ਚੀਨ ’ਚ ਕੋਰੋਨਾ ਦੇ 5000 ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ, 5 ਕਰੋੜ ਲੋਕ ਘਰਾਂ ’ਚ ਕੈਦ
Wednesday, Mar 16, 2022 - 09:14 AM (IST)
ਪੇਈਚਿੰਗ (ਭਾਸ਼ਾ)- ਚੀਨ ਵਿਚ ਇਕ ਦਿਨ ਪਹਿਲਾਂ ਦੇ ਮੁਕਾਬਲੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਦੁਗਣੇ ਦੈਨਿਕ ਮਾਮਲੇ ਸਾਹਮਣੇ ਆਏ। ਚੀਨ, ਗਲੋਬਲ ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਤੋਂ ਹੁਣ ਤੱਕ ਦੇ ਸਭ ਤੋਂ ਵੱਡੇ ਕਹਿਰ ਦਾ ਸਾਹਮਣਾ ਕਰ ਰਿਹਾ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਦੇ 5000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਉਸ ਤੋਂ ਇਕ ਦਿਨ ਪਹਿਲਾਂ 1337 ਦੈਨਿਕ ਮਾਮਲੇ ਸਾਹਮਣੇ ਆਏ ਸਨ। ਚੀਨ ਵਿਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ‘ਸਟੀਲਥ ਓਮੀਕ੍ਰੋਨ’ ਵੇਰੀਐਂਟ ਕਾਰਨ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਤੇਜ਼ੀ ਨਾਲ ਵਧ ਰਹੇ ਹਨ। ਪੂਰਬੀ ਉੱਤਰ ਦੇ ਜਿਲਿਨ ਸੂਬੇ ਵਿਚ ਇਨਫੈਕਸ਼ਨ ਦੇ ਸਭ ਤੋਂ ਜ਼ਿਆਦਾ 2601 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੀਨ ਨੇ ਕੋਵਿਡ-19 ਇਨਫੈਕਸ਼ਨ ਦੀ ਵਿਗੜਦੀ ਸਥਿਤੀ ਕਾਰਨ 21 ਮਾਰਚ ਤੋਂ 1 ਮਈ ਵਿਚਾਲੇ ਸ਼ੰਘਾਈ ਪਹੁੰਚਣ ਵਾਲੀਆਂ ਲਗਭਗ 106 ਕੌਮਾਂਤਰੀ ਉਡਾਣਾਂ ਦਾ ਮਾਰਗ ਹੋਰ ਚੀਨੀ ਸ਼ਹਿਰਾਂ ਵੱਲ ਬਦਲਣ ਦਾ ਐਲਾਨ ਕੀਤਾ। ਚੀਨੀ ਅਥਾਰਿਟੀ ਨੇ ਰਿਕਾਰਡ ਗਿਣਤੀ ਵਿਚ ਕੋਰੋਨਾ ਦੇ ਮਾਮਲੇ ਦਰਜ ਕਰਨ ਤੋਂ ਬਾਅਦ ਜਿਲਿਨ ਸੂਬੇ ਅਤੇ ਤਕਨਾਲੌਜੀ ਕੇਂਦਰ ਸ਼ੇਨਜੇਨ ਵਿਚ ਪੂਰੀ ਤਰ੍ਹਾਂ ਲਾਕਡਾਊਨ ਲਗਾ ਦਿੱਤਾ ਹੈ। ਜਿਸਦੇ ਕਾਰਨ 5 ਕਰੋੜ ਲੋਕ ਘਰਾਂ ਵਿਚ ਕੈਦ ਹਨ। ਜਿਲਿਨ ਨਿਵਾਸੀਆਂ ਦੇ ਇਕ ਤੋਂ ਦੂਸਰੇ ਥਾਂ ਜਾਣ ’ਤੇ ਰੋਕ ਲਗਾਈ ਗਈ ਹੈ ਅਤੇ ਜੇਕਰ ਕੋਈ ਸੂਬੇ ਨੂੰ ਛੱਡਣਾ ਚਾਹੁੰਦਾ ਹੈ ਤਾਂ ਪਹਿਲਾਂ ਪੁਲਸ ਤੋਂ ਇਜਾਜ਼ਤ ਲੈਣੀ ਹੋਵੇਗੀ। ਸਾਰੀਆਂ ਬੱਸਾਂ ਅਤੇ ਮੈਟਰੋ ਸੇਵਾਵਾਂ ਨੂੰ ਮੁਲਤਵੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਕੈਨੇਡਾ ਸੜਕ ਹਾਦਸੇ 'ਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ, 5 ਦੀ ਹੋਈ ਸੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।