ਚੀਨ ''ਚ ਭਾਰਤ ਦਾ ਕਾਰੋਬਾਰ ਵਧਾਉਣ ਲਈ ਆਮਿਰ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦੀ ਚਰਚਾ
Friday, Apr 27, 2018 - 02:12 AM (IST)

ਵੁਹਾਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਵਿਚਾਲੇ ਸ਼ੁੱਕਰਵਾਰ ਨੂੰ ਹੋਣ ਵਾਲੀ ਗੈਰ ਰਸਮੀ ਸ਼ਿਖਰ ਸੰਮੇਲਨ ਤੋਂ ਪਹਿਲਾਂ ਚੀਨ ਨੇ ਅੱਜ ਦੋਹਾਂ ਦੇਸ਼ਾਂ ਵਿਚਾਲੇ ਕਾਰੋਬਾਰ ਨੂੰ ਪ੍ਰੋਤਸਾਹਿਤ ਕਰਨ ਲਈ ਬਾਲੀਵੁੱਡ ਫਿਲਮ ਅਭਿਨੇਤਾ ਆਮਿਰ ਖਾਨ ਨੂੰ ਬ੍ਰਾਂਡ ਅੰਬੈਸਡਰ ਨਿਯੁਕਤ ਕਰਨ ਦੀਆਂ ਯੋਜਨਾਵਾਂ ਨਾਲ ਜੁੜੀਆਂ ਖਬਰਾਂ ਦਾ ਸਵਾਗਤ ਕੀਤਾ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਫਿੰਗ ਨੇ ਬੀਜਿੰਗ 'ਚ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਮੈਂ ਇਸ ਸੰਬੰਧਿਤ ਖਬਰਾਂ ਦੇਖੀਆਂ ਹਨ। ਉਨ੍ਹਾਂ ਕਿਹਾ ਸਾਨੂੰ ਸਭ ਨੂੰ ਪਤਾ ਹੈ ਕਿ ਆਮਿਰ ਖਾਨ ਇਕ ਮਸ਼ਹੂਰ ਭਾਰਤੀ ਅਭਿਨੇਤਾ ਹਨ। ਬਹੁਤ ਸਾਰੇ ਚੀਨੀ ਲੋਕ, ਜਿਨ੍ਹਾਂ 'ਚ ਮੈਂ ਵੀ ਸ਼ਾਮਲ ਹਾਂ, ਨੇ ਉਨ੍ਹਾਂ ਦੀ ਫਿਲਮ ਰੈਸਲਿੰਗ (ਦੰਗਲ) ਦੇਖੀ ਹੈ।
ਕੁੱਝ ਖਬਰਾਂ 'ਚ ਕਿਹਾ ਗਿਆ ਹੈ ਕਿ ਵਣਜ ਮੰਤਰਾਲਾ ਦੋਵੇਂ ਦੇਸ਼ਾਂ ਵਿਚਾਲੇ ਦੋ-ਪੱਖੀ ਵਪਾਰ ਸੰਬੰਧਾਂ ਨੂੰ ਵਧਾਵਾ ਦੇਣ ਦੀ ਯੋਜਨਾ ਬਣਾ ਰਿਹਾ ਹੈ। ਜਿਸ ਦੌਰਾਨ ਆਮਿਰ ਖਾਨ ਨੂੰ ਬ੍ਰਾਂਡ ਅੰਬੈਸਡਰ ਬਣਾਉਣ ਦੀ ਚਰਚਾ ਹੋਈ। ਆਮਿਰ ਦੀ ਫਿਲਮ 'ਦੰਗਲ' ਬਾਰੇ ਦੱਸਿਆ ਕਿ ਇਹ ਫਿਲਮ ਚੀਨੀ ਲੋਕਾਂ ਵਲੋਂ ਕਾਫੀ ਪਸੰਦ ਕੀਤੀ ਗਈ, ਇਥੋਂ ਤਕ ਕਿ ਰਾਸ਼ਟਰਪਤੀ ਸ਼ੀ ਨੇ ਵੀ ਇਹ ਫਿਲਮ ਦੇਖੀ ਹੈ। ਉਨ੍ਹਾਂ ਦੀ ਇਕ ਹੋਰ ਫਿਲਮ 'ਸੀਕ੍ਰੇਟ ਸੁਪਰਸਟਾਰ' ਵੀ ਚੀਨ 'ਚ ਕਾਫੀ ਮਸ਼ਹੂਰ ਹੋਈ ਅਤੇ ਜਿਸ ਨੇ ਬਾਕਸ ਆਫਿਸ 'ਤੇ ਕਮਾਈ ਦੇ ਰਿਕਾਰਡ ਵੀ ਤੋੜੇ।