿਵਸਥਾ ਤੇ ਪਰਿਵਤਨ ਦੇ ਨਿਯਮਾਂ ਨੂੰ ਸਥਾਪਿਤ ਕਰਨਾ ਤੇ ਉਨ੍ਹਾਂ ਵਿਚ ਸੁਧਾਰ ਕਰਨਾ ਰਾਸ਼ਟਰੀ ਸੁਰੱਖਿਆ ਲਈ ਤਰਜੀਹ ਬਣ ਗਿਆ ਹੈ ਤੇ ਇਸ ਨੂੰ ਬਿਨਾਂ ਦੇਰੀ ਦੇ ਲਾਗੂ ਕੀਤਾ ਜਾਣਾ ਚਾਹੀਦਾ ਹੈ। ਐਚ.ਕੇ.ਐਸ.ਏ.ਆਰ. ਲਈ ਨਿਆਇਕ ਵਿਵਸਥਾ ਤੇ ਪਰਿਵਰਤਨ ਨਿਯਮਾਂ ਨੂੰ ਸਥਾਪਿਤ ਕਰਨ ਤੇ ਇਨ੍ਹਾਂ ਵਿਸ ਸੁਧਾਰ ਲਈ ਇਕ ਬਿੱਲ ਦਾ ਮਸੌਦਾ ਸ਼ੁੱਕਰਵਾਰ ਨੂੰ ਚੀਨ ਦੀ ਸੰਸਦ ਵਿਚ ਪੇਸ਼ ਕੀਤਾ ਗਿਆ ਸੀ ਤੇ ਉਮੀਦ ਜਤਾਈ ਜਾ ਰਹੀ ਹੈ ਕਿ 28 ਮਈ ਨੂੰ ਇਹ ਪਾਸ ਹੋ ਜਾਵੇਗਾ।