ਚੀਨ ਨੇ ਵਿਖਾਈ ਪੈਗੰਬਰ ਮੁਹੰਮਦ ਦੀ ਵਿਵਾਦਿਤ ਤਸਵੀਰ, ਪਾਕਿ ਨੇ ਸਾਧੀ ਚੁੱਪੀ

11/03/2020 6:01:05 PM

ਬੀਜਿੰਗ (ਬਿਊਰੋ): ਫਰਾਂਸ ਵਿਚ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਖਤ ਵਿਰੋਧ ਜ਼ਾਹਰ ਕੀਤਾ ਸੀ। ਇਸ ਦੇ ਨਾਲ ਹੀ ਉਹਨਾਂ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ 'ਤੇ ਇਸਲਾਮੋਫੋਬੀਆ ਨੂੰ ਵਧਾਵਾ ਦੇਣ ਦਾ ਦੋਸ਼ ਲਗਾਇਆ ਸੀ। ਭਾਵੇਂਕਿ ਜਦੋਂ ਹੁਣ ਉਸ ਦੇ ਦੋਸਤ ਚੀਨ ਨੇ ਸਰਕਾਰੀ ਟੀਵੀ 'ਤੇ ਪੈਗੰਬਰ ਹਜਰਤ ਮੁਹੰਮਦ ਦੀ ਵਿਅੰਗਮਈ ਤਸਵੀਰ ਦਿਖਾਈ ਤਾਂ ਪਾਕਿਸਤਾਨ ਨੇ ਚੁੱਪੀ ਸਾਧੀ ਹੋਈ ਹੈ। 

ਅਸਲ ਵਿਚ ਚੀਨ ਦੇ ਸਰਕਾਰੀ ਚੈਨਲ ਚਾਈਨਾ ਸੈਂਟਰਲ ਟੈਲੀਵਿਜ਼ਨ (ਸੀ.ਸੀ.ਟੀ.ਵੀ.) ਨੇ ਹਾਲ ਹੀ ਵਿਚ ਪੈਗੰਬਰ ਮੁਹੰਮਦ ਦਾ ਕੈਰਿਕੇਚਰ ਮਤਲਬ ਵਿਅੰਗਮਈ ਤਸਵੀਰ ਪ੍ਰਸਾਰਿਤ ਕੀਤੀ ਸੀ। ਉਇਗਰ ਕਾਰਕੁੰਨ ਅਰਸ਼ਲਾਨ ਹਿਦਾਇਤ ਨੇ ਚਾਈਨੀਜ਼ ਟੀਵੀ ਸੀਰੀਜ ਦੀ ਇਹ ਕਲਿੱਪ ਟਵੀਟ ਕੀਤੀ ਸੀ। ਇਸ ਕਲਿਪ ਵਿਚ ਤਾਂਗ ਰਾਜਵੰਸ਼ ਦੇ ਦਰਬਾਰ ਵਿਚ ਇਕ ਅਰਬ ਰਾਜਦੂਤ ਨੂੰ ਦਿਖਾਇਆ ਗਿਆ ਹੈ। ਇਸ ਵਿਚ ਅਰਬ ਰਾਜਦੂਤ ਪੈਗੰਬਰ ਮੁਹੰਮਦ ਦੀ ਇਕ ਪੇਂਟਿੰਗ ਚੀਨੀ ਸਮਰਾਟ ਨੂੰ ਸੌਂਪਦੇ ਹੋਏ ਨਜ਼ਰ ਆਉਂਦੇ ਹਨ। 

 

ਭਾਵੇਂਕਿ ਚੀਨ ਦੀ ਇਸ ਹਰਕਤ ਦੇ ਖਿਲਾਫ਼ ਪਾਕਿਸਤਾਨ ਸਣੇ ਕਈ ਮੁਸਲਿਮ ਦੇਸ਼ਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਪਾਕਿਸਤਾਨ ਤਾਂ ਪਹਿਲਾਂ ਵੀ ਚੀਨ ਵਿਚ ਉਇਗਰ ਮੁਸਲਮਾਨਾਂ ਦੇ ਦਮਨ ਅਤੇ ਉਹਨਾਂ ਨੂੰ ਪਰੇਸ਼ਾਨ ਕੀਤੇ ਜਾਣ ਦੇ ਮੁੱਦੇ 'ਤੇ ਮੌਨ ਰਿਹਾ ਹੈ। ਚੀਨ ਵਿਚ ਟੀਵੀ 'ਤੇ ਪੈਗੰਬਰ ਮੁਹੰਮਦ ਦਾ ਇਸ ਤਰ੍ਹਾਂ ਦਾ ਕੈਰਿਕੇਚਰ ਦਿਖਾਏ ਜਾਣ 'ਤੇ ਕਈ ਲੋਕ ਹੈਰਾਨ ਹੋਏ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਾਂ ਨੇ ਸਵਾਲ ਕੀਤੇ ਕੀ ਟੀਵੀ ਸ਼ੋਅ ਵਿਚ ਪੈਗੰਬਰ ਮੁਹੰਮਦ ਦੀ ਪੇਂਟਿੰਗਜ਼ ਦਿਖਾਉਣਾ ਈਸ਼ਨਿੰਦਾ ਨਹੀਂ ਹੈ। ਇਕ ਯੂਜ਼ਰ ਨੇ ਇਹ ਵੀ ਸਵਾਲ ਕੀਤਾ ਕੀ ਮੁਸਲਿਮ ਦੁਨੀਆ ਹੁਣ ਪੈਗੰਬਰ ਮੁਹੰਮਦ ਦੇ ਕੈਰਿਕੇਚਰ ਦਿਖਾਏ ਜਾਣ 'ਤੇ ਚੀਨੀ ਵਸਤਾਂ ਦੇ ਬਾਈਕਾਟ ਦੀ ਅਪੀਲ ਨਹੀਂ ਕਰੇਗੀ। 

ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ 'ਚ ਤਾਲਾਬੰਦੀ ਖਿਲਾਫ਼ ਪ੍ਰਦਰਸ਼ਨ, 400 ਤੋਂ ਵੱਧ ਗ੍ਰਿਫ਼ਤਾਰ (ਤਸਵੀਰਾਂ)

ਭਾਵੇਂਕਿ ਪਾਕਿਸਤਾਨ ਦਾ ਚੀਨ ਦੇ ਉਇਗਰ ਮੁਸਲਮਾਨਾਂ ਨੂੰ ਲੈਕੇ ਦੁਹਰਾ ਰਵੱਈਆ ਰਿਹਾ ਹੈ। ਪਾਕਿਸਤਾਨ ਕਸ਼ਮੀਰ ਤੋਂ ਲੈਕੇ ਫਿਲਸਤੀਨ ਦੇ ਮੁੱਦੇ 'ਤੇ ਤਾਂ ਜ਼ੋਰ-ਸ਼ੋਰ ਨਾਲ ਆਵਾਜ਼ ਚੁੱਕਦਾ ਹੈ ਪਰ ਉਇਗਰ ਮੁਸਲਮਾਨਾਂ ਦੀ ਗੱਲ ਆਉਣ 'ਤੇ ਚੁੱਪੀ ਧਾਰ ਲੈਂਦਾ ਹੈ। ਕੁਝ ਇੰਟਰਵਿਊ ਵਿਚ ਇਮਰਾਨ ਖਾਨ ਚੀਨ ਨੂੰ ਸਮਰਥਨ ਦਿੰਦੇ ਹੋਏ ਵੀ ਨਜ਼ਰ ਆਏ ਅਤੇ ਉਹਨਾਂ ਨੇ ਕਿਹਾ ਕਿ ਹਰੇਕ ਦੇਸ਼ ਨੂੰ ਅੱਤਵਾਦ ਨਾਲ ਲੜਨ ਦਾ ਅਧਿਕਾਰ ਹੈ।


Vandana

Content Editor

Related News