ਅਮਰੀਕੀ ਰੱਖਿਆ ਵਿਭਾਗ ਦਾ ਖੁਲਾਸਾ : ਦੁਨੀਆ ਭਰ ''ਚ ਫੌਜੀ ਟਿਕਾਣੇ ਬਣਾ ਰਿਹੈ ਚੀਨ
Tuesday, Dec 14, 2021 - 08:28 PM (IST)
ਇੰਟਰਨੈਸ਼ਨਲ ਡੈਸਕ-ਅਮਰੀਕੀ ਰੱਖਿਆ ਵਿਭਾਗ ਪੈਂਟਾਗਨ ਨੇ ਚੀਨ ਦੀ ਵੱਡੀ ਸਾਜਿਸ਼ ਦਾ ਖੁਲਾਸਾ ਕੀਤਾ ਹੈ। ਚੀਨ 'ਚ ਸ਼ੀ ਜਿਨਪਿੰਗ ਦੇ ਅਹੁਦਾ ਸੰਭਾਲਣ ਤੋਂ ਬਾਅਦ ਚੀਨੀ ਫੌਜ ਹੋਰ ਹਮਲਾਵਰ ਹੋਈ ਹੈ ਅਤੇ ਇਸ ਦੀਆਂ ਖੁਆਇਸ਼ਾਂ ਵੀ ਵਧੀਆਂ ਹਨ। ਪੈਂਟਾਗਨ ਦਾ ਦਾਅਵਾ ਹੈ ਕਿ ਚੀਨ ਦੁਨੀਆ 'ਚ ਆਪਣੇ ਫੌਜੀ ਟਿਕਾਣਿਆਂ ਦਾ ਨਿਰਮਾਣ ਕਰ ਰਿਹਾ ਹੈ ਅਤੇ ਉਹ ਆਪਣੀਆਂ ਫੌਜਾਂ ਦੀ ਮਦਦ ਲਈ ਪਹਿਲਾ ਤੋਂ ਹੀ ਵਾਧੂ ਫੌਜੀ ਟਿਕਾਣਿਆਂ ਅਤੇ ਰਸਦ ਸੁਵਿਧਾਵਾਂ ਨੂੰਦੇਣ ਦੀ ਯੋਜਨਾ ਬਣਾ ਰਿਹਾ ਹੈ।
ਇਹ ਵੀ ਪੜ੍ਹੋ : ਹੈਤੀ 'ਚ ਤੇਲ ਟੈਂਕਰ 'ਚ ਧਮਾਕਾ, 40 ਤੋਂ ਜ਼ਿਆਦਾ ਲੋਕਾਂ ਦੀ ਹੋਈ ਮੌਤ
ਹਾਲਾਂਕਿ ਅਜੇ ਤੱਕ ਇਕ ਹੀ ਫੌਜੀ ਟਿਕਾਣੇ ਦੀ ਪੁਸ਼ਟੀ ਕੀਤੀ ਗਈ ਹੈ। ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਚੀਨ ਆਪਣੀ ਜਲ ਸੈਨਾ, ਹਵਾਈ ਸੈਨ ਦੀ ਮਦਦ ਲਈ ਵਾਧੂ ਸਹੂਲਤਾਂ ਉਪਲੱਬਧ ਕਰਵਾ ਰਿਹਾ ਹੈ। ਪੈਂਟਾਗਨ ਦੇ ਅਧਿਕਾਰੀਆਂ ਨੇ ਕਿਹਾ ਕਿ ਚੀਨ ਆਪਣੀਆਂ ਫੌਜਾਂ ਦੀ ਮਦਦ ਲਈ ਪਹਿਲਾਂ ਤੋਂ ਹੀ ਵਾਧੂ ਫੌਜੀ ਟਿਕਾਣਿਆਂ ਅਤੇ ਲੌਜਿਸਟਿਕ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦੱਸ ਦਈਏ ਕਿ ਪੀਪਲਜ਼ ਲਿਬ੍ਰੇਸ਼ਨ ਆਰਮੀ (ਪੀ.ਐੱਲ.ਏ.) ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ।
ਇਹ ਵੀ ਪੜ੍ਹੋ : Pfizer ਦਾ ਦਾਅਵਾ : ਓਮੀਕ੍ਰੋਨ 'ਤੇ 90 ਫੀਸਦੀ ਤੱਕ ਅਸਰਦਾਰ ਹੈ ਟੈਬਲੇਟ
ਪੀ.ਐੱਲ.ਏ. 'ਚ ਕਰੀਬ 20 ਲੱਖ ਫੌਜੀ ਹਨ। ਹਾਲ ਦੀਆਂ ਮੀਡੀਆ ਰਿਪੋਰਟਸ 'ਚ ਸੰਭਾਵਿਤ ਚੀਨੀ ਫੌਜੀ ਟਿਕਾਣਿਆਂ ਲਈ ਇਕਵੈਟੋਰੀਅਲ ਗਿਨੀ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) 'ਤੇ ਫੋਕਸ ਕੀਤਾ ਹੈ। ਦਸੰਬਰ ਦੀ ਸ਼ੁਰੂਆਤ 'ਚ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਚੀਨ ਇਕਵੈਟੋਰੀਅਲ ਗਿਨੀ 'ਚ ਆਪਣਾ ਪਹਿਲਾ ਫੌਜੀ ਅੱਡਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਚੀਨੀ ਵਪਾਰਕ ਬੰਦਰਗਾਹ ਬਾਟਾ 'ਚ ਵੀ ਫੌਜੀ ਅੱਡਾ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਗੁਜਰਾਤ 'ਚ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।