ਪੁਲਸ ਤੋਂ ਬਚਣ ਲਈ ਵਿਅਕਤੀ ਨੇ ਫਲਾਈਓਵਰ ਤੋਂ ਮਾਰੀ ਛਾਲ (ਵੀਡੀਓ)

09/19/2018 3:41:53 PM

ਬੀਜਿੰਗ(ਭਾਸ਼ਾ)— ਚੀਨ ਦੇ ਜਿਆਂਗਸੂ ਸੂਬੇ ਤੋਂ ਇਕ ਅਜੀਬ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਇਸ ਵਿਅਕਤੀ ਦੀ ਬੇਵਕੂਫੀ ਦਿਖਾਈ ਦੇ ਰਹੀ ਹੈ। ਇਸ ਕਾਰਨ ਇਸ ਵਿਅਕਤੀ ਦੇ ਪੈਰ 'ਤੇ ਸੱਟ ਲੱਗ ਗਈ। ਅਸਲ 'ਚ ਪਿਛਲੇ ਵੀਰਵਾਰ ਨੂੰ ਇਕ ਵਿਅਕਤੀ ਪੁਲਸ ਦੇ 'ਡਰਿੰਕ ਐਂਡ ਡਰਾਈਵ ਟੈੱਸਟ' ਤੋਂ ਬਚਣ ਲਈ ਫਲਾਈ ਓਵਰ ਤੋਂ ਛਾਲ ਮਾਰ ਦਿੱਤੀ, ਜਿਸ ਦੇ ਬਾਅਦ ਉਸ ਦੇ ਪੈਰ 'ਤੇ ਸੱਟ ਲੱਗ ਗਈ ਪਰ ਇਸ ਘਟਨਾ 'ਚ ਅਜੀਬ ਗੱਲ ਇਹ ਸੀ ਕਿ ਉਸ ਨੇ ਸ਼ਰਾਬ ਪੀਤੀ ਹੀ ਨਹੀਂ ਸੀ।


https://www.facebook.com/pearvideocn/videos/2149661251954536/
ਸਥਾਨਕ ਖਬਰਾਂ ਮੁਤਾਬਕ, ਜਦ ਕਾਰ ਚਲਾ ਰਹੇ ਵਿਅਕਤੀ ਨੇ ਦੇਖਿਆ ਕਿ ਅਗਲ ਮੋੜ 'ਤੇ ਪੁਲਸ ਲੋਕਾਂ ਦਾ 'ਡਰਿੰਕ ਐਂਡ ਡਰਾਈਵ ਟੈੱਸਟ' ਲੈ ਰਹੀ ਹੈ ਤਾਂ ਉਸ ਨੇ ਆਪਣੀ ਕਾਰ ਫਲਾਈ ਓਵਰ ਦੇ ਸਾਈਡ 'ਚ ਹੀ ਲਗਾ ਦਿੱਤੀ ਅਤੇ ਪੁਲਸ ਤੋਂ ਬਚਣ ਲਈ ਉਹ ਕਾਰ 'ਚੋਂ ਉੱਤਰ ਕੇ ਦੂਜੇ ਪਾਸੇ ਭੱਜਣ ਲੱਗਾ। ਉਹ ਲੋਕਾਂ ਤੋਂ ਲਿਫਟ ਮੰਗਣ ਲੱਗਾ ਅਤੇ ਜਦ ਉਸ ਨੂੰ ਕੋਈ ਰਾਹ ਨਾ ਦਿਖਾਈ ਦਿੱਤਾ ਤਾਂ ਉਸ ਨੇ ਫਲਾਈ ਓਵਰ ਤੋਂ ਹੀ ਛਾਲ ਮਾਰ ਦਿੱਤੀ। ਇਸ ਦੇ ਬਾਅਦ ਉਸ ਦੇ ਪੈਰ 'ਚ ਸੱਟ ਲੱਗ ਗਈ। ਹਸਪਤਾਲ ਪੁੱਜਣ ਮਗਰੋਂ ਉਸ ਦਾ ਐਲਕੋਹਲ ਟੈੱਸਟ ਲਿਆ ਗਿਆ ਜੋ ਕਿ ਨੈਗੇਟਿਵ ਆਇਆ। ਪੁੱਛਣ 'ਤੇ ਪਤਾ ਲੱਗਾ ਕਿ ਉਸ ਨੇ ਇਕ ਰਾਤ ਪਹਿਲਾਂ ਸ਼ਰਾਬ ਪੀਤੀ ਸੀ ਅਤੇ ਉਸ ਨੂੰ ਡਰ ਸੀ ਕਿ ਉਸ ਦਾ ਟੈੱਸਟ ਹੋਇਆ ਤਾਂ ਉਹ ਫਸ ਜਾਵੇਗਾ। ਇਸੇ ਡਰ ਕਾਰਨ ਉਸ ਨੇ ਬਿਨਾਂ ਸੋਚੇ-ਸਮਝੇ ਭੱਜਣਾ ਸ਼ੁਰੂ ਕਰ ਦਿੱਤਾ।


Related News