ਲੋਕਾਂ ਨੂੰ ਟੀਕੇ ਲਵਾਉਣ ਲਈ ਚੀਨ ਅਪਣਾ ਰਿਹੈ ਨਵੇਂ-ਨਵੇਂ ਫੰਡੇ, ਦੇ ਰਿਹੈ ਕੂਪਨ ਤੇ ਕਦੇ ਅੰਡੇ

04/17/2021 1:16:46 AM

ਬੀਜਿੰਗ-ਕੋਰੋਨਾ ਵਾਇਰਸ ਦੀ ਸ਼ੁਰੂਆਤੀ ਥਾਂ ਮੰਨੇ ਜਾਣ ਵਾਲੇ ਚੀਨ ਨੇ ਹੁਣ ਇਸ ਮਹਾਮਾਰੀ 'ਤੇ ਕਾਬੂ ਪਾ ਲਿਆ ਹੈ। ਘੱਟ ਗੁਣਵਤਾ ਵਾਲੀ ਵੈਕਸੀਨ ਨਾਲ ਹੀ ਸਗੋਂ ਉਹ ਆਪਣੀ ਇਕ ਵੱਡੀ ਆਬਾਦੀ ਨੂੰ ਟੀਕਾ ਲਾਉਣ ਵੱਲ ਵੀ ਤੇਜ਼ ਨਾਲ ਵਧ ਰਿਹਾ ਹੈ ਪਰ ਚੀਨ ਦੇ ਨਾਗਰਿਕ ਹੁਣ ਟੀਕਾ ਲਾਉਣ ਤੋਂ ਬਚ ਰਹੇ ਹਨ। ਟੀਕਾ ਲਵਾਉਣ ਲਈ ਵਧੇਰੇ ਤੋਂ ਵਧੇਰੇ ਲੋਕਾਂ ਨੂੰ ਉਤਸ਼ਾਹ ਕਰਨ ਲਈ ਚੀਨ ਨੇ ਹੁਣ ਨਵੀਆਂ-ਨਵੀਆਂ ਚਾਲਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਇਥੇ ਹੁਣ ਟੀਕਾ ਲਵਾਉਣ ਵਾਲਿਆਂ ਨੂੰ ਮੁਫਤ ਅੰਡੇ ਅਤੇ ਸ਼ਾਪਿੰਗ ਕੂਪਨ ਜਾਂ ਫਿਰ ਕਰਿਆਨੇ ਦੇ ਸਾਮਾਨ 'ਚ ਛੋਟ ਵਰਗੇ ਆਫਰਸ ਦਿੱਤੇ ਜਾ ਰਹੇ ਹਨ।

ਹੌਲੀ ਸ਼ੁਰੂਆਤ ਤੋਂ ਬਾਅਦ ਹੁਣ ਚੀਨ ਰੋਜ਼ਾਨਾ ਲੱਖਾਂ ਲੋਕਾਂ ਨੂੰ ਟੀਕਾ ਦੇ ਰਿਹਾ ਹੈ। ਇਕੱਲੇ 26 ਮਾਰਚ ਨੂੰ ਹੀ ਚੀਨ ਨੇ ਇਕ ਦਿਨ 'ਚ 61 ਲੱਖ ਟੀਕੇ ਲਾਏ ਸਨ। ਇਕ ਚੋਟੀ ਦੇ ਸਰਕਾਰੀ ਡਾਕਟਰ ਨੇ ਐਲਾਨ ਕੀਤਾ ਸੀ ਕਿ ਸਰਕਾਰ ਦਾ ਟੀਚਾ ਜੂਨ ਤੱਕ ਦੇਸ਼ ਦੀ 56 ਕਰੋੜ ਆਬਾਦੀ ਨੂੰ ਟੀਕਾ ਦੇਣ ਦਾ ਹੈ। ਹਾਲਾਂਕਿ ਚੀਨ 'ਚ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਲੋਕ ਹੁਣ ਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ-ਮਿਆਂਮਾਰ 'ਚ ਤਖਤਾਪਲਟ ਵਿਰੋਧੀਆਂ ਨੇ ਘੱਟਗਿਣਤੀ ਸਮੂਹ ਸਮਰਥਿਤ ਸਰਕਾਰ ਬਣਾਉਣ ਦਾ ਕੀਤਾ ਦਾਅਵਾ

ਅਜਿਹੇ 'ਚ ਲੋਕ ਟੀਕਾ ਲਵਾਉਣ ਤੋਂ ਵੀ ਬਚਣਾ ਚਾਹੁੰਦੇ ਹਨ। ਚੀਨ 'ਚ ਫਿਲਹਾਲ ਪੰਜ ਵੈਕਸੀਨ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਇਹ ਵਕੈਸੀਨ 50.7 ਫੀਸਦੀ ਤੋਂ ਲੈ ਕੇ 79.3 ਫੀਸਦੀ ਤੱਕ ਅਸਰਦਾਰ ਹੈ। ਹਾਲਾਂਕਿ ਚੀਨ ਦੇ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਟੌਪ ਇਮਊਨੋਲਾਜਿਸਟ ਵਾਂਗ ਦਾ ਕਹਿਣਾ ਹੈ ਕਿ ਚੀਨ ਜੇਕਰ ਹਰਡ ਇਮਿਊਨਿਟੀ ਪਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਘਟੋ-ਘੱਟ 1 ਅਰਬ ਆਬਾਦੀ ਨੂੰ ਟੀਕਾ ਲਾਉਣਾ ਪਵੇਗਾ।

ਇਹ ਵੀ ਪੜ੍ਹੋ-ਗੂਗਲ ਨੇ ਡਾਟਾ ਮਾਮਲੇ 'ਚ ਕੀਤਾ ਉਪਭੋਗਤਾਵਾਂ ਨੂੰ ਗੁੰਮਰਾਹ : ACCC

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News