ਚੀਨ ਨੇ ਪਾਬੰਦੀਆਂ ਹਟਾਉਣ ਦੀ ਯੂਰਪੀਨ ਸੰਸਦ ਦੀ ਮੰਗ ਕੀਤੀ ਰੱਦ

Saturday, May 22, 2021 - 12:40 AM (IST)

ਚੀਨ ਨੇ ਪਾਬੰਦੀਆਂ ਹਟਾਉਣ ਦੀ ਯੂਰਪੀਨ ਸੰਸਦ ਦੀ ਮੰਗ ਕੀਤੀ ਰੱਦ

ਬੀਜਿੰਗ-ਚੀਨ ਦੀ ਯੂਰਪੀਨ ਯੂਨੀਅਨ (ਈ.ਯੂ.) ਦੇ ਵਿਧਾਇਕਾਂ ਵਿਰੁੱਧ ਪਾਬੰਦੀਆਂ ਹਟਾਉਣ ਦੀ ਯੂਰਪੀਨ ਸੰਸਦ ਦੀ ਮੰਗ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਯੂਰਪੀਨ ਯੂਨੀਅਨ ਚਾਹੁੰਦਾ ਹੈ ਕਿ ਦੋਵਾਂ ਪੱਖਾਂ ਦਰਮਿਾਨ ਹੋਏ ਵਪਾਰ ਸਮਝੌਤਿਆਂ ਨੂੰ ਬਚਾਉਣ ਲਈ ਇਹ ਪਾਬੰਦੀਆਂ ਹਟਾਈਆਂ ਜਾਣ। ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ ਕਿ ਪਾਬੰਦੀਆਂ ਉਚਿਤ ਹਨ ਅਤੇ ਯੂਰਪੀਨ ਪੱਖ ਤੋਂ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣਾ ਬੰਦ ਕਰਨ ਅਤੇ ਆਪਣਾ ਟਕਰਾਅ ਵਾਲਾ ਰੲੱਈਆ ਛੱਡਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ-ਪਾਕਿਸਤਾਨ 'ਚ ਨਵਾਜ਼ ਸ਼ਰੀਫ ਦੀ ਜ਼ਮੀਨ ਨੀਲਾਮ ਕੀਤੀ ਗਈ

ਝਾਓ ਨੇ ਰੋਜ਼ਾਨਾ ਬੀਫ੍ਰਿੰਗ 'ਚ ਕਿਹਾ ਕਿ ਈ.ਯੂ. ਵੱਲੋਂ ਲਾਈਆਂ ਗਈਆਂ ਬੇਲੋੜੀ ਪਾਬੰਦੀਆਂ ਤੋਂ ਚੀਨ-ਈ.ਯੂ. ਦੇ ਰਿਸ਼ਤਿਆਂ 'ਚ ਮੁਸ਼ਕਲਾਂ ਆਈਆਂ ਹਨ। ਚੀਨ ਇਹ ਨਹੀਂ ਦੇਖਣਾ ਚਾਹੁੰਦਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਚੀਨੀ ਪੱਖ 'ਤੇ ਨਹੀਂ ਹੈ। ਯੂਰਪੀਨ ਸਦਨ ਨੇ ਵੀਰਵਾਰ ਨੂੰ ਚੀਨ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਲੰਬੇ ਸਮੇਂ ਤੋਂ ਵਪਾਰ ਨਿਵੇਸ਼ ਸੌਦੇ ਦੀ ਪੁਸ਼ਟੀ ਨਹੀਂ ਕਰੇਗਾ ਜਦੋਂ ਤਕ ਕਿ ਯੂਰਪੀਨ ਯੂਨੀਅਨ ਦੇ ਵਿਧਾਇਕਾਂ ਵਿਰੁੱਧ ਪਾਬੰਦੀਆਂ ਲਾਗੂ ਰਹਿਣਗੀਆਂ। ਈ.ਯੂ., ਕੈਨੇਡਾ, ਬ੍ਰਿਟੇਨ ਅਤੇ ਅਮਰੀਕਾ ਨੇ ਪੱਛਮੀ ਸ਼ਿਨਜਿਆਂਗ ਖੇਤਰ 'ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚੀਨ ਦੇ ਅਧਿਕਾਰੀਆਂ 'ਤੇ ਪਾਬੰਦੀਆਂ ਲਾਈਆਂ ਸਨ ਜਿਸ ਤੋਂ ਬਾਅਦ ਚੀਨ ਨੇ ਉਕਤ ਪਾਬੰਦੀਆਂ ਲੱਗਾ ਦਿੱਤੀਆਂ।

ਇਹ ਵੀ ਪੜ੍ਹੋ-‘ਭਵਿੱਖ ’ਚ ਕੋਰੋਨਾ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਹੋ ਜਾਵੇਗਾ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News