USA ਦੀ ਗੁਪਤ ਰਿਪੋਰਟ 'ਚ ਖ਼ੁਲਾਸਾ, ਦੁਨੀਆ ਦੀ ਤਬਾਹੀ ਦਾ ਹਥਿਆਰ ਜੁਟਾ ਰਿਹੈ ਚੀਨ

Friday, Nov 13, 2020 - 07:43 PM (IST)

USA ਦੀ ਗੁਪਤ ਰਿਪੋਰਟ 'ਚ ਖ਼ੁਲਾਸਾ, ਦੁਨੀਆ ਦੀ ਤਬਾਹੀ ਦਾ ਹਥਿਆਰ ਜੁਟਾ ਰਿਹੈ ਚੀਨ

ਪੇਈਚਿੰਗ— ਦੁਨੀਆ ਭਰ 'ਚ ਸ਼ਾਂਤੀ ਦਾ ਰਾਗ ਅਲਾਪਣ ਵਾਲਾ ਚੀਨ ਪੂਰੀ ਧਰਤੀ ਦੇ ਵਿਨਾਸ਼ ਦਾ ਹਥਿਆਰ ਬਣਾਉਣ 'ਚ ਜੁਟ ਗਿਆ ਹੈ। ਚੀਨ ਆਪਣੀ ਪ੍ਰਮਾਣੂੰ ਫ਼ੌਜ ਨੂੰ ਮਜਬੂਤ ਕਰਨ ਲਈ ਵੱਡੇ ਪੱਧਰ 'ਤੇ ਪਲੂਟੋਨੀਅਮ ਅਤੇ ਯੂਰੇਨੀਅਮ ਦੇ ਪਲਾਂਟ ਦਾ ਵਿਸਥਾਰ ਕਰ ਰਿਹਾ ਹੈ। ਅਮਰੀਕਾ ਦੇ ਗੁਪਤ ਦਸਤਾਵੇਜ਼ਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਦੀ ਇਹ ਪੂਰੀ ਯੋਜਨਾ ਬੇਹੱਦ ਗੁਪਤ ਹੈ ਅਤੇ ਇਹ ਮਹਾਵਿਨਾਸ਼ਕਾਰੀ ਹੈ। ਚੀਨ ਆਪਣੀਆਂ ਮਿਜ਼ਾਈਲਾਂ ਅਤੇ ਲੜਾਕੂ ਜਹਾਜ਼ਾਂ 'ਚ ਵੱਡੇ ਪੱਧਰ 'ਤੇ ਪ੍ਰਮਾਣੂੰ ਵਿਸਫੋਟਕ ਲਾਉਣ ਦੀ ਯੋਜਨਾ 'ਤੇ ਕੰਮ ਰਿਹਾ ਹੈ।
PunjabKesari
ਵਾਸ਼ਿੰਗਟਨ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਦੇ ਪ੍ਰਮਾਣੂੰ ਫੋਰਸ 'ਤੇ ਪਿਛਲੇ ਮਹੀਨੇ ਨਾਟੋ ਦੇਸ਼ਾਂ ਨੂੰ ਦਿੱਤੇ ਗਏ ਇਸ ਅਮਰੀਕੀ ਦਸਤਾਵੇਜ਼ 'ਚ ਕਿਹਾ ਗਿਆ ਹੈ ਕਿ ਸਾਲ 2010 ਤੋਂ ਬਾਅਦ ਚੀਨ ਦੇ ਤਿੰਨ ਪਲਾਂਟਾਂ ਦਾ ਬਹੁਤ ਤੇਜ਼ੀ ਨਾਲ ਵਿਸਥਾਰ ਕੀਤਾ ਗਿਆ ਹੈ। ਪਲੂਟੋਨੀਅਮ ਬਣਾਉਣ ਵਾਲਾ ਜਿਕਵਾਨ ਐਟਾਮਿਕ ਐਨਰਜ਼ੀ ਕੰਪਲੈਕਸ ਸਿਰਫ਼ ਦੋ ਸਾਲ 'ਚ ਆਪਣੇ ਪਹਿਲਾਂ ਵਾਲੇ ਆਕਾਰ 'ਚ ਦੁੱਗਣਾ ਹੋ ਗਿਆ ਹੈ। ਇਹੀ ਨਹੀਂ ਇਸ 'ਚ ਪਿਛਲੇ ਸਾਲ ਇਕ ਹੋਰ ਰਿਐਕਟਰ ਬਣਾਇਆ ਗਿਆ ਹੈ।

PunjabKesari
ਇਸ ਸਮੇਂ ਚੀਨ ਕੋਲ 200 ਪ੍ਰਮਾਣੂੰ ਬੰਬ-
ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਜਿਕਵਾਨ ਪ੍ਰਮਾਣੂੰ ਪਲਾਂਟ ਦਾ ਵਿਸਥਾਰ ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਦੇ ਉਸ ਅੰਦਾਜ਼ੇ ਮੁਤਾਬਕ ਹੈ, ਜਿਸ 'ਚ ਕਿਹਾ ਗਿਆ ਸੀ ਕਿ ਚੀਨ ਅਗਲੇ ਦਹਾਕੇ 'ਚ ਆਪਣੇ ਪ੍ਰਮਾਣੂੰ ਹਥਿਆਰਾਂ ਦੀ ਗਿਣਤੀ ਦੁੱਗਣੀ ਕਰੇਗਾ। ਮੌਜੂਦਾ ਸਮੇਂ ਚੀਨ ਕੋਲ 200 ਪ੍ਰਮਾਣੂੰ ਬੰਬ ਹਨ ਅਤੇ ਚੀਨ ਅਮਰੀਕੀ ਮਿਜ਼ਾਇਲਾਂ ਲਈ ਵੱਡੇ ਪੱਧਰ 'ਤੇ ਹੋਰ ਜ਼ਿਆਦਾ ਪ੍ਰਮਾਣੂੰ ਬੰਬ ਦਾ ਨਿਰਮਾਣ ਕਰ ਰਿਹਾ ਹੈ।

ਇਹ ਵੀ ਪੜ੍ਹੋਜਿਨਪਿੰਗ ਨੇ ਜੈਕ ਮਾ ਦੀ ਕੰਪਨੀ ਦੇ ਵਿਸ਼ਵ ਦੇ ਸਭ ਤੋਂ ਵੱਡੇ IPO 'ਤੇ ਰੋਕ ਲਾਈ! 

PunjabKesari
ਗੁਪਤ ਰੂਪ 'ਚ ਚਲਾ ਰਿਹੈ ਵੱਡਾ ਪ੍ਰੋਗਰਾਮ-
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਹਥਿਆਰ ਕੰਟਰੋਲ ਵਿਭਾਗ ਦੇ ਅਧਿਕਾਰੀ ਮਾਰਸਲ ਬਿਲਿੰਗਸਲੇ ਨੇ ਕਿਹਾ ਕਿ ਦੁਨੀਆ ਨੂੰ ਇਹ ਜਾਣਨਾ ਹੈ ਕਿ ਚੀਨ ਕੋਲ ਕੀ ਹੈ। ਚੀਨ ਨੇ ਕਦੇ ਇਹ ਸਵੀਕਾਰ ਨਹੀਂ ਕੀਤਾ ਕਿ ਉਸ ਕੋਲ ਕਿੰਨੇ ਪ੍ਰਮਾਣੂੰ ਬੰਬ ਹਨ ਅਤੇ ਉਸ ਦੀ ਕਿੰਨੇ ਪ੍ਰਮਾਣੂੰ ਬੰਬ ਬਣਾਉਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਰਾਹੀਂ ਸਪੱਸ਼ਟ ਹੈ ਕਿ ਚੀਨ ਪ੍ਰਮਾਣੂੰ ਬੰਬਾਂ ਦੇ ਤੇਜ਼ੀ ਨਾਲ ਨਿਰਮਾਣ ਲਈ ਗੁਪਤ ਰੂਪ 'ਚ ਵੱਡਾ ਪ੍ਰੋਗਰਾਮ ਚਲਾ ਰਿਹਾ ਹੈ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਚੀਨ ਅਮਰੀਕਾ ਅਤੇ ਰੂਸ ਦੇ ਬਰਾਬਰ ਆਪਣੀ ਫ਼ੌਜ ਅਤੇ ਪ੍ਰਮਾਣੂ ਸਮਰੱਥਾ ਦਾ ਵਿਸਥਾਰ ਕਰਨਾ ਚਾਹੁੰਦਾ ਹੈ।

PunjabKesari


author

Sanjeev

Content Editor

Related News