ਸੰਕਟ ''ਚ ਚੀਨ ਦੀ ਅਰਥਵਿਵਸਥਾ, ਖਾਧ ਅਤੇ ਊਰਜਾ ਸੁਰੱਖਿਆ ''ਤੇ ਮੰਡਰਾ ਰਿਹਾ ਗੰਭੀਰ ਖਤਰਾ

Sunday, Oct 02, 2022 - 05:59 PM (IST)

ਸੰਕਟ ''ਚ ਚੀਨ ਦੀ ਅਰਥਵਿਵਸਥਾ, ਖਾਧ ਅਤੇ ਊਰਜਾ ਸੁਰੱਖਿਆ ''ਤੇ ਮੰਡਰਾ ਰਿਹਾ ਗੰਭੀਰ ਖਤਰਾ

ਬੀਜਿੰਗ- ਕੋਰੋਨਾ ਅਤੇ ਹੜ੍ਹ ਤੋਂ ਬਾਅਦ ਹੁਣ ਸੋਕੇ ਦੀ ਮਾਰ ਝੱਲ ਰਹੀ ਚੀਨ ਦੀ ਅਰਥਵਿਵਸਥਾ ਭਾਰੀ ਸੰਕਟ 'ਚ ਹੈ। ਦੇਸ਼ 'ਚ ਫਸਲਾਂ ਬਰਬਾਦ ਹੋ ਰਹੀਆਂ ਹਨ। ਸਰੋਵਰ ਸੁੱਕ ਰਹੇ ਹਨ। ਨਦੀਆਂ ਦਾ ਜਲ ਪੱਧਰ ਘੱਟ ਰਿਹਾ ਹੈ। ਦੇਸ਼ ਦੀ ਹਾਲਤ ਨੇ ਚੀਨ ਸਰਕਾਰ ਦੇ ਹੋਸ਼ ਉਡਾ ਰੱਖੇ ਹਨ। ਸਰਕਾਰ ਦੇ ਸਾਹਮਣੇ ਸੋਕੇ ਨਾਲ ਨਿਪਟਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਕਿਉਂਕਿ ਇਸ ਦਾ ਸਿੱਧਾ ਕਨੈਕਸ਼ਨ ਦੇਸ਼ ਦੀ ਅਰਥਵਿਵਸਥਾ ਨਾਲ ਹੈ। 17 ਤੋਂ ਜ਼ਿਆਦਾ ਪ੍ਰਾਂਤਾਂ 'ਚ 90 ਕਰੋੜ ਤੋਂ ਜ਼ਿਆਦਾ ਲੋਕ ਭਿਆਨਕ ਗਰਮੀ ਨਾਲ ਪ੍ਰਭਾਵਿਤ ਹਨ ਜਿਸ ਨਾਲ ਇਸ ਦੀ ਖਾਧ ਅਤੇ ਊਰਜਾ ਸੁਰੱਖਿਆ 'ਤੇ ਪ੍ਰਤੀਕੂਲ ਅਸਰ ਪਿਆ ਹੈ। 
ਮੀਡੀਆ ਰਿਪੋਰਟ ਦੇ ਅਨੁਸਾਰ ਚੀਨ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ ਪੋਯਾਂਗ ਝੀਲ ਅਤੇ ਯਾਂਗਤਜੀ ਨਦੀ ਬੇਸਿਨ (ਵਾਈ.ਆਰ.ਬੀ.) ਦੇ ਹੋਰ ਖੇਤਰਾਂ 'ਚ ਵੀ ਪਾਣੀ ਦੇ ਪੱਧਰ 'ਚ ਗਿਰਾਵਟ ਜਾਰੀ ਹੈ। ਇਸ ਨੇ ਚੀਨ ਦੇ ਜਲ ਅਤੇ ਖਾਧ ਸੁਰੱਖਿਆ ਦੇ ਨਾਲ-ਨਾਲ ਪਣਬਿਜਲੀ  ਉਤਪਾਦਨ 'ਚ ਗਿਰਾਵਟ ਆਈ ਹੈ। ਬਿਜਲੀ ਦੀ ਘਾਟ ਦੇ ਨਾਲ-ਨਾਲ ਦੇਸ਼ ਦੀ ਊਰਜਾ ਸੁਰੱਖਿਆ ਦੇ ਨਾਲ ਮੁੱਦਿਆਂ ਨੂੰ ਪੇਸ਼ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ 1961 ਤੋਂ ਬਾਅਦ ਚੀਨ 'ਚ ਸਭ ਤੋਂ ਜ਼ਿਆਦਾ ਗਰਮੀ ਰਹੀ ਹੈ। ਰਿਪੋਰਟ ਅਨੁਸਾਰ ਤੇਜ਼ ਮੌਸਮ ਦੇ ਨਤੀਜੇ ਵਜੋਂ ਸੋਕਾ ਹੋਇਆ ਹੈ। ਚੀਨ 'ਚ ਇਹ ਗਰਮੀ ਅਜੇ ਹੋਰ ਵੀ ਬਦਤਰ ਹੁੰਦੀ ਜਾ ਰਹੀ ਹੈ। ਹਾਲ ਦੇ ਮਹੀਨਿਆਂ 'ਚ ਚੀਨ ਦੇ ਸੀਨੀਅਰ ਅਧਿਕਾਰੀਆਂ ਨੇ ਦੇਸ਼ ਦੀ ਖਾਧ ਸੁਰੱਖਿਆ ਦੇ ਰਣਨੀਤਿਕ ਮਹੱਤਵ 'ਤੇ ਕਈ ਵਾਰ ਜ਼ੋਰ ਦਿੱਤਾ ਹੈ। ਰਿਪੋਰਟ ਅਨੁਸਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖਾਧ ਸੁਰੱਖਿਆ ਨੂੰ ਜਨਤਕ ਰੂਪ ਨਾਲ ਚੀਨ ਦੀ ਰਾਸ਼ਟਰੀ ਸੁਰੱਖਿਆ ਨਾਲ ਜੋੜਣ ਤੋਂ ਬਾਅਦ ਅਨਾਜ ਦੀ ਸੁਰੱਖਿਆ ਅਤੇ ਖੇਤਾਂ ਦੇ ਵਧਦੇ ਘਰੇਲੂ ਉਤਪਾਦਨ ਤੋਂ ਬਚਾਉਣ ਲਈ ਅਪੀਲ ਕੀਤੀ ਹੈ। YRB ਚੀਨ ਦੀ ਖਾਧ ਸੁਰੱਖਿਆ ਦੇ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਦੇਸ਼ ਦੇ ਲਗਭਗ 50 ਫੀਸਦੀ ਅਨਾਜ ਦਾ ਉਤਪਾਦਨ ਕਰਦਾ ਹੈ। ਚੀਨ ਦੇ ਜਲ ਸੰਸਾਧਨ ਦੇ ਉਪ ਮੰਤਰੀ ਲਿਊ ਵੇਪਿੰਗ ਅਨੁਸਾਰ ਚੀਨ ਦੀ ਸ਼ਰਦ ਰਿਤੂ ਦੀ ਫਸਲ ਗੰਭੀਰ ਚਰਣ 'ਚ ਹੈ। ਜਸਟਅਰਥ ਨਿਊਜ ਦੀ ਰਿਪੋਰਟ ਦੇ ਅਨੁਸਾਰ ਸਿਚੁਆਨ ਦੇ 50 ਫੀਸਦੀ ਤੱਕ ਸਰੋਵਰ ਸੋਕੇ ਕਾਰਨ ਸੁੱਕ ਗਏ ਹਨ ਜਿਸ ਦਾ ਪ੍ਰਾਂਤ ਦੇ ਪਣਬਿਜਲੀ ਉਤਪਾਦਨ ਅਤੇ ਨਿਰਯਾਤ 'ਤੇ ਅਸਰ ਪਿਆ ਹੈ। 


author

Aarti dhillon

Content Editor

Related News