ਚੀਨ ਮਹਿਲਾਵਾਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਸਖ਼ਤ ਕਾਨੂੰਨ ਪਾਸ ਕਰਨ ਦੀ ਤਿਆਰੀ ''ਚ

Thursday, Dec 23, 2021 - 02:15 AM (IST)

ਬੀਜਿੰਗ-ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ ਅਤੇ 'ਮੀਟੂ' ਅੰਦੋਲਨ ਦੇ ਦਮਨ ਦੇ ਵਧਦੇ ਮਾਮਲਿਆਂ ਦਰਮਿਆਨ ਚੀਨ ਹਰ ਪੱਧਰ 'ਤੇ ਮਹਿਲਾਵਾਂ ਵਿਰੁੱਧ ਭੇਦਭਾਵ ਨੂੰ ਖਤਮ ਕਰਨ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਇਕ ਨਵੇਂ ਸਖ਼ਤ ਕਾਨੂੰਨ ਪਾਸ ਕਰਨ ਦੀ ਤਿਆਰੀ ਕਰ ਰਿਹਾ ਹੈ। 'ਮਹਿਲਾਵਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਸੁਰੱਖਿਆ 'ਤੇ ਕਾਨੂੰਨ' ਦਾ ਮਸੌਦਾ ਸੋਮਵਾਰ ਨੂੰ ਚੀਨ ਦੀ ਚੋਟੀ ਦੀ ਵਿਧਾਨ ਸਭਾ ਨੈਸ਼ਨਲ ਪੀਪੁਲਸ ਕਾਂਗਰਸ (ਐੱਨ.ਪੀ.ਸੀ.) ਦੀ ਸਥਾਈ ਕਮੇਟੀ ਨੂੰ ਪਹਿਲਾ ਅਧਿਐਨ ਕਰਨ ਲਈ ਸੌਂਪਾ ਗਿਆ।

ਇਹ ਵੀ ਪੜ੍ਹੋ : ਸਪੂਤਨਿਕ-ਵੀ, ਸਪੂਤਨਿਕ ਲਾਈਟ ਬੂਸਟਰ ਟੀਕੇ ਓਮੀਕ੍ਰੋਨ ਵਿਰੁੱਧ ਅਸਰਦਾਰ : ਅਧਿਐਨ

ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੀ ਖਬਰ ਮੁਤਾਬਕ, ਇਹ ਕਦਮ ਇਸ ਕਾਨੂੰਨ 'ਚ ਇਕ ਵੱਡੀ ਸੋਧ ਕਰਨ ਲਈ ਚੁੱਕਿਆ ਗਿਆ ਜਿਸ ਨੂੰ ਲਗਭਗ 30 ਸਾਲ ਪਹਿਲਾਂ ਲਾਗੂ ਕੀਤਾ ਗਿਆ ਸੀ। ਐੱਨ.ਪੀ.ਸੀ. ਤੋਂ ਜਲਦ ਹੀ ਮਸੌਦਾ ਬਿੱਲ ਪਾਸ ਹੋਣ ਦੀ ਉਮੀਦ ਹੈ। ਮਸੌਦਾ ਬਿੱਲ ਮਹਿਲਾਵਾਂ ਵਿਰੁੱਧ ਅੰਧਵਿਸ਼ਵਾਸ ਵਰਗੀਆਂ ਪ੍ਰਥਾਵਾਂ ਨੂੰ ਰੋਕਦਾ ਹੈ ਅਤੇ ਮਾਲਕ ਨੂੰ ਆਪਣੇ ਮੌਜੂਦਾ ਮਹਿਲਾ ਕਾਨੂੰਨ 'ਚ ਪ੍ਰਸਤਾਵਿਤ ਤਬਦੀਲੀਆਂ ਤਹਿਤ ਮਹਿਲਾ ਨੂੰ ਉਨ੍ਹਾਂ ਦੇ ਵਿਆਹ ਅਤੇ ਗਰਭ ਅਵਸਥਾ ਦੀ ਸਥਿਤੀ ਦੇ ਬਾਰੇ 'ਚ ਪੁੱਛਣ ਤੋਂ ਰੋਕਦਾ ਹੈ।

ਇਹ ਵੀ ਪੜ੍ਹੋ :ਚੀਨ ਨੇ ਕੋਰੋਨਾ ਦੇ ਮਾਮਲੇ ਵਧਣ ਕਾਰਨ ਉੱਤਰੀ ਸ਼ਹਿਰ ਸ਼ਿਆਨ 'ਚ ਲਾਇਆ ਲਾਕਡਾਊਨ

'ਸ਼ਿਨਹੂਆ' ਦੀ ਖਬਰ ਮੁਤਬਾਕ ਮਸੌਦਾ ਬਿੱਲ ਪਰਿਵਾਰਕ ਜੀਵਨ 'ਚ ਪਤੀ ਅਤੇ ਪਤਨੀ ਦੋਵਾਂ ਦੇ ਸਾਂਝੇ ਫਰਜ਼ਾਂ ਨੂੰ ਵੀ ਸਪੱਸ਼ਟ ਕਰਦਾ ਹੈ। ਮਹਿਲਾਵਾਂ ਨੂੰ ਤਲਾਕ ਦੇ ਸਮੇਂ ਪਤੀ ਤੋਂ ਆਰਥਿਕ ਮਦਦ ਦਿੱਤੇ ਜਾਣ ਦੀ ਅਨੁਰੋਧ ਕਰਨ ਦਾ ਅਧਿਕਾਰ ਹੋਵੇਗਾ, ਬਸ਼ਰਤੇ ਕਿ ਪਤਨੀ ਬੱਚੇ ਦੇ ਪਾਲਣ-ਪੋਸ਼ਣ, ਬਜ਼ੁਰਗਾਂ ਦੀ ਦੇਖਭਾਲ ਕਰਨ ਅਤੇ ਕੰਮ 'ਚ ਪਤੀ ਦੀ ਸਹਾਇਤਾ ਕਰਨ 'ਚ ਜ਼ਿਆਦਾ ਫਰਜ਼ ਨਿਭਾ ਰਹੀ ਹੋਵੇ।

ਇਹ ਵੀ ਪੜ੍ਹੋ : ਪੋਲੈਂਡ 'ਚ ਕੋਰੋਨਾ ਕਾਰਨ ਇਕ ਦਿਨ 'ਚ ਹੋਈ 775 ਮਰੀਜ਼ਾਂ ਦੀ ਮੌਤ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

 


Karan Kumar

Content Editor

Related News