ਆਸਟਰੇਲੀਆ ਦੇ ਮਾਲਾਬਾਰ ਯੁੱਧ ਅਭਿਆਸ ਤੋਂ ਭੜਕਿਆ ਚੀਨ, ਆਰਥਿਕ ਨੁਕਸਾਨ ਦੀ ਦਿੱਤੀ ਧਮਕੀ

Monday, Nov 09, 2020 - 11:47 PM (IST)

ਆਸਟਰੇਲੀਆ ਦੇ ਮਾਲਾਬਾਰ ਯੁੱਧ ਅਭਿਆਸ ਤੋਂ ਭੜਕਿਆ ਚੀਨ, ਆਰਥਿਕ ਨੁਕਸਾਨ ਦੀ ਦਿੱਤੀ ਧਮਕੀ

ਸਿਡਨੀ- ਮਾਲਾਬਾਰ ਯੁੱਧ ਅਭਿਆਸ ਦੇ ਕਾਰਨ ਚੀਨ ਤੇ ਆਸਟਰੇਲੀਆ ਦੇ ਸਬੰਧ ਵਿਗੜਦੇ ਜਾ ਰਹੇ ਹਨ। ਮਾਲਾਬਾਰ ਯੁੱਧ ਅਭਿਆਸ 'ਚ ਆਸਟਰੇਲੀਆ 'ਚ ਹਿੱਸਾ ਲੈਣ ਤੋਂ ਬੌਖਲਾਇਆ ਚੀਨ ਹੁਣ ਧਮਕੀਆਂ 'ਤੇ ਆ ਗਿਆ ਹੈ। ਚੀਨ ਨੇ ਆਸਟਰੇਲੀਆ ਨੂੰ ਧਮਕੀ ਦਿੱਤੀ ਹੈ ਕਿ ਇਸ ਯੁੱਧ ਅਭਿਆਸ 'ਚ ਹਿੱਸਾ ਲੈਣ 'ਤੇ ਉਸ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪੈ ਸਕਦਾ ਹੈ।
ਬੰਗਾਲ ਦੀ ਖਾੜੀ 'ਚ ਵਿਸ਼ਾਖਾਪਟਨਮ 'ਚ ਸ਼ੁਰੂ ਮਾਲਾਬਾਰ ਯੁੱਧ ਅਭਿਆਸ 'ਚ ਭਾਰਤ ਤੋਂ ਇਲਾਵਾ ਜਾਪਾਨ, ਅਮਰੀਕਾ ਤੇ ਆਸਟਰੇਲੀਆ ਹਿੱਸਾ ਲੈ ਰਿਹਾ ਹੈ, ਜੋ ਇਨ੍ਹਾਂ ਚਾਰਾਂ ਦੇਸ਼ਾਂ ਦੇ ਵਿਚਾਲੇ ਰਣਨੀਤਿਕ ਸਬੰਧ ਨੂੰ ਦਰਸਾਉਂਦਾ ਹੈ। ਇਨ੍ਹਾਂ ਚਾਰਾਂ ਦੇਸ਼ਾਂ ਦੇ ਨੇਵੀ ਅਭਿਆਸ ਦਾ ਦੂਜਾ ਪੜਾਅ 17-20 ਨਵੰਬਰ ਦੇ ਵਿਚ ਅਰਬ ਸਾਗਰ 'ਚ ਸ਼ੁਰੂ ਹੋਵੇਗਾ। 13 ਸਾਲ ਬਾਅਦ ਚਾਰੇ ਦੇਸ਼ਾਂ ਦੀ ਨੇਵੀ ਇਕੱਠੇ ਅਭਿਆਸ ਕਰ ਰਹੀ ਹੈ। ਚੀਨ ਦੇ ਅੰਗ੍ਰੇਜ਼ੀ ਦੈਨਿਕ ਅਖਬਾਰ ਦੇ ਸੰਪਾਦਕੀ 'ਚ ਆਸਟਰੇਲੀਆਈ ਸਰਕਾਰ 'ਤੇ ਧੋਖੇਬਾਜ਼ੀ ਕਰਨ ਦਾ ਦੋਸ਼ ਲਗਾਉਂਦੇ ਹੋਏ ਆਰਥਿਕ ਨੁਕਸਾਨ ਦੀ ਧਮਕੀ ਦਿੱਤੀ ਗਈ ਹੈ।
ਸੰਪਾਦਕੀ 'ਚ ਕਿਹਾ ਗਿਆ ਹੈ ਕਿ ਆਸਟਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਐਲਾਨ ਕੀਤਾ ਕਿ ਉਸਦੀ ਸਰਕਾਰ ਵਲੋਂ ਵਿਦੇਸ਼ ਨੀਤੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਮਾਮਲੇ 'ਚ ਸਬਰ ਰੱਖਿਆ ਗਿਆ ਹੈ, ਜਦਕਿ ਅਮਰੀਕਾ ਵਲੋਂ ਮਾਲਾਬਾਰ ਯੁੱਧ ਅਭਿਆਸ 'ਚ ਚੀਨ ਨੂੰ ਸ਼ਾਮਲ ਨਹੀਂ ਕੀਤੇ ਜਾਣ ਦੀ ਕੋਸ਼ਿਸ਼ 'ਚ ਆਸਟਰੇਲੀਆ ਸਰਕਾਰ ਨੇ ਜਲਦਬਾਜ਼ੀ ਕੀਤੀ। ਸੰਪਾਦਕੀ 'ਚ ਕਿਹਾ ਗਿਆ ਹੈ ਕਿ ਇਸ ਸਾਜਿਸ਼ ਦੇ ਲਈ ਆਸਟਰੇਲੀਆ ਨੂੰ ਸੋਚਣਾ ਚਾਹੀਦਾ ਸੀ ਕਿ ਇਸ ਦੇ ਬਦਲੇ ਵਾਸ਼ਿੰਗਟਨ ਨੂੰ ਕੁਝ ਨਹੀਂ ਮਿਲੇਗਾ। ਆਸਟਰੇਲੀਆ ਨੂੰ ਆਪਣੀ ਇਸ ਗਲਤਫਹਿਮੀ ਦੇ ਲਈ ਵੱਡਾ ਨੁਕਸਾਨ ਭੁਗਤਨਾ ਪਵੇਗਾ।


author

Gurdeep Singh

Content Editor

Related News