ਚੀਨ : ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 20

07/26/2019 3:20:46 PM

ਬੀਜਿੰਗ (ਭਾਸ਼ਾ)— ਦੱਖਣੀ-ਪੱਛਮੀ ਚੀਨ ਵਿਚ ਜ਼ਮੀਨ ਖਿਸਕਣ ਕਾਰਨ ਮਾਰੇ ਗਏ ਲੋਕਾਂ ਦੀ ਗਿਣਤੀ ਸ਼ੁੱਕਰਵਾਰ ਨੂੰ ਵੱਧ ਕੇ 20 ਹੋ ਗਈ। ਜ਼ਮੀਨ ਖਿਸਕਣ ਦੀ ਇਹ ਘਟਨਾ ਮੰਗਲਵਾਰ ਨੂੰ ਵਾਪਰੀ ਸੀ। ਸਰਕਾਰੀ ਮੀਡੀਆ ਨੇ ਦੱਸਿਆ ਕਿ ਘਟਨਾ ਦੇ ਬਾਅਦ ਤੋਂ 25 ਲੋਕ ਹਾਲੇ ਵੀ ਲਾਪਤਾ ਹਨ। 

ਸਰਕਾਰੀ ਪ੍ਰਸਾਰਕ ਨੇ ਜਾਂਚ ਦੇ ਹਵਾਲੇ ਨਾਲ ਕਿਹਾ ਕਿ ਗੁਇਝੋਊ ਸੂਬੇ ਦੇ ਸ਼ੁਈਚੇਂਗ ਕਾਊਂਟੀ ਵਿਚ ਬਚਾਅ ਕਰਤਾਵਾਂ ਨੇ ਦੋ ਬੱਚਿਆਂ, ਇਕ ਬੱਚੇ ਨਾਲ ਇਕ ਮਾਂ ਅਤੇ ਇਕ ਹੋਰ ਮਹਿਲਾ ਦੀ ਲਾਸ਼ ਵੀਰਵਾਰ ਨੂੰ ਬਰਾਮਦ ਕੀਤੀ। ਗੌਰਤਲਬ ਹੈ ਕਿ ਮੰਗਲਵਾਰ ਨੂੰ ਇਕ ਪਹਾੜ ਦਾ ਹਿੱਸਾ 23 ਘਰਾਂ 'ਤੇ ਡਿੱਗ ਪਿਆ ਸੀ। ਹਾਲੇ ਤੱਕ ਮਲਬੇ ਵਿਚੋਂ 11 ਲੋਕ ਜ਼ਿੰਦਾ ਬਚਾਏ ਗਏ ਹਨ।


Vandana

Content Editor

Related News