ਚੀਨ 'ਚ ਕੋਰੋਨਾ ਦੇ 48 ਨਵੇਂ ਮਾਮਲੇ, 1 ਦੀ ਮੌਤ

03/31/2020 10:56:22 AM

ਬੀਜਿੰਗ (ਬਿਊਰੋ): ਕੋਵਿਡ-19 ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਲੌਕਡਾਊਨ ਕਰ ਦਿੱਤਾ ਹੈ। ਇਹ ਮਹਾਮਾਰੀ ਫਿਲਹਾਲ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ। ਬੀਤੇ ਕਈ ਦਿਨਾਂ ਤੋਂ ਸੁਣਨ ਨੂੰ ਮਿਲ ਰਿਹਾ ਸੀ ਕਿ ਚੀਨ ਵਿਚ ਹੁਣ ਕੋਰੋਨਾ ਮਾਮਲੇ ਘੱਟ ਗਏ ਹਨ ਪਰ ਹੁਣ ਦੁਬਾਰਾ ਇੱਥੇ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਵਿਚ ਕੋਵਿਡ-19 ਦੇ 48 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉੱਥੇ ਇਸ ਦੌਰਾਨ ਇਕ ਮੌਤ ਵੀ ਹੋਈ ਹੈ। ਹੁਣ ਤੱਕ ਚੀਨ ਵਿਚ ਕੋਰੋਨਾ ਕਾਰਨ ਕੁੱਲ 3,305 ਲੋਕਾਂ ਦੀ ਮੌਤ ਹੋ ਚੁੱਕੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾਵਾਇਰਸ ਦੌਰਾਨ ਘਰ 'ਚ ਪਾਰਟੀ ਕਰਨ 'ਤੇ 11 ਲੋਕ ਹਿਰਾਸਤ 'ਚ

ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਚੀਨੀ ਮੁੱਖ ਭੂਮੀ 'ਤੇ ਸੋਮਵਾਰ ਨੂੰ ਵਾਇਰਸ ਦਾ ਕੋਈ ਵੀ ਘਰੇਲੂ ਮਾਮਲਾ ਦਰਜ ਨਹੀਂ ਕੀਤਾ ਗਿਆ। ਭਾਵੇਂਕਿ ਇਸੇ ਦੌਰਾਨ 48 ਨਵੇਂ ਆਯਤਿਤ ਮਾਮਲਿਆਂ ਨਾਲ ਕੁੱਲ 771 ਮਾਮਲੇ ਸਾਹਮਣੇ ਆਏ ਹਨ। ਚੀਨ ਵਿਚ ਸੋਮਵਾਰ ਤੱਕ ਪੌਜੀਟਿਵ ਮਾਮਲਿਆਂ ਦਾ ਅੰਕੜਾ 81,518 ਤੱਕ ਪਹੁੰਚ ਗਿਆ, ਜਿਸ ਵਿਚ 3,305 ਲੌਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,161 ਰੋਗੀਆਂ ਦਾ ਇਲਾਜ ਹਾਲੇ ਵੀ ਜਾਰੀ ਹੈ। ਉੱਥੇ 76,502 ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ।

ਰਿਕਵਰੀ ਦੇ ਬਾਅਦ ਸੋਮਵਾਰ ਨੂੰ 282 ਲੋਕਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਜਦਕਿ ਗੰਭੀਰ ਮਾਮਲਿਆਂ ਦੀ ਗਿਣਤੀ 105 ਤੋਂ ਘੱਟ ਕੇ 528 ਰਹਿ ਗਈ। ਨੈਸ਼ਨਲ ਹੈਲਥ ਕਮਿਸ਼ਨ ਨੇ ਕਿਹਾ ਕਿ 183 ਲੋਕਾਂ ਦਾ ਹਾਲੇ ਵੀ ਵਾਇਰਸ ਨਾਲ ਇਨਫੈਟਿਡ ਹੋਣ ਦਾ ਸ਼ੱਕ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਦੇ ਮੁਤਾਬਕ ਸੋਮਵਾਰ ਨੂੰ 682 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਜਿਸ ਵਿਚ ਹਾਂਗਕਾਂਗ ਵਿਚ 4 ਮੌਤਾਂ ਸਮੇਤ ਮਕਾਊ ਵਿਚ 39 ਮਾਮਲੇ ਅਤੇ ਤਾਈਵਾਨ ਵਿਚ 306 ਮਾਮਲੇ ਸਾਹਮਣੇ ਆਏ, ਇੱਥੇ 5 ਮੌਤਾਂ ਹੋਈਆਂ ਹਨ।


ਪੜ੍ਹੋ ਇਹ ਅਹਿਮ ਖਬਰ- ਪਾਕਿ : ਇਕ ਦਿਨ 'ਚ 7 ਮੌਤਾਂ, ਇਨਫੈਕਟਿਡਾਂ ਦੀ ਗਿਣਤੀ 1,700 ਦੇ ਪਾਰ


Vandana

Content Editor

Related News