ਚੀਨ ਨੇ ਫਿਰ ਖੇਡੀ ਨਵੀਂ ਚਾਲ, ਚੀਨੀ ਵੈਕਸੀਨ ਲਵਾਉਣ ਵਾਲਿਆਂ ਨੂੰ ਹੀ ਮਿਲੇਗਾ ਵੀਜ਼ਾ
Wednesday, Mar 17, 2021 - 10:44 PM (IST)
ਬੀਜਿੰਗ-ਜੇਕਰ ਤੁਸੀਂ ਚੀਨ ਜਾਣ ਦੇ ਬਾਰੇ 'ਚ ਸੋਚ ਰਹੇ ਹੋ ਤਾਂ ਥੋੜਾ ਰੁਕ ਜਾਓ। ਦਰਅਸਲ ਚੀਨੀ ਦੂਤਘਰ ਨੇ ਚਾਲ ਖੇਡਦੇ ਹੋਏ ਐਲਾਨ ਕੀਤਾ ਹੈ ਕਿ ਉਹ ਉਨ੍ਹਾਂ ਯਾਤਰੀਆਂ ਨੂੰ ਹੀ ਵੀਜ਼ਾ ਜਾਰੀ ਕਰਨਾ ਸ਼ੁਰੂ ਕਰੇਗਾ ਜਿਨ੍ਹਾਂ ਨੇ ਕੋਵਿਡ-19 ਦਾ ਚੀਨ ਨਿਰਮਿਤ ਟੀਕਾ ਲਵਾਇਆ ਹੋਵੇਗਾ ਅਤੇ ਉਨ੍ਹਾਂ ਕੋਲ ਟੀਕਾਕਰਨ ਦਾ ਪ੍ਰਮਾਣ ਪੱਤਰ ਹੋਣਾ ਚਾਹੀਦਾ। ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ ਆਪਣੇ ਰੋਜ਼ਗਾਰ ਕਾਂਟ੍ਰੈਕਟ 'ਤੇ ਅਗੇ ਕੰਮ ਕਰਨ, ਕੰਮਕਾਜ ਫਿਰ ਤੋਂ ਸ਼ੁਰੂ ਕਰਨ ਅਤੇ ਹੋਰ ਸੰਬੰਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਚੀਨ ਯਾਤਰਾ ਦੇ ਸੰਬੰਧ 'ਚ ਮਦਦ ਕਰੇਗਾ।
ਇਹ ਵੀ ਪੜ੍ਹੋ -ਅਮਰੀਕਾ ਦੇ ਫੀਨਿਕਸ 'ਚ ਇਕ ਘਰ 'ਚ ਗੋਲੀਬਾਰੀ, 4 ਦੀ ਮੌਤ ਤੇ 1 ਜ਼ਖਮੀ
ਦੂਤਘਰ ਨੇ ਕੁਝ ਖਾਸ ਗਾਲਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਕ ਢੁਕਵੇਂ ਤਰੀਕੇ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਬਹਾਲ ਕਰਨ ਦੇ ਉਦੇਸ਼ ਨਾਲ, 15 ਮਾਰਚ ਤੋਂ ਚੀਨੀ ਦੂਤਘਰ ਅਤੇ ਭਾਰਤ 'ਚ ਸਥਿਤ ਵਣਜ ਦੂਤਘਰ ਕੋਵਿਡ-19 ਦਾ ਚੀਨ ਨਿਰਮਿਤ ਟੀਕਾ ਲਵਾ ਚੁੱਕੇ ਲੋਕਾਂ ਅਤੇ ਇਸ ਦਾ ਪ੍ਰਮਾਣ ਪੱਤਰ ਰੱਖਣ ਵਾਲਿਆਂ ਦੀ ਯਾਤਰਾ ਨੂੰ ਉਤਸ਼ਾਹਿਤ ਕਰਨ ਦੇ ਉਪਾਅ ਕਰ ਰਿਹਾ ਹੈ।
ਇਹ ਵੀ ਪੜ੍ਹੋ -ਐਸਟ੍ਰਾਜੇਨੇਕਾ ਦਾ ਕੋਵਿਡ-19 ਟੀਕਾ ਲਵਾਉਣਗੇ ਬ੍ਰਿਟਿਸ਼ ਪੀ.ਐੱਮ. ਜਾਨਸਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।