ਡਿਪਲੋਮੈਟਿਕ ਮਿਸ਼ਨ ਦੇ ਮਾਮਲੇ 'ਚ ਅਮਰੀਕਾ ਨੂੰ ਪਿੱਛੇ ਛੱਡ ਚੀਨ ਟਾਪ 'ਤੇ

11/28/2019 12:46:24 AM

ਬੀਜਿੰਗ - ਚੀਨ ਦੁਨੀਆ ਭਰ 'ਚ ਡਿਪਲੋਮੈਟਿਕ ਮਿਸ਼ਨਾਂ ਦੇ ਮਾਮਲੇ 'ਚ ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਉਹ ਪਹਿਲੇ ਨੰਬਰ 'ਤੇ ਪਹੁੰਚ ਗਿਆ ਹੈ। ਇਸ ਤਰ੍ਹਾਂ, ਹੁਣ ਚੀਨ ਦਾ ਪੂਰੀ ਦੁਨੀਆ 'ਚ ਸਭ ਤੋਂ ਵੱਡਾ ਡਿਪਲੋਮੈਟ ਨੈੱਟਵਰਕ ਹੋ ਗਿਆ ਹੈ। ਉਥੇ ਏਸ਼ੀਆਈ ਦੇਸ਼ਾਂ ਦੇ ਮਾਮਲੇ 'ਚ ਭਾਰਤ ਤੀਜੇ ਨੰਬਰ 'ਤੇ ਹੈ। ਇਕ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ।

ਅਧਿਐਨ ਮੁਤਾਬਕ ਭਾਰਤ 123 ਦੂਤਘਰਾਂ, 54 ਵਣਜ ਦੂਤਘਰਾਂ, ਅਤੇ 5 ਸਥਾਈ ਅਤੇ 4 ਹੋਰ ਮਿਸ਼ਨਾਂ ਦੇ ਨਾਲ 12ਵੇਂ ਨੰਬਰ 'ਤੇ ਹੈ। ਹਾਲਾਂਕਿ ਏਸ਼ੀਆਈ ਦੇਸ਼ਾਂ ਦੀ ਗੱਲ ਕਰੀਏ ਤਾਂ ਭਾਰਤ, ਚੀਨ ਅਤੇ ਜਾਪਾਨ ਤੋਂ ਬਾਅਦ ਤੀਜੇ ਨੰਬਰ 'ਤੇ ਹੈ। ਅਧਿਐਨ 'ਚ ਆਖਿਆ ਗਿਆ ਹੈ ਕਿ ਚੀਨ ਨੇ ਦੁਨੀਆ ਭਰ 'ਚ ਸੰਪਰਕ ਸਥਾਪਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਤਹਿਤ ਇਹ ਅਹਿਮ ਉਪਲੱਬਧੀ ਹਾਸਲ ਕੀਤੀ ਹੈ।

ਸਿਡਨੀ ਸਥਿਤ ਲੋਵੀ ਸੰਸਥਾਨ ਮੁਤਾਬਕ 2019 'ਚ ਚੀਨ ਦੇ ਦੁਨੀਆ ਭਰ 'ਚ ਕੁਲ 276 ਡਿਪਲੋਮੈਟ ਕੇਂਦਰ ਹਨ, ਜੋ ਅਮਰੀਕਾ ਤੋਂ 3 ਕੇਂਦਰ ਜ਼ਿਆਦਾ ਹਨ। ਚੀਨ ਦੇ ਦੁਨੀਆ ਭਰ 'ਚ 169 ਦੂਤਘਰ, 96 ਵਣਜ ਦੂਤਘਰ, 8 ਸਥਾਈ ਮਿਸ਼ਨ ਅਤੇ 3 ਹੋਰ ਮਿਸ਼ਨ ਹਨ। ਉਥੇ ਅਮਰੀਕਾ ਦੇ ਦੁਨੀਆ ਭਰ 'ਚ 168 ਦੂਤਘਰ, 88 ਵਣਜ ਦੂਤਘਰ, 9 ਸਥਾਈ ਅਤੇ 8 ਹੋਰ ਮਿਸ਼ਨ ਹਨ।


Khushdeep Jassi

Content Editor

Related News