ਚੀਨ ਨੇ ਕੋਰੋਨਾ ਉਤਪਤੀ ਨਾਲ ਜੁੜੀ WHO ਦੀ ਜਾਂਚ ਨੂੰ ਕੀਤਾ ਖਾਰਿਜ
Saturday, Aug 14, 2021 - 07:29 PM (IST)
ਬੀਜਿੰਗ-ਕੋਰੋਨਾ ਦੀ ਉਤਪਤੀ ਨਾਲ ਜੁੜੀ ਅਗਲੇ ਦੌਰ ਦੀ ਜਾਂਚ ਨੂੰ ਚੀਨ ਨੇ ਖਾਰਿਜ ਕਰ ਦਿੱਤਾ ਹੈ। ਚੀਨ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਦੂਜੇ ਪੜ੍ਹਾਅ ਦੀ ਜਾਂਚ ਦਾ ਫੈਸਲਾ ਤਰਕਸੰਗਤ ਨਹੀਂ ਹੈ। ਹਾਲਾਂਕਿ ਲੈਬ ਤੋਂ ਵਾਇਰਸ ਲੀਕ ਹੋਣ ਨੂੰ ਲੈ ਕੇ ਚੀਨ ਚਾਰੇ ਪਾਸਿਓਂ ਘਿਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਵੋਕਹਾਰਟ ਨੇ ਸਪੂਤਨਿਕ ਦੇ ਉਤਪਾਦਨ ਤੇ ਸਪਲਾਈ ਲਈ ਦੁਬਈ ਦੀ ਕੰਪਨੀ ਨਾਲ ਕੀਤਾ ਸਮਝੌਤਾ
ਡਬਲਯੂ.ਐੱਚ.ਓ. ਵੱਲੋਂ ਵਾਇਰਸ ਦੀ ਸ਼ੁਰੂਆਤ ਨਾਲ ਜੁੜੀ ਟੀਮ 'ਚ ਸ਼ਾਮਲ ਚੀਨ ਦੇ ਵਿਗਿਆਨੀ ਪ੍ਰੋ. ਲਿਆਂਗ ਵਾਨੀਅਨ ਦਾ ਕਹਿਣਾ ਹੈ ਕਿ ਅਗਲੇ ਪੜ੍ਹਾਅ ਦੀ ਜਾਂਚ 'ਚ ਉਨ੍ਹਾਂ ਸਾਰੇ ਦੇਸ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਜਿਥੇ ਚਮਗਾਦੜ ਅਤੇ ਪੈਂਗੋਲਿਨਸ ਰਹਿੰਦੇ ਹਨ।
ਇਸ ਤੋਂ ਇਲਾਵਾ ਕੋਲਡ ਚੇਨ ਰਾਹੀਂ ਵੁਹਾਨ 'ਚ ਇਸ ਦੀ ਸਪਲਾਈ ਕਰਨ ਵਾਲਿਆਂ ਨੂੰ ਵੀ ਜਾਂਚ ਦੇ ਦਾਇਰੇ 'ਚ ਸ਼ਾਮਲ ਕਰਨਾ ਚਾਹੀਦਾ। ਚੀਨ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਲੈਬ ਤੋਂ ਵਾਇਰਸ ਦੇ ਲੀਕ ਹੋ ਦੀ ਥਿਊਰੀ ਦੇ ਆਧਾਰ 'ਤੇ ਦੁਬਾਰਾ ਜਾਂਚ ਸਵੀਕਾਰ ਨਹੀਂ ਹੈ ਅਤੇ ਉਚਿਤ ਵੀ ਨਹੀਂ ਹੈ।
ਇਹ ਵੀ ਪੜ੍ਹੋ : ਸ਼੍ਰੀਲੰਕਾ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਵਾਇਰਸ ਦਾ ਡੈਲਟਾ ਵੇਰੀਐਂਟ
ਡਬਲਯੂ.ਐੱਚ.ਓ. ਨੂੰ ਸਹਿਯੋਗ ਦੀ ਲੋੜ
ਚੀਨ ਨੇ ਇਹ ਗੱਲ ਉਸ ਵੇਲੇ ਕਹੀ ਹੈ ਜਦ ਡਬਲਯੂ.ਐੱਚ.ਓ. ਨੇ ਕਿਹਾ ਕਿ ਉਹ ਵਾਇਰਸ ਦੀ ਉਤਪਤੀ ਕਿਥੋਂ ਹੋਈ ਇਸ ਦੀ ਜੜ੍ਹ ਤੱਕ ਜਾਣ ਲਈ ਦੂਜੇ ਪੜ੍ਹਾਅ ਦੀ ਜਾਂਚ ਕਰੇਗਾ। ਡਬਲਯੂ.ਐੱਚ.ਓ. ਨੇ ਇਹ ਵੀ ਉਮੀਦ ਜਤਾਈ ਹੈ ਕਿ ਚੀਨ ਸਮੇਤ ਦੁਨੀਆ ਦੇ ਸਾਰੇ ਦੇਸ਼ 'ਚ ਸਹਿਯੋਗ ਕਰਨਗੇ। ਲੈਬ ਤੋਂ ਵਾਇਰਲਸ ਲੀਕ ਹੋਇਆ ਇਸ ਦੀ ਜਾਂਚ ਲਈ ਵੁਹਾਨ ਦੇ ਲੈਬ 'ਚ ਇਕ ਵਿਸ਼ੇਸ਼ ਟੀਮ ਵੀ ਭੇਜਣ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।