ਚੀਨ ਨੇ ਮੌਸਮ ਵਿਗਿਆਨ ਉਪਗ੍ਰਹਿ ਫੇਂਗਯੁਨ-3 ਨੂੰ ਆਰਬਿਟ ''ਚ ਕੀਤਾ ਲਾਂਚ
Sunday, Apr 16, 2023 - 12:49 PM (IST)
ਬੀਜਿੰਗ (ਵਾਰਤਾ); ਚਾਈਨਾ ਏਰੋਸਪੇਸ ਸਾਇੰਸ ਐਂਡ ਟੈਕਨਾਲੋਜੀ ਕਾਰਪੋਰੇਸ਼ਨ (ਸੀ.ਏ.ਐੱਸ.ਸੀ.) ਨੇ ਕਿਹਾ ਕਿ ਦੇਸ਼ ਨੇ ਚਾਂਗ ਜ਼ੇਂਗ-4ਬੀ ਕੈਰੀਅਰ ਰਾਕੇਟ ਦੀ ਵਰਤੋਂ ਕਰਦੇ ਹੋਏ ਐਤਵਾਰ ਨੂੰ ਫੇਂਗਯੁਨ-3 ਮੌਸਮ ਵਿਗਿਆਨ ਉਪਗ੍ਰਹਿ ਨੂੰ ਸਫਲਤਾਪੂਰਵਕ ਆਰਬਿਟ ਵਿਚ ਲਾਂਚ ਕੀਤਾ। CASC ਨੇ ਚੀਨੀ ਸੋਸ਼ਲ ਨੈੱਟਵਰਕ WeChat 'ਤੇ ਇਕ ਬਿਆਨ 'ਚ ਕਿਹਾ ਕਿ ਮੌਸਮ ਵਿਗਿਆਨ ਉਪਗ੍ਰਹਿ ਫੇਂਗਯੁਨ-3 ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 09:36 ਵਜੇ ਉੱਤਰ-ਪੱਛਮੀ ਸੂਬੇ ਗਾਂਸੂ ਦੇ ਜਿਉਕਵਾਨ ਕੋਸਮੋਡ੍ਰੋਮ ਤੋਂ ਸਫਲਤਾਪੂਰਵਕ ਆਰਬਿਟ 'ਚ ਰੱਖਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਦੁਬਈ ਦੀ ਇਮਾਰਤ 'ਚ ਲੱਗੀ ਭਿਆਨਕ ਅੱਗ, 16 ਮ੍ਰਿਤਕਾਂ 'ਚ ਚਾਰ ਭਾਰਤੀ
Fengyun-3 ਸੈਟੇਲਾਈਟ ਦੀ ਵਰਤੋਂ ਵਾਯੂਮੰਡਲ ਦੇ ਮੀਂਹ ਨੂੰ ਮਾਪਣ ਲਈ ਕੀਤੀ ਜਾਵੇਗੀ। ਚਾਂਗ ਜ਼ੇਂਗ ਰਾਕੇਟ ਪਰਿਵਾਰ ਲਈ ਇਹ 471ਵਾਂ ਮਿਸ਼ਨ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।