ਚੀਨ-ਪਾਕਿ ਆਰਥਿਕ ਗਲਿਆਰੇ ’ਤੇ ਬੋਲਿਆ ਪਾਕਿ ਅਧਿਕਾਰੀ, ਕਿਹਾ-ਅਮਰੀਕਾ ਪਹੁੰਚਾ ਰਿਹੈ ਨੁਕਸਾਨ

Sunday, Oct 24, 2021 - 03:08 PM (IST)

ਚੀਨ-ਪਾਕਿ ਆਰਥਿਕ ਗਲਿਆਰੇ ’ਤੇ ਬੋਲਿਆ ਪਾਕਿ ਅਧਿਕਾਰੀ, ਕਿਹਾ-ਅਮਰੀਕਾ ਪਹੁੰਚਾ ਰਿਹੈ ਨੁਕਸਾਨ

ਇਸਲਾਮਾਬਾਦ (ਭਾਸ਼ਾ) : ਚੀਨ-ਪਾਕਿਸਤਾਨ ਆਰਥਿਕ ਗਲਿਆਰਾ (ਸੀ. ਪੀ. ਈ. ਸੀ.) ਅਥਾਰਟੀ ਦੇ ਪ੍ਰਮੁੱਖ ਨੇ ਅਮਰੀਕਾ ’ਤੇ ਅਰਬਾਂ ਡਾਲਰ ਦੇ ਇਸ ਪ੍ਰਾਜੈਕਟ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਪ੍ਰਾਜੈਕਟ ਨੂੰ ਪਾਕਿਸਤਾਨ ਦੀ ਆਰਥਿਕ ਜੀਵਨ ਰੇਖਾ ਕਰਾਰ ਦਿੱਤਾ ਗਿਆ ਹੈ। ਅਭਿਲਾਸ਼ੀ ਸੀ. ਪੀ. ਈ. ਸੀ. ਪ੍ਰਾਜੈਕਟ 2015 ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਪਾਕਿਸਤਾਨ ਯਾਤਰਾ ਦੇ ਦੌਰਾਨ ਸ਼ੁਰੂ ਕੀਤਾ ਗਿਆ ਸੀ। ਇਸ ਦਾ ਉਦੇਸ਼ ਪੱਛਮੀ ਚੀਨ ਨੂੰ ਸੜਕਾਂ, ਰੇਲਾਂ ਤੇ ਬੁਨਿਆਦੀ ਢਾਂਚੇ ਤੇ ਵਿਕਾਸ ਦੇ ਹੋਰ ਪ੍ਰਾਜੈਕਟਾਂ ਦੇ ਨੈੱਟਵਰਕ ਜ਼ਰੀਏ ਦੱਖਣ-ਪੱਛਮੀ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਜੋੜਨਾ ਹੈ। ਸੀ. ਪੀ. ਈ. ਸੀ. ਮਾਮਲਿਆਂ ’ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਖਾਲਿਦ ਮਨਸੂਰ ਨੇ ਸ਼ਨੀਵਾਰ ਨੂੰ ਕਰਾਚੀ ’ਚ ਸੀ. ਪੀ. ਈ. ਸੀ. ਸ਼ਿਖਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉੱਭਰਦੀ ਹੋਈ ਭੂ-ਰਣਨੀਤਕ ਸਥਿਤੀ ਦੇ ਨਜ਼ਰੀਏ ਤੋਂ ਇਕ ਗੱਲ ਸਾਫ ਹੈ ਕਿ ਭਾਰਤ ਵੱਲੋਂ ਸਮਰਥਿਤ ਅਮਰੀਕਾ ਸੀ. ਪੀ. ਈ. ਸੀ. ਦਾ ਵਿਰੋਧੀ ਹੈ। ਉਹ ਇਸ ਨੂੰ ਸਫ਼ਲ ਨਹੀਂ ਹੋਣ ਦੇਵੇਗਾ।

ਇਹ ਵੀ ਪੜ੍ਹੋ : ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ : ਪਹਾੜਾਂ ਜਿੱਡੇ ਦੁੱਖ ਵੀ ਛੋਟੇ ਨੇ ਇਨ੍ਹਾਂ ਪਿਓ-ਪੁੱਤ ਅੱਗੇ

ਇਸ ਨੂੰ ਲੈ ਕੇ ਸਾਨੂੰ ਇਕ ਰੁਖ਼ ਤੈਅ ਕਰਨਾ ਹੋਵੇਗਾ। ਸੀ. ਪੀ. ਈ. ਸੀ. ਚੀਨ ਦੀ ਬੈਲਟ ਐਂਡ ਰੋਡ ਪਹਿਲ (ਬੀ. ਆਰ. ਆਈ.) ਦਾ ਹਿੱਸਾ ਹੈ। ਬੀ. ਆਰ. ਆਈ. ਦੇ ਤਹਿਤ ਚੀਨ ਸਰਕਾਰ ਤਕਰੀਬਨ 70 ਦੇਸ਼ਾਂ ’ਚ ਭਾਰੀ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਤੇ ਭਾਰਤ ਵੱਲੋਂ ਪਾਕਿਸਤਾਨ ਨੂੰ ਚੀਨ ਦੇ ਬੀ. ਆਰ. ਆਈ. ਤੋਂ ‘ਬਾਹਰ ਰੱਖਣ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ।  


author

Manoj

Content Editor

Related News