ਕੋਵਿਡ-19 ਦੀ ਦਹਿਸ਼ਤ, ਚੀਨ ਨੇ ਰੋਕਿਆ ਮਾਊਂਟ ਐਵਰੈਸਟ ਦਾ ਰਸਤਾ

Thursday, Mar 12, 2020 - 03:39 PM (IST)

ਕੋਵਿਡ-19 ਦੀ ਦਹਿਸ਼ਤ, ਚੀਨ ਨੇ ਰੋਕਿਆ ਮਾਊਂਟ ਐਵਰੈਸਟ ਦਾ ਰਸਤਾ

ਬੀਜਿੰਗ (ਬਿਊਰੋ): ਚੀਨ ਤੋਂ ਫੈਲੇ ਜਾਨਲੇਵਾ ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਇਸ ਵਾਇਰਸ ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਣ ਲਈ ਚੀਨ ਨੇ ਸਾਵਧਾਨੀ ਦੇ ਤਹਿਤ ਕਈ ਕਦਮ ਚੁੱਕੇ ਹਨ। ਇਸ ਦੇ ਤਹਿਤ ਇਸ ਸੀਜਨ ਵਿਚ ਪਰਬਤਾਰੋਹੀਆਂ ਲਈ ਬੁਰੀ ਖਬਰ ਹੈ। ਦੁਨੀਆ ਦੇ ਸਭ ਤੋਂ ਉੱਚੇ ਪਹਾੜ 'ਤੇ ਚੜ੍ਹਾਈ ਕਰਨ ਦਾ ਸੁਪਨਾ ਦੇਖਣ ਵਾਲਿਆਂ ਦੀ ਇੱਛਾ 'ਤੇ ਪਾਬੰਦੀ ਲੱਗ ਸਕਦੀ ਹੈ ਕਿਉਂਕਿ ਚੀਨ ਨੇ ਆਪਣੇ ਦੇਸ਼ ਤੋਂ ਹੋ ਕੇ ਜਾਣ ਵਾਲੇ ਮਾਊਂਟ ਐਵਰੈਸਟ ਦੇ ਰਸਤੇ ਨੂੰ ਬੰਦ ਕਰ ਦਿੱਤਾ ਹੈ। ਇਹ ਰਸਤਾ ਤਿੱਬਤ ਵੱਲੋਂ ਹੋ ਕੇ ਜਾਂਦਾ ਹੈ। 

PunjabKesari

ਚੀਨ ਨੇ ਕਿਹਾ ਹੈ ਕਿ ਦੁਨੀਆ ਦਾ ਕੋਈ ਵੀ ਪਰਬਤਾਰੋਹੀ ਮਾਊਂਟ ਐਵਰੈਸਟ ਨੂੰ ਉੱਤਰੀ ਪਾਸਿਓਂ ਮਤਲਬ ਚੀਨ ਵੱਲੋਂ ਚੜ੍ਹਨ ਦੀ ਕੋਸ਼ਿਸ਼ ਨਾ ਕਰੇ। ਇਸ ਨਾਲ ਕੋਰੋਨਾਵਾਇਰਸ ਦੇ ਫੈਲਣ ਦਾ ਖਤਰਾ ਵੱਧ ਜਾਵੇਗਾ। ਏ.ਬੀ.ਸੀ. ਨਿਊਜ਼ ਦੇ ਮੁਤਾਬਕ ਮਾਊਂਟ ਐਵਰੈਸਟ 'ਤੇ ਉੱਤਰੀ ਪਾਸਿਓਂ ਚੜ੍ਹਨ ਦੀ ਇਜਾਜ਼ਤ ਦੇਣ ਵਾਲੇ ਚਾਈਨਾ ਤਿੱਬਤ ਮਾਊਂਟੇਨਿਯਰਿੰਗ ਐਸੋਸੀਏਸ਼ਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

PunjabKesari

ਐਲਪੇਨਗਲੋ ਐਕਸੇਪਿਡੀਸ਼ਨ ਦੇ ਸੀ.ਈ.ਓ. ਏਡ੍ਰੀਯਨ ਬੈਲਿੰਗਰ ਨੇ ਕਿਹਾ,''ਰਸਤਾ ਰੋਕਣ ਨਾਲ ਕੰਮ ਨਹੀਂ ਚੱਲੇਗਾ। ਭਾਵੇਂਕਿ ਇਹ ਚੀਨ ਦਾ ਇਹ ਕਦਮ ਠੀਕ ਲੱਗਦਾ ਹੈ ਕਿਉਂਕਿ ਜੇਕਰ ਐਵਰੈਸਟ ਬੇਸ ਕੈਂਪ 'ਤੇ ਕੋਰੋਨਾ ਫੈਲ ਗਿਆ ਤਾਂ ਕਿਸੇ ਨੂੰ ਵੀ ਬਚਾਉਣਾ ਮੁਸ਼ਕਲ ਹੋਵੇਗਾ।'' ਏਡ੍ਰੀਯਨ ਨੇ ਕਿਹਾ ਕਿ ਐਵਰੈਸਟ 'ਤੇ ਚੜ੍ਹਨ ਦੌਰਾਨ ਸਾਹ ਫੁੱਲਣ ਲੱਗਦਾ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੋ ਜਾਂਦਾ ਹੈ ਤਾਂ ਉਸ ਲਈ ਇਹ ਬਹੁਤ ਮੁਸ਼ਕਲ ਸਮਾਂ ਹੋ ਸਕਦਾ ਹੈ। 

ਪੜ੍ਹੋ ਇਹ ਅਹਿਮ ਖਬਰ-  'ਕੋਵਿਡ-19 ਨਾਲ ਲੜਨ ਲਈ ਸੈਨੇਟਾਈਜ਼ਰ ਤੋਂ ਬਿਹਤਰ ਹੈ ਸਾਬਣ'

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਸਾਲ ਮਤਲਬ 2019 ਵਿਚ ਐਵਰੈਸਟ 'ਤੇ ਟ੍ਰੈਫਿਕ ਜਾਮ ਹੋ ਗਿਆ ਸੀ ਜਿੱਥੋ ਲੋੜ ਤੋਂ ਵੱਧ ਲੋਕ ਪਹੁੰਚ ਗਏ ਸਨ। ਕਰੀਬ 11 ਪਰਬਤਾਰੋਹੀਆਂ ਦੀ ਮੌਤ ਵੀ ਹੋ ਗਈ ਸੀ। ਹੁਣ ਤੱਕ ਕਈ ਪਰਬਤਾਰੋਹੀਆਂ ਨੇ ਮਾਊਂਟ ਐਵਰੈਸਟ ਦੀ ਚੜ੍ਹਾਈ ਦੀ ਆਪਣੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ ਪਰ ਨੇਪਾਲ ਵੱਲੋਂ ਅਜਿਹਾ ਕੋਈ ਨਿਰਦੇਸ਼ ਜਾਰੀ ਨਹੀਂ ਹੋਇਆ ਹੈ। ਇਸ ਸੀਜਨ ਵਿਚ ਹੁਣ ਤੱਕ ਸਿਰਫ 150 ਲੋਕਾਂ ਨੇ ਮਾਊਂਟ ਐਵਰੈਸਟ 'ਤੇ ਚੜ੍ਹਨ ਦੀ ਇਜਾਜ਼ਤ ਲਈ ਅਰਜ਼ੀ ਲਗਾਈ ਹੈ। ਪਿਛਲੇ ਸਾਲ ਮਾਊਂਟ ਐਵਰੈਸਟ 'ਤੇ ਚੜ੍ਹਾਈ ਲਈ 300 ਤੋਂ ਵੱਧ ਲੋਕਾਂ ਨੂੰ ਇਜਾਜ਼ਤ ਦਿੱਤੀ ਗਈ ਸੀ ਪਰ ਜਿਸ ਤਰ੍ਹਾਂ ਨਾਲ ਕੋਰੋਨਾਵਾਇਰਸ ਫੈਲ ਰਿਹਾ ਹੈ ਉਸ ਨਾਲ ਲੱਗਦਾ ਹੈ ਕਿ ਇਸ ਵਾਰ ਚੜ੍ਹਾਈ ਨਹੀਂ ਹੋਵੇਗੀ। ਇਸ ਸਮੇਂ ਮਾਊਂਟ ਐਵਰੈਸਟ 'ਤੇ ਚੜ੍ਹਨ ਲਈ ਪਰਬਤਾਰੋਹੀਆਂ ਨੂੰ ਦੁੱਗਣੀ ਫੀਸ ਦੇਣੀ ਪੈ ਰਹੀ ਹੈ। ਪਹਿਲਾਂ ਇਹ ਫੀਸ 7 ਲੱਖ ਦੇ ਕਰੀਬ ਸੀ ਜੋ ਇਸ ਵਾਰ ਵੱਧ ਕੇ ਕਰੀਬ 14 ਲੱਖ ਹੋ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਜਾਣੋ ਕਿਵੇਂ 103 ਸਾਲਾ ਬਜ਼ੁਰਗ ਮਹਿਲਾ ਨੇ ਦਿੱਤੀ ਕੋਰੋਨਾਵਾਇਰਸ ਨੂੰ ਮਾਤ


author

Vandana

Content Editor

Related News