ਦੁਨੀਆ ਨੂੰ ਤਬਾਹ ਕਰਨ ਦੇ ਰਾਹ ਤੁਰੇ ਚੀਨ-ਪਾਕਿ, ਬਣਾ ਰਹੇ ਕੋਰੋਨਾ ਤੋਂ ਵਧੇਰੇ ਖ਼ਤਰਨਾਕ ਵਾਇਰਸ

Wednesday, Nov 09, 2022 - 01:35 PM (IST)

ਦੁਨੀਆ ਨੂੰ ਤਬਾਹ ਕਰਨ ਦੇ ਰਾਹ ਤੁਰੇ ਚੀਨ-ਪਾਕਿ, ਬਣਾ ਰਹੇ ਕੋਰੋਨਾ ਤੋਂ ਵਧੇਰੇ ਖ਼ਤਰਨਾਕ ਵਾਇਰਸ

ਇਸਲਾਮਾਬਾਦ - ਪਾਕਿਸਤਾਨ ਅਤੇ ਚੀਨ ਦੀ ਦੋਸਤੀ ਦੁਨੀਆਭਰ ਦੇ ਦੇਸ਼ਾਂ ਤੋਂ ਲੁਕੀ ਹੋਈ ਨਹੀਂ ਹੈ। ਚੀਨ ਕਈ ਵਾਰ ਪਾਕਿਸਤਾਨ ਦੀ ਆਰਥਿਕ ਮਦਦ ਕਰ ਚੁੱਕਾ ਹੈ। ਉਥੇ ਹੀ ਪਾਕਿਸਤਾਨ ਵੀ ਚੀਨ ਦੇ ਕਾਲੇ ਕਾਰਨਾਮਿਆਂ ਦਾ ਸਮਰਥਨ ਕਰਨ ਤੋਂ ਪਿੱਛੇ ਨਹੀਂ ਹੱਟਦਾ। ਦੋਨਾਂ ਦੀ ਦੋਸਤੀ ਹੁਣ ਹੋਰ ਖਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਦੋਨੋਂ ਮਿਲ ਕੇ ਦੁਨੀਆ ਨੂੰ ਤਬਾਹ ਕਰਨ ’ਤੇ ਤੁਲੇ ਹੋਏ ਹਨ। ਅਜਿਹੀਆਂ ਰਿਪੋਰਟਾਂ ਹਨ ਕਿ ਚੀਨ ਅਤੇ ਪਾਕਿਸਤਾਨ ਮਿਲ ਕੇ ਕੋਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਵਾਇਰਸ ਬਣਾ ਰਹੇ ਹਨ। ਦੋਨੋਂ ਹੀ ਦੇਸ਼ ਰਾਵਲਪਿੰਡੀ ਦੀ ਰਿਸਰਚ ਲੈਬ ਵਿਚ ਇਸ ਵਾਇਰਸ ਨੂੰ ਵਿਕਸਤ ਕਰਨ ਲਈ ਪਾਰਟਨਰਸ਼ਿਪ ਵਿਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਰੂਸ ਤੋਂ ਤੇਲ ਖ਼ਰੀਦਣਾ ਸਾਡੇ ਫ਼ਾਇਦੇ ਦਾ ਸੌਦਾ- ਜੈਸ਼ੰਕਰ

ਇਹ ਪ੍ਰਯੋਗਸ਼ਾਲਾ ਰਾਵਲਪਿੰਡੀ ਵਿੱਚ ਚੱਕਲਾਲਾ ਛਾਉਣੀ ਵਿੱਚ ਸਥਿਤ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਹ ਇੱਕ ਬਹੁਤ ਹੀ ਸੁਰੱਖਿਅਤ ਖੇਤਰ ਹੈ ਅਤੇ ਇਸ ਦੀ ਅਗਵਾਈ ਟੂ ਸਟਾਰ ਜਨਰਲ ਕਰਦੇ ਹਨ। ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਅਸਲ ਵਿੱਚ ਅਜਿਹੇ ਰੋਗਾਣੂਆਂ ਦੇ ਵਿਕਾਸ 'ਤੇ ਕੰਮ ਕਰ ਰਿਹਾ ਹੈ ਜੋ ਕੋਵਿਡ ਨਾਲੋਂ ਜ਼ਿਆਦਾ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ।

ਇਹ ਵੀ ਪੜ੍ਹੋ: ਬੰਬ ਧਮਾਕਿਆਂ ਦੀ 'ਦਹਿਸ਼ਤ' ਨਹੀਂ ਤੋੜ ਸਕੀ ਹੌਂਸਲਾ, ਅੱਖ ਗੁਆਉਣ ਵਾਲੀ ਅਫ਼ਗਾਨ ਕੁੜੀ ਨੇ ਕਾਇਮ ਕੀਤੀ ਮਿਸਾਲ


author

cherry

Content Editor

Related News